ਦਲੇਰ ਮਹਿੰਦੀ ਕਰ ਰਹੇ ਹਨ ਗਰਮੀ ਦਾ ਇਲਾਜ਼ ਰਗੜੇ ਦੇ ਨਾਲ, ਵੇਖੋ ਵੀਡੀਓ

Written by  Gourav Kochhar   |  June 06th 2018 08:12 AM  |  Updated: June 06th 2018 08:27 AM

ਦਲੇਰ ਮਹਿੰਦੀ ਕਰ ਰਹੇ ਹਨ ਗਰਮੀ ਦਾ ਇਲਾਜ਼ ਰਗੜੇ ਦੇ ਨਾਲ, ਵੇਖੋ ਵੀਡੀਓ

ਮੌਸਮ ਦੀ ਜੇ ਗੱਲ ਕਿੱਤੀ ਜਾਵੇ ਤਾਂ ਪੰਜਾਬ ਵਿਚ ਗਰਮੀ ਦਿਨੋਂ-ਦਿਨ ਵੱਧਦੀ ਹੀ ਜਾ ਰਹੀ ਹੈ | ਗਰਮੀ ਤੋਂ ਬਚਨ ਕਿੱਤੇ ਲੋਕ ਪਹਾੜਾਂ ਵਿਚ ਸੈਰ ਕਰਨ ਜਾ ਰਹੇ ਹਨ ਤਾਂ ਕਿੱਤੇ ਮੋਟਰ ਤੇ ਨਹਾਉਣ ਦਾ ਆਨੰਦ ਲੈ ਰਹੇ ਹਨ | ਇਸ ਵਿਚ ਸਾਡੇ ਪੰਜਾਬੀ ਗਾਇਕ ਵੀ ਕੁਝ ਵੱਖਰਾ ਕਰਦੇ ਹੋਏ ਨਜ਼ਰ ਆ ਰਹੇ ਹਨ | ਪੰਜਾਬੀ ਗਾਇਕਾਂ ਦੀ ਗੱਲ ਛਿੜ੍ਹੀ ਹੈ ਤਾਂ ਦਲੇਰ ਮਹਿੰਦੀ Daler Mehndi ਨੂੰ ਕੋਈ ਕਿਵੇਂ ਭੁੱਲ ਸਕਦਾ ਹੈ | ਇਸ ਤਪਦੀ ਗਰਮੀ ਵਿਚ ਦਲੇਰ ਮਹਿੰਦੀ ਨੇ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਿੱਤਾ ਹੈ | ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ਤੇ ਆਪਣੇ ਇਕ ਪੁਰਾਣਾ ਗੀਤ "ਰਗੜਾ" ਸੱਭ ਨਾਲ ਸਾਂਝਾ ਕਿੱਤਾ ਹੈ | ਗੀਤ ਦੀ ਵੀਡੀਓ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿੱਖਿਆ ਹੈ ਕਿ ਇਸ ਤਪਦੀ ਗਰਮੀ ਵਿਚ ਮੇਰੇ ਨਾਲ ਗੀਤ ਰਗੜਾ ਦੀ ਬੀਤ ਤੇ ਨੱਚੋ |

https://twitter.com/dalermehndi/status/1004253617631588352

ਤੁਹਾਨੂੰ ਦਸ ਦੇਈਏ ਦਲੇਰ ਮਹਿੰਦੀ ਦਾ ਇਹ ਗੀਤ ਸੰਨ 2004 ਵਿਚ ਉਨ੍ਹਾਂ ਦੀ ਐਲਬਮ "ਸ਼ਾ ਰਾ ਰਾ ਰਾ" ਵਿਚ ਰਿਲੀਜ਼ ਹੋਇਆ ਸੀ | ਇਸ ਗੀਤ ਦੇ ਬੋਲ, ਮਿਊਜ਼ਿਕ ਅਤੇ ਡਿਰੇਕਸ਼ਨ ਦਲੇਰ ਮਹਿੰਦੀ daler mehndi ਨੇ ਖੁਦ ਹੀ ਕਿੱਤਾ ਸੀ | ਉਸ ਸਮੇਂ ਉਨ੍ਹਾਂ ਦੇ ਇਸ ਗੀਤ ਨੂੰ ਲੱਖਾਂ ਲੋਕਾਂ ਨੇ ਪਸੰਦ ਕਿੱਤਾ ਸੀ |

daler mehndi

ਪੰਜਾਬ ਦੇ ਮਸ਼ਹੂਰ ਪੌਪ ਗਾਇਕ Punjabi Pop Singer ਦਲੇਰ ਮਹਿੰਦੀ ਨੇ ਆਪਣੇ ਗੀਤਾਂ ਨਾਲ ਸਿਰਫ ਪੰਜਾਬੀ ਹੀ ਨਹੀਂ ਹਰ ਇਕ ਭਾਰਤੀ ਦਾ ਦਿਲ ਮੋਹਿਆ ਹੈ | ਉਨ੍ਹਾਂ ਦੇ ਗਏ ਗੀਤ ਅੱਜ ਵੀ ਸਾਨੂੰ ਵਿਆਹਾਂ ਵਿਚ ਸੁਣਨ ਨੂੰ ਮਿਲ ਜਾਂਦੇ ਹਨ | ਪਰ ਗਰਮੀ ਨੂੰ ਦੂਰ ਕਰਨ ਵਾਲਾ ਉਨ੍ਹਾਂ ਦਾ ਇਹ ਗੀਤ ਸੱਚੀ ਮਜ਼ੇਦਾਰ ਹੈ | ਜੇ ਤੁਸੀਂ ਨਹੀਂ ਸੁਣਿਆ ਇਹ ਗੀਤ ਤਾਂ ਹੇਠਾਂ ਦਿੱਤੀ ਵੀਡੀਓ ਨੂੰ ਵੇਖੋ ਅਤੇ ਕਾਮੈਂਟ ਕਰਕੇ ਦਸੋ ਕਿ ਤੁਹਾਨੂੰ ਇਹ ਗੀਤ ਕਿਹੋ ਜਿਹਾ ਲਗਿਆ |

https://www.youtube.com/watch?v=VhX6c-5S2GM

daler mehndi


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network