ਬਿੱਗ ਬੌਸ 15: ਕਰਨ ਕੁੰਦਰਾ ਦੇ ਨਾਲ ਗੱਲਬਾਤ ਕਰਦੇ ਹੋਏ ਅਫਸਾਨਾ ਖ਼ਾਨ ਨੇ ਦੱਸਿਆ ਇਹ ਸੁਫ਼ਨੇ ਹੋਇਆ ਪੂਰਾ

written by Lajwinder kaur | October 05, 2021 05:06pm

'ਬਿੱਗ ਬੌਸ 15' (Bigg Boss 15) ਸ਼ੁਰੂ ਹੋ ਗਿਆ ਹੈ। ਜਿਸ ਤੋਂ ਬਾਅਦ ਪ੍ਰਸ਼ੰਸਕਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਹੈ। ਇੱਕ ਵਾਰ ਫਿਰ ਤੋਂ ਐਕਟਰ ਸਲਮਾਨ ਖ਼ਾਨ ਇਸ ਸ਼ੋਅ ਦੀ ਮੇਜ਼ਬਾਨੀ ਕਰ ਰਹੇ ਨੇ। ਕਈ ਨਾਮੀ ਸੈਲੀਬ੍ਰੇਟ ਇਸ ਸ਼ੋਅ ‘ਚ ਸ਼ਾਮਿਲ ਹੋਏ ਨੇ। ਪੰਜਾਬ ਤੋਂ ਵੀ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਵੀ ਇਸ ਸ਼ੋਅ ਚ ਸ਼ਾਮਿਲ ਹੋਈ ਹੈ।

ਹੋਰ ਪੜ੍ਹੋ : ਪੰਜਾਬੀ ਗਾਇਕ ਸਤਵਿੰਦਰ ਬੁੱਗਾ ਆਪਣੇ ਬਜ਼ੁਰਗ ਪਿਤਾ ਦੀ ਸੇਵਾ ਕਰਦੇ ਆਏ ਨਜ਼ਰ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਗਾਇਕ ਦਾ ਇਹ ਅੰਦਾਜ਼

Afsana-Khan-1

ਅਫਸਾਨਾ ਖ਼ਾਨ Afsana Khan ਦੇ ਭਰਾ ਖੁਦਾ ਬਖ਼ਸ਼ ਨੇ ਵੀ ਬਿੱਗ ਬੌਸ 15 ਦੇ ਸ਼ੋਅ ਦੀ ਇੱਕ ਛੋਟੀ ਜਿਹੀ ਕਲਿੱਪ ਸ਼ੇਅਰ ਕੀਤੀ ਹੈ। ਜਿਸ 'ਚ ਅਫਸਾਨਾ ਖ਼ਾਨ ਕੰਟੈਸਟੇਂਟਸ ਕਰਨ ਕੁੰਦਰਾ ਦੇ ਨਾਲ ਗੱਲਬਾਤ ਕਰਦੀ ਹੋਈ ਨਜ਼ਰ ਆ ਰਹੀ ਹੈ। ਅਫਸਾਨਾ ਕਹਿ ਰਹੀ ਹੈ ਕਿ ਉਸ ਨੂੰ ਬਚਪਨ ‘ਚ ਸੁਫਨੇ ‘ਚ ਨਜ਼ਰ ਆਉਂਦਾ ਸੀ ਕਿ ਉਹ ਬਿੱਗ ਬੌਸ ‘ਚ ਹੈ, ਤੇ ਘੋਸ਼ਣਾ ਹੁੰਦੀ ਹੈ ਆ ਰਹੀ ਹੈ ਪੰਜਾਬ ਦੀ ਸ਼ੇਰਨੀ ਅਫਸਾਨਾ ਖ਼ਾਨ ।

inside image of afsana khan bigg boss 15

ਹੋਰ ਪੜ੍ਹੋ : ਹਸਪਤਾਲ ਤੋਂ ਨੇਹਾ ਧੂਪੀਆ ਦੀ ਤਸਵੀਰ ਆਈ ਸਾਹਮਣੇ, ਅਦਾਕਾਰਾ ਸੋਹਾ ਅਲੀ ਸਹੇਲੀ ਨੇਹਾ ਦਾ ਹਾਲ-ਚਾਲ ਪੁੱਛਣ ਲਈ ਪਹੁੰਚੀ ਹਸਪਤਾਲ

ਦੱਸ ਦਈਏ ਅਫਸਾਨਾ ਖ਼ਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕਾ ਹੈ। ਉਸ ਨੇ ਤਿੱਤਲੀਆਂ, ਬਜ਼ਾਰ, ਧੱਕਾ, ਤੇਰੇ ਲਾਰੇ, ਵਰਗੇ ਕਈ ਸੁਪਰ ਹਿੱਟ ਗੀਤ ਦੇ ਚੁੱਕੀ ਹੈ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੀ ਹੈ। ਆਉਣ ਵਾਲੇ ਸਮੇਂ ਚ ਉਹ ਬਾਲੀਵੁੱਡ ‘ਚ ਵੀ ਗੀਤ ਗਾਉਂਦੀ ਹੋਈ ਨਜ਼ਰ ਆਵੇਗੀ।

 

 

View this post on Instagram

 

A post shared by Khuda Baksh (@khudaabaksh)

You may also like