ਬੋਨੇ ਬਣੇ ਸ਼ਾਹਰੁਖ ਖਾਨ ਦੀ ਡਾਂਸ ਰਿਹਰਸਲ ਹੋਈ ਵਾਇਰਲ

Written by  Gourav Kochhar   |  June 06th 2018 06:26 AM  |  Updated: June 06th 2018 06:26 AM

ਬੋਨੇ ਬਣੇ ਸ਼ਾਹਰੁਖ ਖਾਨ ਦੀ ਡਾਂਸ ਰਿਹਰਸਲ ਹੋਈ ਵਾਇਰਲ

ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ 'ਜ਼ੀਰੋ Zero ਦੀ ਇਕ ਮੇਕਿੰਗ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਸ਼ਾਹਰੁਖ 'ਅੱਫੋ ਖੁਦਾ' ਗੀਤ ਦੀ ਸ਼ੂਟਿੰਗ ਕਰਦੇ ਨਜ਼ਰ ਆ ਰਹੇ ਹਨ। ਇਸ ਗੀਤ ਦੀ ਝਲਕ ਫਿਲਮ ਦੇ ਟੀਜ਼ਰ 'ਚ ਨਜ਼ਰ ਆਈ ਸੀ। ਇਸ ਫਿਲਮ 'ਚ ਸ਼ਾਹਰੁਖ ਇਕ ਬੌਨੇ ਵਿਅਕਤੀ ਦਾ ਕਿਰਦਾਰ ਨਿਭਾਅ ਰਹੇ ਹਨ। ਆਨੰਦ ਐੱਲ. ਰਾਏ ਦੇ ਨਿਰਦੇਸ਼ਨ ਹੇਠ ਬਣ ਰਹੀ ਇਸ ਫਿਲਮ 'ਚ ਸ਼ਾਹਰੁਖ ਤੋਂ ਇਲਾਵਾ ਅਨੁਸ਼ਕਾ ਸ਼ਰਮਾ ਅਤੇ ਕੈਟਰੀਨਾ ਕੈਫ ਅਹਿਮ ਭੂਮਿਕਾ 'ਚ ਹਨ।

zero

ਫਿਲਮ Zero ਦਾ ਟੀਜ਼ਰ ਕਈ ਮਹੀਨੇ ਪਹਿਲਾਂ ਰਿਲੀਜ਼ ਕੀਤਾ ਜਾ ਚੁੱਕਿਆ ਹੈ। ਇਹ ਟੀਜ਼ਰ ਜਦੋਂ ਰਿਲੀਜ਼ ਹੋਇਆ ਸੀ ਤਾਂ ਕਿੰਗ ਖਾਨ ਦੇ ਫੈਨਜ਼ ਉਸਦਾ ਇਹ ਅੰਦਾਜ਼ ਦੇਖਣ ਤੋਂ ਬਾਅਦ ਹੈਰਾਨ ਰਹਿ ਗਏ ਸਨ। ਇਹ ਟੀਜ਼ਰ ਕਾਫੀ ਦਿਲਚਸਪ ਸੀ। ਉੱਥੇ ਹੀ ਹੁਣ ਇਸ ਦੀ ਮੇਕਿੰਗ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਸ਼ਾਹਰੁਖ ਕੋਰਿਓਗ੍ਰਾਫਰ ਤੋਂ ਡਾਂਸ ਸਟੈੱਪ ਸਿੱਖਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਇਹ ਫਿਲਮ 21 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

https://twitter.com/anmoljaiswal333/status/1001050084656668672

ਸ਼ਾਹਰੁਖ ਖਾਨ, ਅਨੁਸ਼ਕਾ ਸ਼ਰਮਾ ਤੇ ਕੈਟਰੀਨਾ ਕੈਫ ਦੀ ਫ਼ਿਲਮ ‘ਜ਼ੀਰੋ Zero’ ਸਾਲ 2018 ਦੀ ਮੱਚ ਅਵੇਟਡ ਫ਼ਿਲਮ ਹੈ। ‘ਜ਼ੀਰੋ’ ਦਾ ਟੀਜ਼ਰ ਜਨਵਰੀ ‘ਚ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ। ਟੀਜ਼ਰ ‘ਚ ਸ਼ਾਹਰੁਖ ਨੇ ਬੌਨੇ ਵਿਅਕਤੀ ਦਾ ਰੋਲ ਕੀਤਾ ਹੈ, ਜਿਸ ਨੂੰ ਦੇਖ ਕੇ ਇਸ ਫ਼ਿਲਮ ਲਈ ਲੋਕਾਂ ਦੀ ਐਕਸਾਈਟਮੈਂਟ ਹੋਰ ਵਧ ਗਈ ਹੈ। ਇਹ ਪਹਿਲੀ ਵਾਰ ਹੈ ਜਦੋਂ ਸ਼ਾਹਰੁਖ Shah Rukh Khan ਕਿਸੇ ਬੌਨੇ ਦੇ ਰੋਲ ‘ਚ ਨਜ਼ਰ ਆਉਣਗੇ।

zero


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network