ਬੱਬੂ ਮਾਨ ਦੇ 'ਰਾਤ' ਗਾਣੇ ਦੀ ਵੀਡੀਓ ਬਣ ਕੇ ਹੋਈ ਤਿਆਰ
ਬੱਬੂ ਮਾਨ ਦੇ ਗਾਣੇ 'ਰਾਤ' ਦੀ ਵੀਡਿਓ 8 ਮਈ ਨੂੰ ਰਿਲੀਜ਼ ਕੀਤੀ ਜਾਵੇਗੀ । ਸਭ ਤੋਂ ਪਹਿਲਾਂ ਇਹ ਵੀਡਿਓ ਬੱਬੂ ਮਾਨ ਵੱਲੋਂ ਸ਼ੁਰੂ ਕੀਤੀ ਐਪ ਤੇ ਦਿਖਾਈ ਜਾਵੇਗੀ । ਇਸ ਸਭ ਦੀ ਜਾਣਕਾਰੀ ਮਨੀ ਔਜਲਾ ਨੇ ਸੋਸ਼ਲ ਮੀਡੀਆ ਤੇ ਦਿੱਤੀ ਹੈ । ਮਨੀ ਔਜਲਾ ਨੇ ਇਸ ਜਾਣਕਾਰੀ ਦੇ ਨਾਲ ਗਾਣੇ ਦਾ ਪੋਸਟਰ ਵੀ ਜਾਰੀ ਕੀਤਾ ਹੈ ਜਿਸ ਵਿੱਚ ਬੱਬੂ ਮਾਨ ਵੱਖਰੇ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ ।
Official Video Of Babbu Maan’s Song Raat Is Releasing On This Date. Details Here
ਇਸ ਪੋਸਟਰ ਤੇ ਵੀ ਦੱਸਿਆ ਗਿਆ ਹੈ ਕਿ ਇਸ ਵੀਡਿਓ ਨੂੰ ਬੱਬੂ ਮਾਨ ਦੀ ਮੋਬਾਈਲ ਐਪਲੀਕੇਸ਼ਨ ਤੇ ਰਿਲੀਜ ਕੀਤਾ ਜਾਵੇਗਾ । ਬੱਬੂ ਮਾਨ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਕੁਝ ਦਿਨ ਪਹਿਲਾਂ ਹੀ ਉਹ ਵਿਦੇਸ਼ ਤੋਂ ਵਾਪਿਸ ਪਰਤੇ ਹਨ ।
https://www.instagram.com/p/BxKF9VFnz8F/?utm_source=ig_embed
ਉਹ ਹੁਣ ਆਪਣੀ ਆਉਣ ਵਾਲੀ ਫ਼ਿਲਮ ਸੁੱਚਾ ਸੂਰਮਾ ਦੀ ਸ਼ੂਟਿੰਗ ਵਿੱਚ ਲੱਗੇ ਹੋਏ ਹਨ । ਇਸ ਫ਼ਿਲਮ ਦੀ ਕਹਾਣੀ ਪੰਜਾਬ ਦੇ ਲੋਕ ਨਾਇਕ ਸੁੱਚੇ ਸੂਰਮੇ ਤੇ ਅਧਾਰਿਤ ਹੈ ਜਿਸ ਨੇ ਅਣਖ ਲਈ ਕਈ ਲੋਕਾਂ ਦੇ ਕਤਲ ਕੀਤੇ ਸਨ ।
https://www.youtube.com/watch?v=BSO3de3Ip2k