
ਅਕਸਰ ਅਸੀਂ ਜਦੋਂ ਵੀ ਜੰਗਲੀ ਜਾਨਵਰਾਂ ਵਿੱਚੋਂ ਭਾਲੂ ਦੀ ਗੱਲ ਕਰਦੇ ਹਾਂ ਤਾਂ ਕਈ ਤਰ੍ਹਾਂ ਦੇ ਖਿਆਲ ਮਨ ਵਿੱਚ ਆਉਂਦੇ ਹਨ। ਜੇਕਰ ਕੋਈ ਜੰਗਲ ਤੋਂ ਹੋ ਕੇ ਗੁਜਰ ਰਿਹਾ ਹੋਵੇ ਜਾਂ ਫਿਰ ਜੰਗਲੀ ਇਲਾਕੇ ਵਿੱਚ ਟ੍ਰੈਕਿੰਗ ਲਈ ਗਿਆ ਹੋਵੇ ਤਾਂ ਇਕਦਮ ਭਾਲੂ ਦੇ ਸਾਹਮਣੇ ਆਉਣ 'ਤੇ ਉਹ ਘਬਰਾ ਜਾਵੇਗਾ। ਅਜਿਹੇ 'ਚ ਉਹ ਰਿੱਛ ਤੋਂ ਬੱਚਣ ਦਾ ਰਾਹ ਲਭੇਗਾ। ਪਰ ਕੀ ਤੁਸੀਂ ਕਦੇ ਕਿਸੇ ਰਿੱਛ ਨੂੰ ਕਿਸੇ ਵਿਅਕਤੀ ਵਾਂਗ ਹਾਈ ਫਾਈਵ ਕਰਦੇ ਵੇਖਿਆ ਹੈ? ਜੇਕਰ ਨਹੀਂ ਤਾਂ ਪੜ੍ਹੋ ਇਸ ਖ਼ਬਰ 'ਚ।

ਸੋਸ਼ਲ ਮੀਡੀਆ 'ਤੇ ਅਕਸਰ ਹੀ ਜਾਨਵਾਰਾਂ ਦੇ ਕਿਊਟ ਅਤੇ ਦਿਲਚਸਪ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ, ਜਿਨ੍ਹਾਂ ਨੂੰ ਵੇਖਣਾ ਲੋਕ ਬਹੁਤ ਪਸੰਦ ਕਰਦੇ ਹਨ। ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵਿੱਚ ਰਿੱਛਾਂ ਦਾ ਇੱਕ ਝੁੰਡ ਸੜਕ ਪਾਰ ਕਰ ਰਿਹਾ ਹੈ। ਇਸ ਦੌਰਾਨ ਕੁਝ ਅਜਿਹਾ ਹੁੰਦਾ ਹੈ ਜਿਸ ਦੀ ਕਿਸੇ ਨੂੰ ਵੀ ਉਮੀਦ ਨਹੀਂ ਸੀ।
ਰੋਮਾਨੀਆ ਵਿੱਚ ਇੱਕ ਹੈਰਾਨ ਕਰਨ ਵਾਲਾ ਪਲ ਕੈਮਰੇ ਵਿੱਚ ਕੈਦ ਹੋ ਗਿਆ, ਜਦੋਂ ਕੁਝ ਕਾਰਾਂ ਸੜਕ ਪਾਰ ਕਰ ਰਹੀਆਂ ਸਨ, ਜਦੋਂ ਉਨ੍ਹਾਂ ਦਾ ਸਾਹਮਣਾ ਕੁਝ ਜੰਗਲੀ ਰਿੱਛਾਂ ਨਾਲ ਹੋਇਆ। ਇੱਕ ਡਰਾਈਵਰ ਨੇ ਰਿੱਛਾਂ ਨੂੰ ਫਿਲਮਾਉਂਦੇ ਹੋਏ ਉਨ੍ਹਾਂ ਵਿੱਚੋਂ ਇੱਕ ਨੂੰ ਦੂਜੀ ਕਾਰ ਵੱਲ ਆਉਂਦੇ ਦੇਖਿਆ। ਰਿੱਛ ਆਪਣੇ ਪੈਰਾਂ 'ਤੇ ਖੜ੍ਹਾ ਹੋ ਕੇ ਗੱਡੀ ਕੋਲ ਆ ਗਿਆ।

ਇਸ ਦੌਰਾਨ ਜਿਵੇਂ ਹੀ ਡਰਾਈਵਰ ਨੇ ਆਪਣਾ ਹੱਥ ਗੱਡੀ ਚੋਂ ਬਾਹਰ ਕੱਢਿਆ, ਰਿੱਛ ਉਸ ਵੱਲ ਅੱਗੇ ਵੱਧ ਕੇ ਉਸ ਹੱਥ ਨੂੰ ਛੂਹਣ ਦੀ ਕੋਸ਼ਿਸ਼ ਕਰਨ ਲੱਗਾ। ਉਕਤ ਕਾਰ ਡਰਾਈਵਰ ਨੇ ਮੁੜ ਰਿੱਛ ਵੱਲ ਹੱਥ ਵਧਾਇਆ, ਪਹਿਲਾਂ ਤਾਂ ਰਿੱਛ ਥੋੜਾ ਝਿਝਕਿਆ, ਪਰ ਮੁੜ ਉਸ ਨੇ ਡਰਾਈਵਰ ਦੀ ਹੱਥੇਲੀ ਨੂੰ ਛੂਹ ਕੇ ਉਸ ਨੂੰ ਹਾਈ-ਫਾਈ ਕਿਹਾ। ਅਜਿਹਾ ਕਰਨ ਮਗਰੋਂ ਰਿੱਛ ਮੁੜ ਆਪਣੇ ਝੁੰਡ ਵਿੱਚ ਸਾਥੀਆਂ ਕੋਲ ਚੱਲਾ ਗਿਆ।
View this post on Instagram
ਇਸ ਖੂਬਸੂਰਤ ਪੱਲ ਨੂੰ ਕਿਸੇ ਨੇ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ ਤੇ ਇਸ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦਿੱਤਾ। ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ।

ਦੱਸ ਦਈਏ ਕਿ ਇਸ ਵੀਡੀਓ ਨੂੰ ਵੀਡੀਓ ਨੂੰ ਇੰਸਟਾਗ੍ਰਾਮ ਰੀਲਜ਼ 'ਤੇ ਪੇਜ 'ਪਿਊਬਿਟੀ' ਵੱਲੋਂ ਸਾਂਝਾ ਕੀਤਾ ਗਿਆ ਸੀ ਅਤੇ ਇਸ ਨੂੰ 17.2 ਮਿਲੀਅਨ ਤੋਂ ਵੱਧ ਵਿਯੂਜ਼ ਅਤੇ 1.5 ਮਿਲੀਅਨ ਲਾਈਕਸ ਮਿਲ ਚੁੱਕੇ ਹਨ। ਨੇਟੀਜ਼ਨਾਂ ਨੂੰ ਇਹ ਵੀਡੀਓ ਮਜ਼ੇਦਾਰ ਲੱਗਿਆ ਪਰ ਕਿਹਾ ਕਿ ਉਹ ਕਦੇ ਵੀ ਜੰਗਲੀ ਰਿੱਛ ਨੂੰ ਛੂਹਣ ਦੀ ਕੋਸ਼ਿਸ਼ ਨਹੀਂ ਕਰਨਗੇ।