ਰਣਵੀਰ ਸਿੰਘ ਨੇ ਇੰਸਟਾਗ੍ਰਾਮ ‘ਤੇ ਸ਼ਾਹਰੁਖ ਖਾਨ ਤੇ ਅਮੀਰ ਖਾਨ ਨੂੰ ਛੱਡਿਆ ਪਿੱਛੇ, ਪਰ ਪਤਨੀ ਦੀਪਿਕਾ ਹਲੇ ਵੀ ਹੈ ਅੱਗੇ

Written by  Lajwinder kaur   |  February 13th 2019 06:26 PM  |  Updated: February 13th 2019 06:26 PM

ਰਣਵੀਰ ਸਿੰਘ ਨੇ ਇੰਸਟਾਗ੍ਰਾਮ ‘ਤੇ ਸ਼ਾਹਰੁਖ ਖਾਨ ਤੇ ਅਮੀਰ ਖਾਨ ਨੂੰ ਛੱਡਿਆ ਪਿੱਛੇ, ਪਰ ਪਤਨੀ ਦੀਪਿਕਾ ਹਲੇ ਵੀ ਹੈ ਅੱਗੇ

ਬਾਲੀਵੁੱਡ ਦੇ ਸਿੰਬਾ ਰਣਵੀਰ ਸਿੰਘ ਦੀ ਪਾਪਲੈਰਟੀ ਦਿਨੋ ਦਿਨ ਵੱਧਦੀ ਜਾ ਰਹੀ ਹੈ। ਜਿਸ ਦੇ ਚਲਦੇ ਰਣਵੀਰ ਨੇ ਇੱਕ ਹੋਰ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਜੀ ਹਾਂ, ਰਣਵੀਰ ਸਿੰਘ ਦੇ ਇੰਸਟਾਗ੍ਰਾਮ ਉੱਤੇ ਫਾਲੋਅਰਸ ਲਿਸਟ 2 ਕਰੋੜ ਨੂੰ ਪਾਰ ਕਰ ਗਏ ਹਨ। ਇਸ ਦੀ ਜਾਣਕਾਰੀ ਰਣਵੀਰ ਸਿੰਘ ਨੇ ਮੰਗਲਵਾਰ ਨੂੰ ਇੱਕ ਵੀਡੀਓ ਪਾ ਦਿੱਤੀ ਹੈ  ਤੇ ਨਾਲ ਹੀ ਰਣਵੀਰ ਸਿੰਘ ਨੇ ਲਿਖਿਆ ਹੈ, ‘20 ਮਿਲੀਅਨ ! ਧੰਨਵਾਦ ਇੰਸਟਾਗ੍ਰਾਮ ਫੈਮਲੀ...।’ ਇਸ ਵੀਡੀਓ ‘ਚ ਰਣਵੀਰ ਸਿੰਘ ਨੇ ਇੰਸਟਾਗ੍ਰਾਮ ਦੀ ਟਰਾਫੀ ਆਪਣੇ ਹੱਥਾਂ ‘ਚ ਫੜ ਕੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।

View this post on Instagram

 

20M! Thanks @instagram fam! ???

A post shared by Ranveer Singh (@ranveersingh) on

ਹੋਰ ਵੇਖੋ: ਹਨੀ ਸਿੰਘ ਦੇ ਗੀਤ ‘ਮੱਖਣਾਂ’ ਨੇ ਪਾਗਲ ਕੀਤੀਆਂ ਕੁੜੀਆਂ, ਵੀਡੀਓ ਹੋਈ ਵਾਇਰਲ

ਰਣਵੀਰ ਸਿੰਘ ਨੇ ਸ਼ਾਹਰੁਖ ਖਾਨ ਤੇ ਅਮੀਰ ਖਾਨ ਨੂੰ ਪਿੱਛੇ ਛੱਡਦੇ ਹੋਏ 2 ਕਰੋੜ ਫਾਲੋਅਰਸ ਹਾਸਿਲ ਕੀਤੇ ਹਨ। ਪਰ ਆਪਣੀ ਪਤਨੀ ਦੀਪਿਕਾ ਪਾਦੂਕੋਣ ਤੋਂ ਹਾਲੇ ਕਾਫੀ ਪਿੱਛੇ ਹਨ। ਦੀਪਿਕਾ ਪਾਦੂਕੋਣ ਦੇ ਇੰਸਟਾਗ੍ਰਾਮ ਉੱਤੇ 30 ਮਿਲੀਅਨ ਯਾਨੀਕਿ ਤਿੰਨ ਕਰੋੜ ਤੋਂ ਵੀ ਵੱਧ ਫਾਲੋਅਰਸ ਹਨ।

View this post on Instagram

 

moonwalking into #30million ?? ?Thank You for the ???!!!

A post shared by Deepika Padukone (@deepikapadukone) on

ਰਣਵੀਰ ਸਿੰਘ ਆਪਣੀ ਫਿਲਮ ਗਲੀ ਬੁਆਏ ਕਰਕੇ ਸੁਰਖੀਆਂ ‘ਚ ਛਾਏ ਹੋਏ ਹਨ। ਇਸ ਫਿਲਮ ‘ਚ ਰਣਵੀਰ ਸਿੰਘ ਇੱਕ ਰੈਪਰ ਦਾ ਕਿਰਦਾਰ ਨਿਭਾ ਰਹੇ ਹਨ। ਜ਼ੋਯਾ  ਅਖਤਰ ਦੀ ਫਿਲਮ ਗਲੀ ਬੁਆਏ ਚ ਰਣਵੀਰ ਸਿੰਘ ਤੇ ਆਲੀਆ ਭੱਟ 14 ਫਰਵਰੀ ਨੂੰ ਵੱਡੇ ਪਰਦੇ ਉੱਤੇ ਇੱਕਠੇ ਨਜ਼ਰ ਆਉਣਗੇ। ਇਸ ਫਿਲਮ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network