
Haarsh limbachiyaa demands divorce: ਕਾਮੇਡੀਅਨ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚੀਆ ਆਪਣੇ ਬੇਟੇ ਗੋਲਾ ਨਾਲ ਘੁੰਮਣ-ਫਿਰਨ ਨਿਕਲੇ ਹੋਏ ਹਨ। ਦਸ ਦਈਏ ਇਹ ਉਨ੍ਹਾਂ ਦੇ ਪੁੱਤਰ ਦੀ ਪਹਿਲੀ ਯਾਤਰਾ ਹੈ। ਤਿੰਨੋਂ ਗੋਆ ਚਲੇ ਗਏ ਹਨ ਅਤੇ ਉਹ ਵੀ ਉਸੇ ਜਗ੍ਹਾ 'ਤੇ ਜਿੱਥੇ ਭਾਰਤੀ ਅਤੇ ਹਰਸ਼ ਦਾ ਵਿਆਹ ਹੋਇਆ ਸੀ। ਭਾਰਤੀ ਨੇ ਇਸ ਦੌਰ ਦਾ ਵੀਡੀਓ ਸ਼ੇਅਰ ਕੀਤਾ ਹੈ। ਉਸ ਨੇ ਘਰੋਂ ਨਿਕਲਣ ਤੋਂ ਲੈ ਕੇ ਹੋਟਲ ਪਹੁੰਚਣ ਤੱਕ ਦੀ ਵੀਡੀਓ ਬਣਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਹੋਟਲ ਦਾ ਵੀਡੀਓ ਵੀ ਸ਼ੇਅਰ ਕੀਤਾ ਹੈ। ਦੱਸ ਦਈਏ ਇਸ ਸਫਰ ‘ਚ ਬੱਚੇ ਦੀ ਦੇਖਭਾਲ ਲਈ 2 ਨੈਨੀਆਂ ਵੀ ਗਈਆਂ ਨੇ।


ਭਾਰਤੀ ਸਿੰਘ ਵੱਲੋਂ ਸ਼ੇਅਰ ਕੀਤੀ ਵੀਡੀਓ ‘ਚ ਗੋਲਾ ਦੀ ਦੇਖਭਾਲ ਲਈ ਲਿਆਉਂਦੀਆਂ ਨੈਨੀਆਂ ‘ਚ ਵਿਚਕਾਰ ਲੜਾਈ ਦੇਖਣ ਨੂੰ ਮਿਲ ਰਹੀ ਹੈ। ਵੀਡੀਓ ‘ਚ ਦੋਹਾਂ ਨੂੰ ਸ਼ਾਂਤ ਕਰਦੀ ਵੀ ਨਜ਼ਰ ਆਈ। ਇੰਨਾ ਹੀ ਨਹੀਂ, ਹਰਸ਼ ਵੀ ਉਨ੍ਹਾਂ ਦੀ ਲੜਾਈ ਤੋਂ ਪਰੇਸ਼ਾਨ ਹੋ ਜਾਂਦਾ ਹੈ ਅਤੇ ਉਹ ਕਹਿੰਦਾ ਹੈ ਕਿ ਮੈਂ ਦੋਹਾਂ ਤੋਂ ਤਲਾਕ ਚਾਹੁੰਦਾ ਹਾਂ। ਫਿਰ ਭਾਰਤੀ ਦਾ ਆਖਦੀ ਹੈ ਕਿ ਪਹਿਲਾਂ ਹਰਸ਼ ਨੂੰ ਇੱਕ ਵੀ ਕੰਮ ਕਰਨ ਵਾਲੀ ਪਸੰਦ ਨਹੀਂ ਸੀ ਅਤੇ ਹੁਣ ਇਸ ਯਾਤਰਾ 'ਤੇ ਉਸ ਦੇ ਨਾਲ 3 ਔਰਤਾਂ ਹਨ। ਭਾਰਤੀ ਹਰਸ਼ ਨੂੰ ਪੁੱਛਦੀ ਹੈ ਕਿਵੇਂ ਦਾ ਲੱਗ ਰਿਹਾ ਹੈ ਕੁੜੀਆਂ ਦੇ ਹੋਸਟਲ ਵਿੱਚ ਰਹਿ ਕੇ ।

ਦੱਸ ਦਈਏ ਕਿ ਭਾਰਤੀ ਡਿਲੀਵਰੀ ਦੇ 12 ਦਿਨਾਂ ਬਾਅਦ ਕੰਮ 'ਤੇ ਪਰਤ ਆਈ ਸੀ। ਭਾਰਤੀ ਦੀ ਵਾਪਸੀ ਤੋਂ ਹਰ ਕੋਈ ਹੈਰਾਨ ਸੀ ਕਿਉਂਕਿ ਉਸਨੇ ਬਹੁਤ ਜਲਦੀ ਵਾਪਸੀ ਕੀਤੀ ਸੀ।
ਹਾਲਾਂਕਿ ਕੁਝ ਲੋਕਾਂ ਨੇ ਭਾਰਤੀ ਨੂੰ ਛੋਟੇ ਬੱਚੇ ਨੂੰ ਘਰ ਛੱਡਣ 'ਤੇ ਟ੍ਰੋਲ ਵੀ ਕੀਤਾ ਹੈ। ਹਾਲਾਂਕਿ ਇਸ ਨਾਲ ਭਾਰਤੀ ਨੂੰ ਕੋਈ ਫਰਕ ਨਹੀਂ ਪਿਆ ਅਤੇ ਉਹ ਫਿਰ ਵੀ ਕੰਮ ਕਰਦੀ ਰਹੀ। ਇਸ ਦੌਰਾਨ ਭਾਰਤੀ ਦੇ ਪ੍ਰਸ਼ੰਸਕਾਂ ਨੇ ਉਸ ਦਾ ਪੂਰਾ ਸਾਥ ਦਿੱਤਾ। ਵੀਡੀਓ ਨੂੰ ਦੇਖਣ ਲਈ ਕਲਿੱਕ ਕਰੋ-
ਹੋਰ ਪੜ੍ਹੋ : ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਦਾ ਨਜ਼ਰ ਆਇਆ ਗੁਰਬਾਜ਼ ਗਰੇਵਾਲ, ਦਰਸ਼ਕ ਗੁਰਬਾਜ਼ ਦੀ ਕਿਊਟਨੈੱਸ ਦੀ ਕਰ ਰਹੇ ਨੇ ਤਾਰੀਫ