ਭਾਰਤੀ ਸਿੰਘ ਨੇ ਘਟਾਇਆ 15 ਕਿਲੋ ਭਾਰ, ਜੈਸਮੀਨ ਭਸੀਨ ਨੇ ਰਾਜ਼ ਖੋਲ੍ਹਦੇ ਹੋਏ ਦੱਸਿਆ ਡਿਨਰ ‘ਚ ਕੀ ਖਾਂਦੀ ਹੈ ਭਾਰਤੀ

written by Rupinder Kaler | September 10, 2021

ਕਮੇਡੀਅਨ ਭਾਰਤੀ ਸਿੰਘ (Bharti Singh)ਨੇ ਹਾਲ ਹੀ ਵਿੱਚ 15 ਕਿੱਲੋ ਭਾਰ ਘਟਾਇਆ ਹੈ । ਜਿਸ ਨੂੰ ਲੈ ਕੇ ਜੈਸਮੀਨ ਭਸੀਨ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਵਿੱਚ ਜੈਸਮੀਨ ਨੇ ਭਾਰਤੀ ਦੀ ਉਸ ਡਾਈਟ ਦਾ ਖੁਲਾਸਾ ਕੀਤਾ ਹੈ ਜਿਸ ਨਾਲ ਉਸ ਨੇ 15 ਕਿਲੋ ਭਾਰ ਘਟਾਇਆ ਹੈ । ਜੈਸਮੀਨ  (Jasmine Bhasin)  ਨੇ ਇਸ ਵੀਡੀਓ ਵਿੱਚ ਭਾਰਤੀ ਸਿੰਘ ਦੇ ਡਿਨਰ ਦੀ ਝਲਕ ਦਿਖਾਈ ਹੈ । ਵੀਡੀਓ ਦੀ ਸ਼ੁਰੂਆਤ ਵਿੱਚ ਭਾਰਤੀ ਸਿੰਘ (Bharti Singh) ਚੋਲਾਂ ਦੀ ਪਲੇਟ ਵਿੱਚ ਚਾਰ ਚਮਚ ਘਿਓ ਪਾਉਂਦੀ ਹੈ ।

Pic Courtesy: Instagram

ਹੋਰ ਪੜ੍ਹੋ :

‘ਬਚਪਨ ਕਾ ਪਿਆਰ’ ਫੇਮ ਸਹਿਦੇਵ ਨੇ ਹੁਣ Money Heist ਦਾ ਗਾਇਆ ਗਾਣਾ, ਵੀਡੀਓ ਹੋਇਆ ਵਾਇਰਲ

Bharti singh Pic Courtesy: Instagram

ਇਸ ਤੋਂ ਬਾਅਦ ਜਸੈਮੀਨ  (Jasmine Bhasin)  ਕਹਿੰਦੀ ਹੈ ਕਿ ਹੁਣ ਆਈ ਘਿਓ ਦੇ ਤੜਕੇ ਵਾਲੀ ਦਾਲ । ਫਿਰ ਭਾਰਤੀ (Bharti Singh) ਕਹਿੰਦੀ ਹੈ ਦੁਨੀਆ ਮੈਨੂੰ ਕਹਿੰਦੀ ਹੈ ਕਿ ਮੈਂ ਪਤਲੀ ਹੋ ਰਹੀ ਹਾਂ …ਟਾਈਮ ਦੇਖੋ ਮੈਂ ਕਿਸ ਸਮੇਂ ਖਾਣਾ ਖਾ ਰਹੀ ਹਾਂ । ਵੀਡੀਓ ਖਤਮ ਹੋਣ ਤੋਂ ਪਹਿਲਾ ਜੈਸਮੀਨ  (Jasmine Bhasin)  ਕਹਿੰਦੀ ਹੈ ਕਿ ਇਹ ਹੈ ਭਾਰਤੀ (Bharti Singh) ਦੇ ਪਤਲੀ ਹੋਣ ਦਾ ਰਾਜ਼ ।

 

View this post on Instagram

 

A post shared by jaslyians (@jasly_jaslyians_forever)

ਤੁਹਾਨੂੰ ਦੱਸ ਦਿੰਦੇ ਹਾਂ ਕੁਝ ਦਿਨ ਪਹਿਲਾਂ ਭਾਰਤੀ ਸਿੰਘ (Bharti Singh) ਨੇ ਆਪਣੇ ਵੈਟ ਲਾਸ ਦੀ ਇੱਕ ਵੀਡੀਓ ਸਾਂਝੀ ਕੀਤੀ ਸੀ । ਇਸ ਵੀਡੀਓ ਵਿੱਚ ਉਸ ਨੇ ਦੱਸਿਆ ਸੀ ਕਿ ਉਸ ਨੇ 15 ਕਿੱਲੋ ਭਾਰ ਘਟਾਇਆ ਹੈ । ਪਹਿਲਾ ਉਹ 91 ਕਿੱਲੋ ਦੀ ਸੀ ੳਤੇ ਹੁਣ ਉਹ 76 ਕਿਲੋ ਦੀ ਹੋ ਗਈ ਹੈ । ਭਾਰਤੀ ਨੇ ਦੱਸਿਆ ਸੀ ਕਿ ਹੁਣ ਉਸ ਨੂੰ ਸਾਹ ਨਹੀਂ ਚੜਦਾ ਤੇ ਉਹ ਹਲਕਾ ਫੀਲ ਕਰਦੀ ਹੈ ।

0 Comments
0

You may also like