ਪੁੱਤਰ ਦੇ ਵਿਆਹ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਨੀਤਾ ਤੇ ਮੁਕੇਸ਼ ਅੰਬਾਨੀ ਦੇ ਵਿਆਹ ਦੀਆਂ ਤਸਵੀਰਾਂ

written by Lajwinder kaur | January 22, 2023 02:00pm

Nita Ambani and Mukesh Ambani's wedding images viral: ਨੀਤਾ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਜਲਦ ਹੀ ਵਿਆਹ ਕਰਨ ਜਾ ਰਹੇ ਹਨ। ਹਾਲ ਵਿੱਚ ਦੋਵਾਂ ਦੀ ਮੰਗਣੀ ਹੋਈ ਹੈ ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਅਜੇ ਤੱਕ ਛਾਈਆਂ ਹੋਈਆਂ ਹਨ।

ਅਨੰਤ ਅੰਬਾਨੀ ਦੀ ਮਾਂ ਨੀਤਾ ਅੰਬਾਨੀ ਅਕਸਰ ਆਪਣੇ ਸਟਾਈਲ ਅਤੇ ਫੈਸ਼ਨ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਆਪਣੇ ਦੂਜੇ ਬੇਟੇ ਦਾ ਵਿਆਹ ਕਰਨ ਜਾ ਰਹੀ ਨੀਤਾ ਅੰਬਾਨੀ ਦਾ ਵਿਆਹ 38 ਸਾਲ ਪਹਿਲਾਂ ਜਦੋਂ ਉਹ ਖੁਦ ਦੁਲਹਨ ਬਣੀ ਸੀ ਤਾਂ ਉਸ ਸਮੇਂ ਉਹ ਰੋਸ਼ਨੀ ਵਾਂਗ ਚਮਕ ਰਹੀ ਸੀ। ਜੀ ਹਾਂ ਇਹ ਅਸੀਂ ਹੀ ਨਹੀਂ, ਸਗੋਂ ਨੀਤਾ ਅੰਬਨੀ ਦੀਆਂ ਵਿਆਹ ਵਾਲੀਆਂ ਤਸਵੀਰਾਂ ਬੋਲ ਰਹੀਆਂ ਹਨ। ਆਓ, ਵੇਖੋ ਨੀਤਾ ਅੰਬਾਨੀ ਅਤੇ ਮੁਕੇਸ਼ ਅੰਬਾਨੀ ਦੇ ਵਿਆਹ ਦੀਆਂ ਤਸਵੀਰਾਂ...

ambani's family pic image source: Instagram

ਹੋਰ ਪੜ੍ਹੋ  : ਗੁਰਦਾਸ ਮਾਨ ਦੇ ਨਵੇਂ ਗੀਤ ਨੂੰ ਸੁਣ ਕੇ ਭਾਵੁਕ ਹੋਏ ਗੁਰੂ ਰੰਧਾਵਾ; ਪੋਸਟ ਪਾ ਕੇ ਸਾਂਝੀ ਕੀਤੀ ਆਪਣੀ ਦਿਲ ਦੀ ਗੱਲ

mukesh ambani and nita ambani wedding pics image source: Instagram

ਨੀਤਾ ਅੰਬਾਨੀ ਅਤੇ ਮੁਕੇਸ਼ ਅੰਬਾਨੀ ਦੀ ਲਵ ਸਟੋਰੀ ਕਿਸੇ ਫ਼ਿਲਮ ਤੋਂ ਘੱਟ ਨਹੀਂ ਹੈ। 38 ਸਾਲ ਪਹਿਲਾਂ ਅੰਬਾਨੀ ਪਰਿਵਾਰ ਦੀ ਨੂੰਹ ਬਣੀ ਨੀਤਾ ਨੂੰ ਬਚਪਨ ਤੋਂ ਹੀ ਕਲਾਸੀਕਲ ਡਾਂਸ ਦਾ ਸ਼ੌਕ ਹੈ, ਉਸ ਦੀ ਮਾਂ ਹਮੇਸ਼ਾ ਚਾਹੁੰਦੀ ਸੀ ਕਿ ਉਸ ਦੀ ਬੇਟੀ ਚਾਰਟਰਡ ਅਕਾਊਂਟੈਂਟ ਬਣੇ। ਨੀਤਾ ਅੰਬਾਨੀ ਨੇ ਹਾਲਾਂਕਿ ਅਧਿਆਪਨ ਅਤੇ ਇੰਟੀਰੀਅਰ ਡਿਜ਼ਾਈਨਿੰਗ ਵਿੱਚ ਆਪਣਾ ਕਰੀਅਰ ਬਣਾਉਣ ਦਾ ਫੈਸਲਾ ਕੀਤਾ।

nita ambani wedding image image source: Instagram

ਕਲਾਸੀਕਲ ਡਾਂਸ ਦੀ ਸ਼ੌਕੀਨ ਨੀਤਾ ਅੰਬਾਨੀ ਨੇ ਇੱਕ ਵਾਰ ਨਵਰਾਤਰੀ 'ਤੇ ਆਯੋਜਿਤ ਇਕ ਸੱਭਿਆਚਾਰਕ ਪ੍ਰੋਗਰਾਮ 'ਚ ਹਿੱਸਾ ਲਿਆ ਸੀ। ਜਿੱਥੇ ਧੀਰੂਭਾਈ ਅੰਬਾਨੀ ਅਤੇ ਕੋਕਿਲਾਬੇਨ ਵੀ ਪਹੁੰਚੇ, ਉੱਥੇ ਨੀਤਾ ਨੂੰ ਫੰਕਸ਼ਨ 'ਚ ਡਾਂਸ ਕਰਦੇ ਦੇਖ ਧੀਰੂਭਾਈ ਅਤੇ ਕੋਕਿਲਾਬੇਨ ਕਾਫੀ ਪ੍ਰਭਾਵਿਤ ਹੋਏ ਸਨ।

viral wedding pic of mukesh and nita image source: Instagram

ਮੁਕੇਸ਼ ਅੰਬਾਨੀ ਨੇ ਨੀਤਾ ਨੂੰ ਬਹੁਤ ਹੀ ਅਜੀਬ ਅੰਦਾਜ਼ ਵਿੱਚ ਵਿਆਹ ਲਈ ਪ੍ਰਪੋਜ਼ ਕੀਤਾ ਸੀ। ਮੁਕੇਸ਼ ਅਤੇ ਨੀਤਾ ਕਾਰ ਵਿੱਚ ਡਰਾਈਵ ਕਰਨ ਲਈ ਨਿਕਲੇ ਸਨ। ਫਿਰ ਕਾਰ ਇੱਕ ਸਿਗਨਲ 'ਤੇ ਰੁਕੀ, ਜਿੱਥੇ ਮੁਕੇਸ਼ ਨੇ ਨੀਤਾ ਨੂੰ ਪੁੱਛਿਆ ਕਿ ਕੀ ਉਹ ਉਸ ਨਾਲ ਵਿਆਹ ਕਰੇਗੀ? ਫਿਰ ਸਿਗਨਲ ਹਰਾ ਹੋ ਗਿਆ ਅਤੇ ਪਿੱਛੇ ਸਾਰੀਆਂ ਗੱਡੀਆਂ ਨੇ ਹਾਰਨ ਵਜਾਉਣਾ ਸ਼ੁਰੂ ਕਰ ਦਿੱਤਾ, ਨੀਤਾ ਨੇ ਗੱਡੀ ਚਲਾਉਣ ਲਈ ਕਿਹਾ, ਪਰ ਮੁਕੇਸ਼ ਅੰਬਾਨੀ ਨੇ ਠਾਣ ਲਿਆ ਕਿ ਉਹ ਜਵਾਬ ਸੁਣ ਕੇ ਹੀ ਗੱਡੀ ਚਲਾਉਣਗੇ। ਫਿਰ ਨੀਤਾ ਨੇ ਵਿਆਹ ਲਈ ਹਾਂ ਕਹਿ ਦਿੱਤੀ ਸੀ।

ਮੁਕੇਸ਼ ਅੰਬਾਨੀ ਨਾਲ ਵਿਆਹ ਕਰਨ ਤੋਂ ਬਾਅਦ, ਨੀਤਾ ਨੇ ਆਪਣਾ ਪੂਰਾ ਧਿਆਨ ਆਪਣੇ ਪਰਿਵਾਰ ਤੇ ਘਰ ਸੰਭਾਲਣ ਤੇ ਦਿੱਤਾ। ਇਹੀ ਕਾਰਨ ਹੈ ਕਿ ਅੱਜ ਨੀਤਾ ਅੰਬਾਨੀ ਨੂੰ ਦੁਨੀਆ ਦੀਆਂ ਮਜ਼ਬੂਤ ​​ਔਰਤਾਂ 'ਚ ਗਿਣਿਆ ਜਾਂਦਾ ਹੈ।

 

You may also like