ਬੀ ਪਰਾਕ ਦਾ ਗੀਤ ਬਣਿਆ ਅਕਸ਼ੇ ਕੁਮਾਰ ਦੇ ਹੁਣ ਤੱਕ ਦੇ ਕਰੀਅਰ ਦਾ ਪਸੰਦੀਦਾ ਗੀਤ

Written by  Lajwinder kaur   |  March 17th 2019 04:44 PM  |  Updated: March 17th 2019 04:44 PM

ਬੀ ਪਰਾਕ ਦਾ ਗੀਤ ਬਣਿਆ ਅਕਸ਼ੇ ਕੁਮਾਰ ਦੇ ਹੁਣ ਤੱਕ ਦੇ ਕਰੀਅਰ ਦਾ ਪਸੰਦੀਦਾ ਗੀਤ

ਬੀ ਪਰਾਕ ਜਿਹਨਾਂ ਦਾ ਹਾਲ ‘ਚ ਫ਼ਿਲਮ ਕੇਸਰੀ ਦਾ ‘ਤੇਰੀ ਮਿੱਟੀ’ ਗਾਣਾ ਸਰੋਤਿਆਂ ਦੇ ਰੁਬਰੂ ਹੋ ਚੁੱਕਿਆ ਹੈ। ਇਹ ਗੀਤ ਦੇਸ਼ ਦੇ ਸੈਨਿਕਾਂ ਦੀਆਂ ਭਾਵਨਾਵਾਂ ਦੇ ਪਹਿਲੋਂ ਤੋਂ ਗਾਇਆ ਗਿਆ ਹੈ। ਬੀ ਪਰਾਕ ਨੇ ਬਹੁਤ ਹੀ ਖੂਬਸੂਰਤੀ ਦੇ ਨਾਲ ਦਿਲ ਦੀਆਂ ਗਹਿਰਾਈਆਂ ਤੋਂ ਗਾਇਆ ਹੈ। ਜਿਸ ਦੇ ਚੱਲਦੇ 'ਤੇਰੀ ਮਿੱਟੀ' ਗੀਤ ਰਿਲੀਜ਼ ਹੋਣ ਤੋਂ ਬਾਅਦ ਟਰੈਟਿੰਗ ‘ਚ ਛਾਇਆ ਹੋਇਆ ਹੈ।

ਹੋਰ ਵੇਖੋ:ਕਰਨ ਔਜਲਾ ਦਾ ਨਵਾਂ ਗੀਤ ਪੇਸ਼ ਕਰ ਰਿਹਾ ਹੈ ਸੱਚੇ ਪਿਆਰ ਦੀ ਅਹਿਮੀਅਤ, ਦੇਖੋ ਵੀਡੀਓ

ਬੀ ਪਰਾਕ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਬੀ ਪਰਾਕ ਨੇ ਆਪਣੇ ਇੰਸਟਾਗ੍ਰਾਮ ਉੱਤੇ ਬਾਲੀਵੁੱਡ ਸੁਪਰ ਸਟਾਰ ਅਕਸ਼ੇ ਕੁਮਾਰ ਲਈ ਖਾਸ ਸੰਦੇਸ਼ ਲਿਖਿਆ ਹੈ ਤੇ ਨਾਲ ਹੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਬੀ ਪਰਾਕ ਨੇ ਲਿਖਿਆ ਹੈ, ‘ਮੈਨੂੰ ਮਿਲ ਗਿਆ ਮੇਰਾ ਅਵਾਰਡ ਅੱਜ ਆ ਸੁਣ ਕੇ ਅਕਸ਼ੇ ਕੁਮਾਰ ਭਾਜੀ ਤੁਸੀਂ ਬਹੁਤ ਹੀ ਜ਼ਮੀਨ ਨਾਲ ਜੁੜੇ ਹੋਏ ਇਨਸਾਨ ਹੋ...ਤੇ ਹਮੇਸ਼ਾ ਤੁਹਾਡੀ ਦੁਆਵਾਂ ਦੀ ਜ਼ਰੂਰਤ ਹੈ..।’ ਇਸ ਵੀਡੀਓ ‘ਚ ਬਾਲੀਵੁੱਡ ਅਭਿਨੇਤਾ ਅਕਸ਼ੇ ਕੁਮਾਰ ਨਜ਼ਰ ਆ ਰਹੇ ਹਨ।

ਦੱਸ ਦਈਏ ਫ਼ਿਲਮ 'ਕੇਸਰੀ' ਦੀ ਪੂਰੀ ਸਟਾਰ ਕਾਸਟ ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਸ਼ੋਅ ਉੱਤੇ ਪਹੁੰਚੀ ਹੋਈ ਸੀ। ਅਕਸ਼ੇ ਕੁਮਾਰ ਤੇ ਪ੍ਰੀਨਿਤੀ ਚੋਪੜਾ ਕਪਿਲ ਸ਼ਰਮਾ ਦੇ ਸ਼ੋਅ ਉੱਤੇ ਆਪਣੀ ਮੂਵੀ ਕੇਸਰੀ ਦੀ ਪ੍ਰਮੋਸ਼ਨ ਕਰਨ ਲਈ ਪਹੁੰਚੇ ਹੋਏ ਸਨ। ਜਿਸ ਦੇ ਚੱਲਦੇ ਮੂਵੀ ਦਾ ਤੇਰੀ ਮਿੱਟੀ ਗੀਤ ਨੂੰ ਸੁਣ ਕੇ ਅਕਸ਼ੇ ਕੁਮਾਰ, ਸੀ.ਆਰ.ਪੀ.ਐੱਫ ਦੇ ਜਵਾਨਾਂ ਦੇ ਨਾਲ ਸਰੋਤੇ ਵੀ ਹੋਏ ਭਾਵੁਕ। ਅਕਸ਼ੇ ਕੁਮਾਰ ਨੇ ਬੀ ਪਰਾਕ ਦੀ ਜੰਮ ਕੇ ਤਾਰੀਫ਼ ਕੀਤੀ ਹੈ ਤੇ ਨਾਲ ਹੀ ਕਿਹਾ ਇਹ ਗੀਤ ਮੇਰੇ ਕਰੀਅਰ ਦਾ ਫੇਵਰਿਟ ਸੌਂਗ ਹੈ। ਅਕਸ਼ੇ ਕੁਮਾਰ ਦੀ ਫ਼ਿਲਮ ਕੇਸਰੀ 21 ਮਾਰਚ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network