‘MC Stan’ ਦੇ ਪ੍ਰਸ਼ੰਸਕਾਂ ਨੇ ‘Gautam Vig’ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ, ਬਿੱਗ ਬੌਸ 16 ‘ਚ ਸ਼ੁਰੂ ਹੋਏ ਝਗੜੇ

written by Lajwinder kaur | October 03, 2022 09:28pm

Bigg Boss 16: ਚਰਚਿਤ ਰਿਆਲਟੀ ਸ਼ੋਅ ਬਿੱਗ ਬੌਸ ਦਾ ਸੀਜ਼ਨ 16 ਸ਼ੁਰੂ ਹੋ ਚੁੱਕਿਆ ਹੈ। ਪਹਿਲਾ ਐਪੀਸੋਡ ਤੋਂ ਹੀ ਇਹ ਉਮੀਦ ਕੀਤੀ ਜਾਂਦੀ ਹੈ, ਇਹ ਸੀਜ਼ਨ ਵੀ ਮਜ਼ੇਦਾਰ ਹੋਵੇਗਾ। ਬਿੱਗ ਬੌਸ ਜਿਸ ਚ ਦਰਸ਼ਕਾਂ ਨੂੰ ਮਨੋਰੰਜਨ ਦੇ ਨਾਲ ਲੜਾਈ-ਝਗੜੇ ਤੇ ਪਿਆਰ ਦੇਖਣ ਨੂੰ ਮਿਲਦਾ ਹੈ। ਦੱਸ ਦਈਏ ਕੰਟੈਸਟੈਂਸ ਚ ਲੜਾਈ ਝਗੜੇ ਸ਼ੁਰੂ ਵੀ ਹੋ ਗਏ ਹਨ। ਪਹਿਲੇ ਐਪੀਸੋਡ ‘ਚ ਹੀ ਗੌਤਮ ਵਿਗ ਅਤੇ ਐੱਮਸੀ ਸਟੈਨ ਵਿਚਕਾਰ ਲੜਾਈ ਸੀ।

ਹੋਰ ਪੜ੍ਹੋ : ਸੰਨੀ ਦਿਓਲ ਨੇ ਆਪਣੇ ਪੁੱਤਰ ਕਰਨ ਦਿਓਲ ਨਾਲ ਸ਼ੇਅਰ ਕੀਤੀ ਕਿਊਟ ਤਸਵੀਰ, ਨਾਲ ਹੀ ਫ਼ਿਲਮ ‘Apne 2’ ਦੀਆਂ ਤਿਆਰੀਆਂ ਬਾਰੇ ਕੀਤੀ ਗੱਲ

inside image of gautam vig image source instagram

ਗੌਤਮ ਅਤੇ ਐੱਮਸੀ ਸਟੈਨ ਵਿਚ ਗਰਮਾ-ਗਰਮ ਬਹਿਸ ਹੋ ਗਈ। ਪਰ ਗਰਮ ਬਹਿਸ ਜ਼ਿਆਦਾ ਦੇਰ ਤੱਕ ਨਹੀਂ ਚੱਲੀ ਕਿਉਂਕਿ ਸਟੈਨ ਅਤੇ ਗੌਤਮ ਦੋਵਾਂ ਨੇ ਇੱਕ ਦੂਜੇ ਨੂੰ ਜੱਫੀ ਪਾ ਲਈ ਅਤੇ ਆਲੇ ਦੁਆਲੇ ਦਾ ਮਾਹੌਲ ਸਹੀ ਕਰ ਦਿੱਤਾ।

ਪਰ ਅਸਲ ਖੇਡ ਬਾਹਰੋਂ ਸ਼ੁਰੂ ਹੋਈ। ਐੱਮਸੀ ਸਟੈਨ ਦੇ ਪ੍ਰਸ਼ੰਸਕਾਂ ਨੇ ਇਸ ਨੂੰ ਬਿਲਕੁਲ ਵੱਖਰੇ ਪੱਧਰ 'ਤੇ ਲਿਆ ਅਤੇ ਗੌਤਮ ਵਿਗ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸ ਦੇ ਇੰਸਟਾਗ੍ਰਾਮ ਪੇਜ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਟਿੱਪਣੀ ਭਾਗ ਵਿੱਚ ਗਾਲੀ-ਗਲੋਚ ਵਾਲੇ ਸ਼ਬਦਾਂ ਨਾਲ ਭਰਿਆ ਹੋਇਆ ਹੈ ।

ਜੇ ਐਮਸੀ ਅਤੇ ਗੌਤਮ ਵਿਚਕਾਰ ਇੱਕ ਆਮ ਝਗੜਾ ਉਨ੍ਹਾਂ ਨੂੰ ਗਾਲ੍ਹਾਂ ਅਤੇ ਜਾਨਲੇਵਾ ਧਮਕੀਆਂ ਦੇਣ ਦਾ ਕਾਰਨ ਬਣ ਸਕਦਾ ਹੈ, ਤਾਂ ਇਹ ਨਿਸ਼ਚਤ ਤੌਰ 'ਤੇ ਦੂਜਿਆਂ ਨੂੰ ਚਿੰਤਾ ਵਾਲੀ ਗੱਲ ਹੋਵੇਗੀ।

mc stan image image source instagram

ਕੌਣ ਹੈ ਐੱਮਸੀ ਸਟੈਨ

ਦੱਸ ਦਈਏ ਐੱਮਸੀ ਸਟੈਨ ਇੱਕ ਮਸ਼ਹੂਰ ਭਾਰਤੀ ਗਾਇਕ ਅਤੇ ਰੈਪਰ ਹੈ। ਐੱਮਸੀ ਸਟੈਨ ਦਾ ਅਸਲੀ ਨਾਂ ਅਤਲਾਫ਼ ਸ਼ੇਖ ਹੈ। ਸਟੇਜ 'ਤੇ ਉਹ ਐਮਸੀ ਸਟੈਨ ਵਜੋਂ ਜਾਣਿਆ ਜਾਂਦਾ ਹੈ। ਐਮਸੀ ਸਟੈਨ ਦਾ ਜਨਮ 30 ਅਗਸਤ 1999 ਨੂੰ ਪੁਣੇ, ਮਹਾਰਾਸ਼ਟਰ ਵਿੱਚ ਹੋਇਆ ਸੀ। ਸਟੈਨ ਇੱਕ ਹਿੱਪ-ਹੌਪ ਰੈਪਰ ਹੈ। ਐਮਸੀ ਸਟੈਨ ਨੇ 'ਵਾਟਾ' ਗੀਤ ਨਾਲ ਪ੍ਰਸਿੱਧੀ ਹਾਸਲ ਕੀਤੀ। ਇਹ ਉਸਦਾ ਪਹਿਲਾ ਗੀਤ ਸੀ।

gautam image image source instagram

ਕੌਣ ਹੈ ਗੌਤਮ ਵਿਗ

ਦਿੱਲੀ ਵਿੱਚ ਜੰਮੇ ਅਤੇ ਵੱਡੇ ਹੋਏ, ਗੌਤਮ ਵਿਗ ਨੇ ਇੱਕ ਮਾਡਲ ਦੇ ਰੂਪ ਵਿੱਚ ਆਪਣਾ ਕਰੀਅਰ ਸ਼ੁਰੂ ਕੀਤੀ ਅਤੇ ਕਈ ਟੀਵੀ ਵਿਗਿਆਪਨਾਂ ਵਿੱਚ ਪ੍ਰਦਰਸ਼ਿਤ ਕੀਤਾ।  ਉਸ ਨੇ 2016 ਤੋਂ ਹੀ ਟੈਲੀਵਿਜ਼ਨ ਉਦਯੋਗ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਸ਼ੋਅ ਨਾਮਕਰਨ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਅਦਿਤੀ ਰਾਠੌਰ ਅਤੇ ਜ਼ੈਨ ਇਮਾਮ ਮੁੱਖ ਭੂਮਿਕਾਵਾਂ ਵਿੱਚ ਸਨ। ਇਸ ਤੋਂ ਇਲਾਵਾ ਉਹ ਕਈ ਹੋਰ ਨਾਮੀ ਸੀਰੀਅਲਾਂ ‘ਚ ਅਦਾਕਾਰੀ ਕਰ ਚੁੱਕਿਆ ਹੈ।

 

You may also like