ਜੌਰਡਨ ਸੰਧੂ ਦੀ ਆਵਾਜ਼ ਅਤੇ ਬੰਟੀ ਬੈਂਸ ਦੀ ਕਲਮ ‘ਚੋਂ ਨਿਕਲਿਆ ਗੀਤ ‘ਬੇਵਫ਼ਾ ਕੋਕਾ’ ਪਾ ਰਿਹਾ ਧੱਕ

Written by  Shaminder   |  June 15th 2020 10:54 AM  |  Updated: June 15th 2020 10:54 AM

ਜੌਰਡਨ ਸੰਧੂ ਦੀ ਆਵਾਜ਼ ਅਤੇ ਬੰਟੀ ਬੈਂਸ ਦੀ ਕਲਮ ‘ਚੋਂ ਨਿਕਲਿਆ ਗੀਤ ‘ਬੇਵਫ਼ਾ ਕੋਕਾ’ ਪਾ ਰਿਹਾ ਧੱਕ

ਜੌਰਡਨ ਸੰਧੂ ਦੀ ਆਵਾਜ਼ ਤੇ ਬੰਟੀ ਬੈਂਸ ਦੀ ਕਲਮ ਚੋਂ ਨਿਕਲੇ ਬੋਲਾਂ ਨਾਲ ਸ਼ਿੰਗਾਰਿਆ ਗੀਤ ‘ਬੇਵਫ਼ਾ ਕੋਕਾ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਇੱਕ ਅਜਿਹੇ ਆਸ਼ਕ ਗੱਭਰੂ ਦੀ ਗੱਲ ਕੀਤੀ ਗਈ ਹੈ ਜੋ ਇੱਕ ਕੁੜੀ ਨੂੰ ਬੇਪਨਾਹ ਮੁੱਹਬਤ ਕਰਦਾ ਹੈ । ਆਪਣੀ ਮਹਿਬੂਬਾ ਦਾ ਦੀਦਾਰ ਪਾਉਣ ਲਈ ਉਹ ਸਾਰਾ-ਸਾਰਾ ਦਿਨ ਚਾਹ ਦੀ ਦੁਕਾਨ ‘ਤੇ ਬੈਠਾ ਉਸ ਦਾ ਰਾਹ ਤੱਕਦਾ ਰਹਿੰਦਾ ਹੈ ।

https://www.instagram.com/p/CBcTthYDkV8/

ਪਰ ਆਖਿਰਕਾਰ ਮੁੰਡਾ ਕਿਸੇ ਗਲਤ ਫਹਿਮੀ ਦਾ ਸ਼ਿਕਾਰ ਹੋ ਜਾਂਦਾ ਹੈ ਉਸ ਨੂੰ ਲੱਗਦਾ ਹੈ ਕਿ ਕੁੜੀ ਦੀਆਂ ਨਜ਼ਰਾਂ ਬਦਲ ਗਈਆਂ ਨੇ ਅਤੇ ਉਹ ਕਿਸੇ ਹੋਰ ਨਾਲ ਪਿਆਰ ਕਰਕੇ ਉਸ ਨਾਲ ਬੇਵਫਾਈ ਕਰ ਰਹੀ ਹੈ ।

https://www.instagram.com/p/CBLRzGtjKBK/

ਪਰ ਆਖਿਰਕਾਰ ਇਹ ਗਲਤ ਫਹਿਮੀ ਦੂਰ ਹੋ ਜਾਂਦੀ ਹੈ । ਇਸ ਗੀਤ ਦਾ ਕੰਸੈਪਟ ਬਹੁਤ ਹੀ ਵਧੀਆ ਬਣਾਇਆ ਗਿਆ ਹੈ ।ਗੀਤ ਦੇ ਸ਼ੁਰੂਆਤ ‘ਚ ਤੁਸੀਂ ਨੀਰੂ ਬਾਜਵਾ ਅਤੇ ਦਿਲਜੀਤ ਦੋਸਾਂਝ ਦੀ ਆਵਾਜ਼ ਸੁਣ ਸਕਦੇ ਹੋ ।ਫੀਚਰਿੰਗ ‘ਚ ਬੰਟੀ ਬੈਂਸ ਅਤੇ ਜੇ ਕੌਰ ਨਜ਼ਰ ਆ ਰਹੇ ਨੇ । ਗੀਤ ਦੀ ਡਾਇਰੈਕਸ਼ਨ ਅਮਨਪ੍ਰੀਤ ਕੌਰ ਬੈਂਸ ਵੱਲੋਂ ਕੀਤੀ ਗਈ ਹੈ ਅਤ ਗੀਤ ਦੀ ਸ਼ੁਰੂਆਤ ‘ਚ ਦੋ ਡਾਇਲਾਗਸ ਬੋਲੇ ਗਏ ਨੇ ਉਨ੍ਹਾਂ ਨੂੰ ਜਗਦੀਪ ਸਿੱਧੂ ਵੱਲੋਂ ਲਿਖਿਆ ਗਿਆ ਹੈ। ਸਰੋਤਿਆਂ ਨੂੰ ਇਹ ਗੀਤ ਬਹੁਤ ਹੀ ਜ਼ਿਆਦਾ ਪਸੰਦ ਆ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network