ਬੱਬੂ ਮਾਨ ਦੇ ਹਰ ਅੰਦਾਜ਼ ਨੂੰ ਪਸੰਦ ਕਰਦੇ ਹਨ ਉਨ੍ਹਾਂ ਦੇ ਪ੍ਰਸ਼ੰਸਕ,ਇੱਕ ਪ੍ਰਸ਼ੰਸਕ ਨੇ ਸਾਂਝਾ ਕੀਤਾ ਵੀਡੀਓ

written by Shaminder | May 13, 2019

ਬੱਬੂ ਮਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ ।ਇਸ ਵੀਡੀਓ 'ਚ ਬੱਬੂ ਮਾਨ ਦੇ ਫੈਨਸ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਉਤਾਵਲੇ ਨਜ਼ਰ ਆ ਰਹੇ ਹਨ । ਬੱਬੂ ਮਾਨ ਦਾ ਇਹ ਵੀਡੀਓ ਕਦੋਂ ਦਾ ਹੈ ਅਤੇ ਕਿੱਥੋਂ ਦਾ ਹੈ ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ । ਪਰ ਇਹ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦਾ ਜਾ ਰਿਹਾ ਹੈ । ਹੋਰ ਵੇਖੋ:ਬੱਬੂ ਮਾਨ ਦੇ ਫੱਕਰ ਅੰਦਾਜ਼ ਨੂੰ ਪਸੰਦ ਕਰਦੇ ਹਨ ਉਹਨਾਂ ਦੇ ਪ੍ਰਸ਼ੰਸਕ, ਪਿੰਡ ਪਹੁੰਚ ਇਸ ਤਰ੍ਹਾਂ ਮਿਲਦੇ ਆਪਣੇ ਬੇਲੀਆਂ ਨੂੰ, ਵੀਡਿਓ ਵਾਇਰਲ https://www.instagram.com/p/BudUI8mjO1s/ ਕੁਝ ਦਿਨ ਪਹਿਲਾਂ ਵੀ ਬੱਬੂ ਮਾਨ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ । ਜਿਸ 'ਚ ਉਨ੍ਹਾਂ ਦਾ ਦੇਸੀ ਅੰਦਾਜ਼ ਵੇਖਣ ਨੂੰ ਮਿਲਿਆ ਸੀ । ਦੱਸ ਦਈਏ ਕਿ ਬੱਬੂ ਮਾਨ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮੰਨੇ ਪ੍ਰਮੰਨੇ ਗਾਇਕ ਹਨ ਅਤੇ ਉਨ੍ਹਾਂ ਦੇ ਗਾਏ ਗੀਤਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

0 Comments
0

You may also like