
ਬਿੰਨੂ ਢਿੱਲੋਂ (Binnu Dhillon) ਜਿਨ੍ਹਾਂ ਦੀ ਮਾਤਾ ਜੀ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ । ਅਦਾਕਾਰ ਆਪਣੀ ਮੰਮੀ ਨੂੰ ਲਗਾਤਾਰ ਮਿਸ ਕਰ ਰਿਹਾ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਮੰਮੀ (Mother) ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ਕਿ ਉਹ ਆਪਣੀ ਮੰਮੀ ਜੀ ਨੂੰ ਬਹੁਤ ਹੀ ਜ਼ਿਆਦਾ ਮਿਸ ਕਰ ਰਹੇ ਹਨ । ਬਿੰਨੂ ਢਿੱਲੋਂ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਤੇ ਪ੍ਰਸ਼ੰਸਕ ਵੀ ਲਗਾਤਾਰ ਕਮੈਂਟਸ ਕਰਕੇ ਅਦਾਕਾਰ ਨੂੰ ਹੌਸਲਾ ਦੇ ਰਹੇ ਨੇ । ਇਨਸਾਨ ਚਾਹੇ ਕਿੰਨਾ ਵੀ ਵੱਡਾ ਹੋ ਜਾਵੇ ਆਪਣੀ ਮਾਂ ਦੇ ਲਈ ਉਹ ਬੱਚਾ ਹੀ ਰਹਿੰਦਾ ਹੈ ਅਤੇ ਜਦੋਂ ਕਿਸੇ ਸਿਰ ਤੋਂ ਮਾਂ ਦਾ ਸਾਇਆ ਉੱਠ ਜਾਵੇ ਤਾਂ ਬੱਚਾ ਖੁਦ ਨੂੰ ਦੁਨੀਆ ‘ਚ ਇੱਕਲਾ ਮਹਿਸੂਸ ਕਰਦਾ ਹੈ ।

ਹੋਰ ਪੜ੍ਹੋ : ਅਦਾਕਾਰਾ ਨੀਰੂ ਬਾਜਵਾ ਨੇ ਪੂਲ ਪਾਰਟੀ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ
ਕਿਉਂ ਕਿ ਇਸ ਦੁਨੀਆ ‘ਚ ਮਾਂ ਦੀ ਜਗ੍ਹਾ ਕੋਈ ਵੀ ਇਨਸਾਨ ਨਹੀਂ ਲੈ ਸਕਦਾ । ਜਦੋਂ ਕਿਸੇ ਬੱਚੇ ਦੀ ਮਾਂ ਇਸ ਦੁਨੀਆ ਤੋਂ ਚਲੀ ਜਾਂਦੀ ਹੈ । ਇਸ ਦਾ ਦਰਦ ਉਹੀ ਸਮਝ ਸਕਦਾ ਹੈ । ਜਿਸ ਨੇ ਇਸ ਦਰਦ ਨੂੰ ਆਪਣੇ ਪਿੰਡੇ ‘ਤੇ ਹੰਡਾਇਆ ਹੋਵੇ । ਬਿੰਨੂ ਢਿੱਲੋਂ ਵੀ ਆਪਣੇ ਮਾਤਾ ਜੀ ਦੇ ਜਾਣ ਦੇ ਦੁੱਖ ਤੋਂ ਉੱਭਰ ਨਹੀਂ ਪਾ ਰਹੇ । ਬਿੰਨੂ ਢਿੱਲੋਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

ਉਨ੍ਹਾਂ ਦੇ ਕਾਮਿਕ ਅੰਦਾਜ਼ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਸ਼ਾਇਦ ਹੀ ਕੋਈ ਅਜਿਹੀ ਫ਼ਿਲਮ ਹੋਵੇਗੀ ਜਿਸ ‘ਚ ਬਿੰਨੂ ਢਿੱਲੋਂ ਨਜ਼ਰ ਨਾ ਆਉਂਦੇ ਹੋਣ । ਇੰਡਸਟਰੀ ‘ਚ ਉਹ ਪਿਛਲੇ ਕਈ ਸਾਲਾਂ ਤੋਂ ਸਰਗਰਮ ਹਨ । ਫ਼ਿਲਮਾਂ ‘ਚ ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਭਾਵੇਂ ਉਹ ਸੰਜੀਦਾ ਹੋਣ, ਕਾਮਿਕ ਹੋਣ ਜਾਂ ਫਿਰ ਨੈਗੇਟਿਵ ਕਿਰਦਾਰ ਹੋਣ । ਪਰ ਦਰਸ਼ਕਾਂ ਨੂੰ ਉਨ੍ਹਾਂ ਦੇ ਕਾਮਿਕ ਕਿਰਦਾਰ ਜ਼ਿਆਦਾ ਪਸੰਦ ਆਉਂਦੇ ਹਨ । ਹਾਲਾਂਕਿ ਬਿੰਨੂ ਢਿੱਲੋਂ ਖੁਦ ਨੂੰ ਨੈਗੇਟਿਵ ਕਿਰਦਾਰਾਂ ‘ਚ ਜ਼ਿਆਦਾ ਸਹਿਜ ਸਮਝਦੇ ਹਨ ਅਤੇ ਖਲਨਾਇਕ ਵਾਲੇ ਕਿਰਦਾਰ ਕਰਨਾ ਜ਼ਿਆਦਾ ਪਸੰਦ ਕਰਦੇ ਹਨ ।
View this post on Instagram