ਬੈਂਡ ਵਾਜੇ ‘ਚ ਬਿੰਨੂ ਢਿੱਲੋਂ ਤੇ ਮੈਂਡੀ ਤੱਖਰ ਦੀ ਫ੍ਰਸਟ ਲੁੱਕ ਆਈ ਸਾਹਮਣੇ

Written by  Lajwinder kaur   |  February 27th 2019 11:19 AM  |  Updated: February 27th 2019 11:19 AM

ਬੈਂਡ ਵਾਜੇ ‘ਚ ਬਿੰਨੂ ਢਿੱਲੋਂ ਤੇ ਮੈਂਡੀ ਤੱਖਰ ਦੀ ਫ੍ਰਸਟ ਲੁੱਕ ਆਈ ਸਾਹਮਣੇ

ਪੰਜਾਬੀ ਅਦਾਕਾਰ ਬਿੰਨੂ ਢਿੱਲੋਂ ਆਪਣੀ ਆਉਣ ਵਾਲੀ ਮੂਵੀ ਬੈਂਡ ਵਾਜੇ ਦੀ ਪਹਿਲੀ ਲੁੱਕ ਫੈਨਜ਼ ਦੇ ਨਾਲ ਸਾਂਝੀ ਕੀਤੀ ਹੈ। ਜੀ ਹਾਂ, ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਪੋਸਟਰ ਸ਼ੇਅਰ ਕੀਤਾ ਹੈ ਤੇ ਕੈਪਸ਼ਨ ‘ਚ ਲਿਖਿਆ ਹੈ, ‘ਬੈਂਡ ਵਾਜੇ ਦੀ ਫ੍ਰਸਟ ਲੁੱਕ ।’

View this post on Instagram

 

???? #BandVaaje #FirstLook Share karke aapna pyar deo ji.. ??

A post shared by Binnu Dhillon (@binnudhillons) on

ਹੋਰ ਵੇਖੋ: ਹਰਫ਼ ਚੀਮਾ ਵੀ ਬੱਝੇ ਵਿਆਹ ਦੇ ਬੰਧਨ ‘ਚ, ਵੀਡੀਓਜ਼ ਹੋਈਆਂ ਵਾਇਰਲ

ਪੋਸਟਰ ‘ਚ ਤੁਸੀਂ ਦੇਖ ਸਕਦੇ ਹੋ ਬਿੰਨੂ ਢਿੱਲੋਂ ਦੁਲਹੇ ਵਾਲੀ ਡਰੈਸ ‘ਚ ਤੇ ਖੂਬਸੂਰਤ ਅਦਾਕਾਰਾ ਮੈਂਡੀ ਤੱਖਰ ਦੁਲਹਨ ਦੇ ਪਹਿਰਾਵੇ ‘ਚ ਨਜ਼ਰ ਆ ਰਹੀ ਹੈ। ਇਹਨਾਂ ਦੋਵਾਂ ਤੋਂ ਇਲਾਵਾ ਕਾਮੇਡੀ ਦੇ ਕਿੰਗ ਜਸਵਿੰਦਰ ਭੱਲਾ ਤੇ ਗੁਰਪ੍ਰੀਤ ਘੁੱਗੀ ਵੀ ਨਜ਼ਰ ਆ ਰਹੇ ਹਨ। ਬਿੰਨੂ ਢਿੱਲੋਂ ਦੀ ਬੈਂਡ ਵਾਜੇ ਫ਼ਿਲਮ ਕਾਮੇਡੀ ਜ਼ੋਨਰ ਦੀ ਹੈ। ਇਸ ਮੂਵੀ ਦੇ ਪ੍ਰੋਡਿਊਸਰ ਜਤਿੰਦਰ ਸ਼ਾਹ ਤੇ ਪੂਜਾ ਗੁਜਰਾਲ ਨੇ। ਇਸ ਮੂਵੀ ਨੂੰ ਸਮੀਪ ਕੰਗ ਡਾਇਰੈਕਟ ਕਰ ਰਹੇ ਹਨ। ਮੂਵੀ ਦੀ ਕਹਾਣੀ ਵੈਭਵ ਵੱਲੋਂ ਲਿਖੀ ਗਈ ਹੈ। ਇਹ ਮੂਵੀ 15 ਮਾਰਚ ਨੂੰ ਸਿਨੇਮਾ ਘਰਾਂ ‘ਚ ਸਰੋਤਿਆਂ ਦਾ ਮਨੋਰੰਜਨ ਕਰਦੀ ਨਜ਼ਰ ਆਵੇਗੀ।

View this post on Instagram

 

Ssa ji ???? ajj sham nu 6 vje first look Upcoming movie

A post shared by Binnu Dhillon (@binnudhillons) on

ਹਾਲ ਹੀ ‘ਚ ਬਿੰਨੂ ਢਿੱਲੋਂ ਦੀ ਮੂਵੀ ਕਾਲਾ ਸ਼ਾਹ ਕਾਲਾ ਰਿਲੀਜ਼ ਹੋਈ ਹੈ। ਇਸ ਮੂਵੀ ‘ਚ ਬਿੰਨੂ ਢਿੱਲੋਂ ਦਾ ਸਾਥ ਦਿੱਤਾ ਬਹੁਤ ਦਿਲਕਸ਼ ਅਦਾਕਾਰਾ ਸਰਗੁਨ ਮਹਿਤਾ ਨੇ। ਕਾਲਾ ਸ਼ਾਹ ਕਾਲਾ ਮੂਵੀ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

View this post on Instagram

 

Thnk u so much fr ur love n support .. kala shah Kala ??

A post shared by Binnu Dhillon (@binnudhillons) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network