ਭਾਰਤੀ ਸਿੰਘ ਚਾਹੁੰਦੀ ਹੈ ਕਿ ਬੇਟਾ 18 ਸਾਲ ਦਾ ਹੋਣ ਤੋਂ ਬਾਅਦ ਮੈਕਡੋਨਲਡ 'ਚ ਕੰਮ ਕਰੇ, ਦੱਸਿਆ ਕਾਰਨ

Written by  Lajwinder kaur   |  August 03rd 2022 05:08 PM  |  Updated: August 03rd 2022 04:47 PM

ਭਾਰਤੀ ਸਿੰਘ ਚਾਹੁੰਦੀ ਹੈ ਕਿ ਬੇਟਾ 18 ਸਾਲ ਦਾ ਹੋਣ ਤੋਂ ਬਾਅਦ ਮੈਕਡੋਨਲਡ 'ਚ ਕੰਮ ਕਰੇ, ਦੱਸਿਆ ਕਾਰਨ

ਕਾਮੇਡੀ ਕਵੀਨ ਭਾਰਤੀ ਸਿੰਘ ਜੋ ਕਿ ਇਸੇ ਸਾਲ ਅਪ੍ਰੈਲ 'ਚ ਇੱਕ ਪੁੱਤਰ ਦੀ ਮਾਂ ਬਣੀ ਹੈ। ਹਰ ਮਾਤਾ-ਪਿਤਾ ਦੀ ਤਰ੍ਹਾਂ ਭਾਰਤੀ ਅਤੇ ਹਰਸ਼ ਵੀ ਆਪਣੇ ਬੇਟੇ ਲਈ ਪਲਾਨਿੰਗ ਕਰਦੇ ਰਹਿੰਦੇ ਹਨ। ਕੁਝ ਸਮੇਂ ਪਹਿਲਾਂ ਹੀ ਉਨ੍ਹਾਂ ਨੇ ਪੁੱਤਰ ਲਕਸ਼ ਦਾ ਚਿਹਰਾ ਰਵੀਲ ਕੀਤਾ ਹੈ।

ਜਿਸ ਤੋਂ ਬਾਅਦ ਹੁਣ ਉਹ ਆਪਣੇ ਪੁੱਤਰ ਦੇ ਨਾਲ ਕਿਊਟ-ਕਿਊਚ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਭਾਰਤੀ ਨੇ ਦੱਸਿਆ ਹੈ ਕਿ ਉਹ ਚਾਹੁੰਦੀ ਹੈ ਕਿ ਉਸਦਾ ਬੇਟਾ 16 ਜਾਂ 18 ਸਾਲ ਦਾ ਹੋਣ 'ਤੇ ਕੰਮ ਕਰਨਾ ਸ਼ੁਰੂ ਕਰ ਦੇਵੇ। ਭਾਰਤੀ ਚਾਹੁੰਦੀ ਹੈ ਕਿ ਉਸ ਦਾ ਬੇਟਾ ਲਕਸ਼ ਪੜ੍ਹਾਈ ਦੇ ਨਾਲ ਕੰਮ ਵੀ ਕਰੇ।

ਹੋਰ ਪੜ੍ਹੋ : ਗਿੱਪੀ ਗਰੇਵਾਲ ਤੇ ਰਵਨੀਤ ਗਰੇਵਾਲ ਦੀ ਸਾਹਮਣੇ ਆਈ ਨਵੀਂ ਤਸਵੀਰ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਪਤੀ-ਪਤਨੀ ਦਾ ਇਹ ਰੋਮਾਂਟਿਕ ਅੰਦਾਜ਼

Image Source: Instagram

ਭਾਰਤੀ ਨੇਹਾ ਧੂਪੀਆ ਨਾਲ ਇੰਸਟਾਗ੍ਰਾਮ ਲਾਈਵ 'ਤੇ ਗੱਲ ਕਰਦੇ ਹੋਏ ਬਹੁਤ ਸਾਰੀਆਂ ਗੱਲਾਂ ਕੀਤੀਆਂ। ਇਹ ਸੈਸ਼ਨ ਫ੍ਰੀਡਮ ਟੂ ਫੀਡ ਇਨੀਸ਼ੀਏਟਿਵ ਦੇ ਤਹਿਤ ਸੀ। ਲਕਸ਼ ਦੇ ਜਨਮ ਤੋਂ ਬਾਅਦ ਕੰਮ ਕਰਨ 'ਤੇ ਭਾਰਤੀ ਨੇ ਕਿਹਾ, ਹਰਸ਼ ਅਤੇ ਮੈਂ ਦੋਵੇਂ ਸੀਮਤ ਕੰਮ ਲੈ ਰਹੇ ਹਾਂ। ਹੁਣ ਅਸੀਂ ਨਵਾਂ ਪ੍ਰੋਜੈਕਟ ਲੈਣ ਤੋਂ ਪਹਿਲਾਂ ਬਹੁਤ ਸੋਚਦੇ ਹਾਂ। ਹਾਂ ਕੰਮ ਵੀ ਜ਼ਰੂਰੀ ਹੈ ਕਿਉਂਕਿ ਅਸੀਂ ਲੋੜਾਂ ਪੂਰੀਆਂ ਕਰਨੀਆਂ ਹਨ। ਮੈਨੂੰ ਲੱਗਦਾ ਹੈ ਕਿ ਸਾਨੂੰ ਕੁਝ ਸਾਲਾਂ ਲਈ ਉਸ ਦੀਆਂ (ਲਕਸ਼ ਦੀਆਂ) ਜ਼ਰੂਰਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ ਪਰ ਕੁਝ ਸਾਲਾਂ ਲਈ ਉਸ ਨੂੰ ਆਪਣੇ ਖਰਚੇ ਪੂਰੇ ਕਰਨੇ ਚਾਹੀਦੇ ਹਨ।

Bharti Singh asks his son Laksh ‘kya chahte ho', fans say 'he is doing comedy' Image Source: Twitter

ਭਾਰਤੀ ਨੇ ਅੱਗੇ ਕਿਹਾ, ਅਮਰੀਕਾ ਦੀ ਤਰ੍ਹਾਂ, ਬੱਚੇ ਸਕੂਲ ਜਾਂਦੇ ਹਨ ਅਤੇ ਪਾਰਟ ਟਾਈਮ ਕੰਮ ਵੀ ਕਰਦੇ ਹਨ। ਮੈਂ ਉਸ ਤਰ੍ਹਾਂ ਦੇ ਜੀਵਨ ਦੇ ਹੱਕ ਵਿਚ ਹਾਂ। ਮੇਰਾ ਮੰਨਣਾ ਹੈ ਕਿ ਜਦੋਂ ਤੁਸੀਂ 16-18 ਸਾਲ ਦੇ ਹੋ, ਤੁਹਾਨੂੰ ਮਾਪਿਆਂ ਤੋਂ ਆਰਥਿਕ ਮਦਦ ਨਹੀਂ ਲੈਣੀ ਚਾਹੀਦੀ।

Bharti Singh and Haarsh Limbachiyaa baby Laksh Harry Potter-min Image Source: Twitter

ਭਾਰਤੀ ਸਿੰਘ ਦੇ ਬੇਟੇ ਨੂੰ ਪੜ੍ਹਾਈ ਦੇ ਨਾਲ-ਨਾਲ ਮੈਕਡੋਨਲਡ 'ਚ ਨੌਕਰੀ ਕਰਨੀ ਚਾਹੀਦੀ ਹੈ। ਭਾਰਤੀ ਨੇ ਕਿਹਾ, ਜੇਕਰ ਮੇਰੇ ਬੱਚੇ ਪਾਰਟ ਟਾਈਮ ਕੰਮ ਕਰਦੇ ਹਨ ਤਾਂ ਮੈਨੂੰ ਖੁਸ਼ੀ ਹੋਵੇਗੀ ਕਿਉਂਕਿ ਅੱਜਕਲ ਮੁੰਬਈ ਵਿੱਚ ਰਹਿਣਾ ਬਹੁਤ ਮੁਸ਼ਕਲ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network