ਬਾਲੀਵੁੱਡ ਐਕਟਰ ਏਜਾਜ਼ ਖ਼ਾਨ ਨੂੰ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣਾ ਪਿਆ ਮਹਿੰਗਾ, ਪੁਲਿਸ ਨੇ ਕੀਤਾ ਗ੍ਰਿਫ਼ਤਾਰ 

Written by  Rupinder Kaler   |  July 19th 2019 10:58 AM  |  Updated: July 19th 2019 10:58 AM

ਬਾਲੀਵੁੱਡ ਐਕਟਰ ਏਜਾਜ਼ ਖ਼ਾਨ ਨੂੰ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣਾ ਪਿਆ ਮਹਿੰਗਾ, ਪੁਲਿਸ ਨੇ ਕੀਤਾ ਗ੍ਰਿਫ਼ਤਾਰ 

ਬਾਲੀਵੁੱਡ ਐਕਟਰ ਏਜਾਜ਼ ਖ਼ਾਨ ਨੂੰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾਉਣਾ ਮਹਿੰਗਾ ਪਿਆ ਹੈ । ਇਸ ਮਾਮਲੇ ਵਿੱਚ ਉਹਨਾਂ ਨੂੰ ਮੁੰਬਈ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਖ਼ਬਰਾਂ ਦੀ ਮੰਨੀਏ ਤਾਂ ਉਸ ਨੇ ਟਿਕ-ਟੌਕ ਐਪ 'ਤੇ ਵਿਵਾਦਤ ਵੀਡੀਓ ਸ਼ੇਅਰ ਕੀਤਾ ਹੈ। ਇਸ ਦੀ ਜਾਣਕਾਰੀ ਫ਼ਿਲਮ ਪ੍ਰੋਡਿਊਸਰ ਅਸ਼ੋਕ ਪੰਡਿਤ ਨੇ ਟਵੀਟ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੇ ਅਸ਼ੋਕ ਪੰਡਿਤ ਨੇ ਏਜਾਜ਼ ਖਿਲਾਫ ਦਰਜ ਹੋਈ ਅੱੈਫਆਈਆਰ ਦੀ ਫੋਟੋ ਵੀ ਸ਼ੇਅਰ ਕੀਤੀ ਹੈ।

Ajaz Khan Ajaz Khan

ਏਜਾਜ਼ ਖ਼ਾਨ ਦੀ ਗ੍ਰਿਫ਼ਤਾਰੀ ਬਾਰੇ ਦੱਸਦੇ ਹੋਏ ਅਸ਼ੋਕ ਪੰਡਿਤ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਲਿਖਿਆ, "ਏਜਾਜ਼ ਖ਼ਾਨ ਨੂੰ ਉਸ ਦੇ ਵਿਵਾਦਤ ਟਿਕ-ਟੌਕ ਵੀਡੀਓ ਲਈ ਅਰੈਸਟ ਕਰਨ ਲਈ ਤੁਹਾਡਾ ਧੰਨਵਾਦ। ਮੈਂ ਇੱਕ ਸ਼ਿਕਾਇਤ 16 ਜੁਲਾਈ ਨੂੰ ਜੁਹੂ ਪੁਲਿਸ ਸਟੇਸ਼ਨ 'ਚ ਦਰਜ ਕਰਵਾਈ ਸੀ। ਉਹ ਸਮਾਜ ਲਈ ਖ਼ਤਰਾ ਹੈ।"

https://twitter.com/Rajput_Ramesh/status/1151797582798053381

ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਅੱੈਫਆਈਆਰ 'ਚ ਲਿਖਿਆ ਸੀ ਕਿ ਉਸ ਦੀ ਥਾਂ ਸਲਾਖਾਂ ਪਿੱਛੇ ਹੈ ਸਮਾਜ 'ਚ ਨਹੀਂ। ਅਸ਼ੋਕ ਪੰਡਿਤ ਅਕਸਰ ਹੀ ਸਮਾਜਿਕ ਮੁੱਦਿਆਂ 'ਤੇ ਆਪਣੀ ਰਾਏ ਸਾਹਮਣੇ ਰੱਖਦੇ ਰਹਿੰਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network