ਇਸ ਵਜ੍ਹਾ ਕਰਕੇ ਬਾਦਸ਼ਾਹ ਨੂੰ ਹੈ ਸਿੱਧੂ ਮੂਸੇਵਾਲਾ ਸਭ ਤੋਂ ਵੱਧ ਪਸੰਦ 

written by Rupinder Kaler | January 10, 2019

ਪੰਜਾਬੀ ਰੈਪਰ ਬਾਦਸ਼ਾਹ ਨੂੰ ਸਿੱਧੂ ਮੂਸੇਵਾਲਾ ਦੇ ਗੀਤ ਬਹੁਤ ਪਸੰਦ ਹਨ । ਇਸ ਦਾ ਖ਼ੁਲਾਸਾ ਉਨ੍ਹਾਂ ਨੇ ਇੱਕ ਇੰਟਵਿਊ ਵਿੱਚ ਕੀਤਾ ਹੈ । ਇਸ ਇੰਟਵਿਊ ਦੌਰਾਨ ਬਾਦਸ਼ਾਹ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਉਸ ਨੂੰ ਕਿਸ ਗਾਇਕ ਦੇ ਗਾਣੇ ਪਸੰਦ ਹਨ ਤਾਂ ਉਨ੍ਹਾਂ ਸਿੱਧੂ ਮੂਸੇਵਾਲਾ ਦਾ ਨਾਂ ਲਿਆ। ਬਾਦਸ਼ਾਹ ਨੇ ਦੱਸਿਆ ਕਿ ਉਹ ਆਪਣੇ ਗੀਤਾਂ ਤੋਂ ਬਾਅਦ ਉਹ ਗੇੜੀ ਰੂਟ 'ਤੇ ਸਿੱਧੂ ਮੂਸੇਵਾਲਾ ਦੇ ਗਾਣੇ ਸੁਣਨਾ ਪਸੰਦ ਕਰਦੇ ਹਨ।

Badshah Badshah

ਬਾਦਸ਼ਾਹ ਨੇ ਦਿਲਜੀਤ ਤੇ ਗਿੱਪੀ ਗਰੇਵਾਲ ਵਰਗੇ ਵੱਡੇ ਗਾਇਕਾਂ ਦੇ ਨਾਲ ਵੀ ਕੰਮ ਕੀਤਾ ਹੈ ਪਰ ਉਹਨਾਂ ਨੂੰ ਸਿੱਧੂ ਮੂਸੇਵਾਲਾ ਸਭ ਤੋਂ ਵੱਧ ਪਸੰਦ ਹੈ । ਬਾਦਸ਼ਾਹ ਮੁਤਾਬਿਕ ਸਿੱਧੂ ਮੂਸੇਵਾਲਾ ਦੇ ਗਾਣੇ ਸਭ ਤੋਂ ਵੱਖਰੇ ਹੁੰਦੇ ਹਨ। ਬਾਦਸ਼ਾਹ ਨੇ ਕਿਹਾ ਕਿ ਜਿਸ ਤਰ੍ਹਾਂ ਬੋਹੇਮੀਆ ਦਾ ਦੌਰ ਸ਼ੁਰੂ ਹੋਇਆ ਸੀ ਤਾਂ ਹਰ ਕੋਈ ਉਨ੍ਹਾਂ ਦਾ ਹੀ ਨਾਂਅ ਲੈਂਦਾ ਸੀ, ਹੁਣ ਦੌਰ ਸਿੱਧੂ ਮੂਸੇਵਾਲਾ ਦਾ ਹੈ। ਬਾਦਸ਼ਾਹ ਨੇ ਇਹ ਵੀ ਕਿਹਾ ਕਿ ਉਹ ਆਪਣੇ ਗੀਤਾਂ ਤੋਂ ਉਲਟ ਨਰਮ ਸੁਭਾਅ ਦਾ ਹੈ।

ਰੈਪ ਦੇ ਨਾਲ-ਨਾਲ ਬਾਦਸ਼ਾਹ ਹੁਣ ਪੰਜਾਬੀ ਸਿਨੇਮਾ ਵਿੱਚ ਉੱਭਰਦੇ ਨਿਰਮਾਤਾ ਵੀ ਬਣ ਗਏ ਹਨ। ਅਰਦਾਸ ਦੇ ਸਹਿ ਨਿਰਮਾਤਾ ਰਹਿ ਚੁੱਕੇ ਹਨ ਤੇ ਹੁਣ ਅੰਮ੍ਰਿਤ ਮਾਨ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ਦੋ ਦੂਣੀ ਪੰਜ ਬਣਾ ਚੁੱਕੇ ਹਨ, ਜੋ ਆਉਂਦੇ ਸ਼ੁੱਕਰਵਾਰ ਰਿਲੀਜ਼ ਹੋਣ ਜਾ ਰਹੀ ਹੈ।

You may also like