
ਬੱਬੂ ਮਾਨ (Babbu Maan) ਦੇ ਵੀਡੀਓ (Video) ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਪਰ ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਮਿੰਟੂ ਵੀਰੇ ਤੁਹਾਡਾ ਸੁਨੇਹਾ ਮਿਲਿਆ, ਕਰਜ਼ਦਾਰ ਆ ਏਦਾਂ ਪਿਆਰ ਕਰਨ ਵਾਲਿਆਂ ਦਾ, ਇੰਡੀਆ ਪਹੁੰਚਦੇ ਸਾਰ ਹੀ ਮਿਲ ਕੇ ਜਾਵਾਂਗਾ ਧੰਨਵਾਦ ਜੀ’।

ਹੋਰ ਪੜ੍ਹੋ : ਬੱਬੂ ਮਾਨ ਤੇ ਸ਼ਿਪਰਾ ਗੋਇਲ ਦੇ ਨਵੇਂ ਗੀਤ ‘Itna Pyaar Karunga’ ਦਾ ਟੀਜ਼ਰ ਹੋਇਆ ਰਿਲੀਜ਼
ਇਸ ਵੀਡੀਓ ‘ਚ ਵ੍ਹੀਲ ਚੇਅਰ ‘ਤੇ ਬੈਠਾ ਸ਼ਖਸ ਪਿਛਲੇ ਸੱਤ ਸਾਲਾਂ ਤੋਂ ਸੰਗਲਾਂ ‘ਚ ਜਕੜਿਆ ਹੋਇਆ ਹੈ । ਪਰ ਇਹ ਸ਼ਖਸ ਬੱਬੂ ਮਾਨ ਦਾ ਕੱਟੜ ਫੈਨ ਹੈ ਅਤੇ ਉਸ ਦੇ ਗੀਤ ਹੀ ਲਗਾਤਾਰ ਸੁਣ ਰਿਹਾ ਹੈ । ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਬੱਬੂ ਮਾਨ ਨੇ ਆਪਣੇ ਇਸ ਕੱਟੜ ਫੈਨਸ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਆਪਣੇ ਇਸ ਪ੍ਰਸ਼ੰਸਕ ਨੂੰ ਜ਼ਰੂਰ ਮਿਲ ਕੇ ਜਾਵੇਗਾ ।

ਹੋਰ ਪੜ੍ਹੋ : ਬੱਬੂ ਮਾਨ ਦਾ ਨਵਾਂ ਗੀਤ ‘ਦੇਗ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ
ਦੱਸ ਦਈਏ ਕਿ ਬੱਬੂ ਮਾਨ ਦੇ ਕੱਟੜ ਪ੍ਰਸ਼ੰਸਕ ਹਨ ਅਤੇ ਅਕਸਰ ਉਹ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਫੈਨਸ ਦੇ ਵੀਡੀਓਜ਼ ਵਾਇਰਲ ਹੁੰਦੇ ਰਹਿੰਦੇ ਹਨ । ਕੋਈ ਉਨ੍ਹਾਂ ਦੇ ਟੈਟੂ ਬਣਵਾਉਂਦਾ ਹੈ ਅਤੇ ਕੋਈ ਉਨ੍ਹਾਂ ਦਾ ਸਟਾਈਲ ਅਪਣਾ ਕੇ ਉਨ੍ਹਾਂ ਵਾਂਗ ਰਹਿਣਾ ਪਸੰਦ ਕਰਦਾ ਹੈ ।

ਬੱਬੂ ਮਾਨ ਦਾ ਹਾਲ ਹੀ ‘ਚ ਗੀਤ ਰਿਲੀਜ਼ ਹੋਇਆ ਹੈ। ‘ਇਤਨਾ ਪਿਆਰ ਕਰੂੰਗਾਂ’ ਟਾਈਟਲ ਹੇਠ ਉਨ੍ਹਾਂ ਦਾ ਗੀਤ ਸ਼ਿੱਪਰਾ ਗੋਇਲ ਦੇ ਨਾਲ ਆਇਆ ਹੈ ।ਜਿਸ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਬੱਬੂ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।
View this post on Instagram