‘ਇਹ ਗੀਤ ਸਿਰਫ ਉਨ੍ਹਾਂ ਲਈ ਹੈ, ਜਿਹੜੇ ਮੈਨੂੰ ਸੁਣਨਾ ਚਾਉਂਦੇ ਹਨ’-ਬੱਬੂ ਮਾਨ, ‘ਧੂੰਆਂ ਚੜ੍ਹਦਾ ਏ’ ਗੀਤ ਦਾ ਟੀਜ਼ਰ ਛਾਇਆ ਟਰੈਂਡਿੰਗ ‘ਚ

written by Lajwinder kaur | October 26, 2020

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਗਾਇਕ ਬੱਬੂ ਮਾਨ ਜੋ ਕਿ ਆਪਣੇ ਨਵੇਂ ਗੀਤ ਦੇ ਰਾਹੀ ਖਰੀਆਂ-ਖਰੀਆਂ ਗੱਲਾਂ ਕਰਦੇ ਹੋਏ ਨਜ਼ਰ ਆਉਣਗੇ । ਜੀ ਹਾਂ ਉਹ ‘ਧੂੰਆਂ ਚੜ੍ਹਦਾ ਏ’ ਟਾਈਟਲ ਹੇਠ ਨਵਾਂ ਗੀਤ ਲੈ ਕੇ ਆ ਰਹੇ ਨੇ । babbu maan kisan majdur ekta zindabad ਹੋਰ ਪੜ੍ਹੋ :ਅਵਕਾਸ਼ ਮਾਨ ਦੇ ਨਵੇਂ ਗੀਤ ‘ਐਨਾ ਸੋਹਣਾ-ਦੀ ਕਲੀ’ ਦਾ ਪੋਸਟਰ ਆਇਆ ਸਾਹਮਣੇ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ
ਉਨ੍ਹਾਂ ਨੇ ਗੀਤ ਦਾ ਆਡੀਓ ਟੀਜ਼ਰ ਰਿਲੀਜ਼ ਕਰ ਦਿੱਤਾ ਹੈ । ਜੋ ਕਿ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਇਹ ਗੀਤ ਉਨ੍ਹਾਂ ਨੇ ਕਿਸਾਨ ਵੀਰਾਂ ਨੂੰ ਕਿਵੇਂ ਦੀਆਂ ਮੁਸ਼ਕਿਲਾਂ ਆਉਂਦੀਆਂ ਨੇ ਉਸ ਨੂੰ ਪੇਸ਼ ਕੀਤਾ ਹੈ । ਤੇ ਨਾਲ ਹੀ ਬਹੁਤ ਸਾਰੀਆਂ ਸਮਾਜਿਕ ਬੁਰੀਆਂ ਉੱਤੇ ਨਿਸ਼ਾਨਾ ਸਾਧਿਆ ਹੈ । ਜਿਸ ਕਰਕੇ ਗੀਤ ਦੇ ਟੀਜ਼ਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਟਰੈਂਡਿੰਗ ‘ਚ ਚੱਲ ਰਿਹਾ ਹੈ । inside pic of babbu mann ਇਸ ਗੀਤ ਦੇ ਟੀਜ਼ਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਬੱਬੂ ਮਾਨ ਨੇ ਲਿਖਿਆ ਹੈ- ‘ਸੁਰ, ਸਾਜ,ਰਿਆਜ ਆਵਾਜ਼ ਨੂੰ ਪਿਆਰ ਕਰਨ ਵਾਲੇ ਸੱਜਣ ਇਹ ਗੀਤ ਸੁਣਨ, ਇਹ ਗੀਤ ਸਿਰਫ ਉਹਨਾ ਲਈ ਹੈ, ਜਿਹੜੇ ਮੈਨੂੰ ਸੁਣਨਾ  ਚਾਉਂਦੇ ਹਨ |  ਜਿਨ੍ਹਾਂ ਦੇ ਕੰਨ ਸੁਰ ਤੇ ਸ਼ਬਦਾਂ ਦੀ ਗਹਿਰਾਈ ਤੋਂ ਅਸਮਰਥ  ਹਨ,  ਉਹ ਕਿਰਪਾ ਕਰਕੇ ਨਾ ਸੁਨਣ ਫੇਸਬੁੱਕੀ ਵਿਦਵਾਨ ਦੂਰ ਰਹਿਣ ਨਾ LIKE ਕਰੋ ਨਾ SHARE ਕਰੋ’ । babbu maan picture

0 Comments
0

You may also like