ਰਾਤਾਂ ਦੇ ਰਾਹੀ ,ਸੜਕਾਂ ਨਾਲ ਯਾਰੀ ਹੈ ਬੱਬੂ ਮਾਨ ਦੀ ,ਕਿਵੇਂ ? ਵੇਖੋ ਵੀਡਿਓ 

Written by  Shaminder   |  October 06th 2018 07:26 AM  |  Updated: October 06th 2018 07:26 AM

ਰਾਤਾਂ ਦੇ ਰਾਹੀ ,ਸੜਕਾਂ ਨਾਲ ਯਾਰੀ ਹੈ ਬੱਬੂ ਮਾਨ ਦੀ ,ਕਿਵੇਂ ? ਵੇਖੋ ਵੀਡਿਓ 

ਜ਼ਿੰਦਗੀ ਇੱਕ ਸਫਰ ਹੈ ਅਤੇ ਇਸ ਸਫਰ 'ਚ ਹੋਰ ਕੋਈ ਆਪੋ ਆਪਣਾ ਰੋਲ ਨਿਭਾਉਂਦਾ ਹੈ ।ਜ਼ਿੰਦਗੀ ਦੇ ਇਸ ਸਫਰ 'ਚ ਹਰ ਕਿਸੇ ਦੀਆਂ ਮਜਬੂਰੀਆਂ ਹਨ । ਕੋਈ ਆਪਣੀ ਰੋਜ਼ੀ ਰੋਟੀ ਖਾਤਿਰ ਵਿਦੇਸ਼ ਬੈਠਾ ਹੈ ਅਤੇ ਕੋਈ ਆਪਣੇ ਹੀ ਮੁਲਕ 'ਚ ਹੋਰਨਾਂ ਰਾਜਾਂ 'ਚ ਰੋਜ਼ੀ ਰੋਟੀ ਕਮਾਉਣ ਲਈ ਗਿਆ ਹੋਇਆ ਹੈ । ਬੱਬੂ ਮਾਨ ਨੇ ਇਸ ਮਜਬੂਰੀ ਨੂੰ ਆਪਣੇ ਅਲਫਾਜ਼ਾਂ ਰਾਹੀਂ ਗੀਤ 'ਚ ਪਿਰੋ ਕੇ ਆਪਣੇ ਸਰੋਤਿਆਂ ਲਈ ਸਾਂਝਾ ਕੀਤਾ ਹੈ । ਜੀ ਹਾਂ ਪੰਜਾਬ ਦੇ ਇਸ ਗਾਇਕ ਨੇ ਵੀ ਆਮ ਇਨਸਾਨ ਦੀਆਂ ਮਜਬੂਰੀਆਂ ਨੂੰ ਕੁਝ ਇਸੇ ਤਰ੍ਹਾਂ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ।

ਹੋਰ ਵੇਖੋ : ਬੱਬੂ ਮਾਨ ਨੇ ਲੰਦਨ ‘ਚ ਕੀਤਾ ਪਰਫਾਰਮ

https://www.instagram.com/p/BokpUEgnAPE/?hl=en&taken-by=babbumaaninsta

ਦਰਅਸਲ ਬੱਬੂ ਮਾਨ ਏਨੀਂ ਦਿਨੀਂ ਵਿਦੇਸ਼ ਟੂਰ 'ਤੇ ਹਨ ਅਤੇ ਉਹ ਆਪਣੇ ਇਸ ਟੂਰ ਦੌਰਾਨ ਕਈ ਥਾਵਾਂ 'ਤੇ ਪਰਫਾਰਮ ਕਰ ਰਹੇ ਹਾਂ ।ਵਿਦੇਸ਼ 'ਚ ਜਦੋਂ ਉਹ ਕਿਸੇ ਥਾਂ 'ਤੇ ਪਰਫਾਰਮ ਕਰਕੇ ਨਿਕਲੇ ਤਾਂ ਉਨ੍ਹਾਂ ਦੇ ਕਿਸੇ ਪ੍ਰਸ਼ੰਸਕ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਪੁੱਛਣ ਲੱਗੇ ਕਿ ਤੁਸੀਂ ਕਿੱਧਰ ਜਾ ਰਹੇ ਹੋ ਤਾਂ ਬੱਬੂ ਮਾਨ ਨੇ ਆਪਣਾ ਜਵਾਬ ਗੀਤ ਗਾ ਕੇ ਕੁਝ ਇਸ ਤਰ੍ਹਾਂ ਦਿੱਤਾ 'ਰਾਤਾਂ ਦੇ ਰਾਹੀ ਹਾਂ ,ਸੜਕਾਂ ਨਾਲ ਯਾਰੀ ਹੈ ਇੱਕ ਪੀੜ੍ਹ ਹੈ ਦਰਦਾਂ ਦੀ ਇੱਕ ਹਿਜ਼ਰ ਦੀ ਮਾਰੀ ਹਾਂ' ਫੈਨ ਵੱਲੋਂ ਬਣਾਏ ਗਏ ਇਸ ਵੀਡਿਓ ਨੂੰ ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ।

 

ਵਾਕਏ ਈ ਮਾਨ ਸਾਹਿਬ ਨੇ ਇਹ ਗੱਲ ਤਾਂ ਤੁਸੀਂ  ਠੀਕ ਹੀ ਆਖੀ ਹੈ ।ਤੁਹਾਨੂੰ ਦੱਸ ਦਈਏ ਕਿ ਬੱਬੂ ਮਾਨ ਦਾ ਲੈਸਟਰ 'ਚ ਸੱਤ ਤਰੀਕ ਨੂੰ ਪ੍ਰੋਗਰਾਮ ਹੋਣ ਜਾ ਰਿਹਾ ਹੈ । ਇਸ ਤੋਂ ਪਹਿਲਾਂ ਉਨ੍ਹਾਂ ਨੇ ਵਿਦੇਸ਼ ਦੀ ਧਰਤੀ 'ਤੇ ਕਈ ਪ੍ਰੋਗਰਾਮ ਪੇਸ਼ ਕੀਤੇ ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ । ਉਨ੍ਹਾਂ ਨੇ ਸਰੋਤਿਆਂ ਨੂੰ ਵੱਡੀ ਗਿਣਤੀ 'ਚ ਇਨ੍ਹਾਂ ਪ੍ਰੋਗਰਾਮਾਂ 'ਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਹੈ ।ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਉਨ੍ਹਾਂ ਨੇ ਆਪਣੇ ਸਰੋਤਿਆਂ ਲਈ ਇੱਕ ਗੀਤ ਗਾਇਆ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network