
Binnu Dhillon shares emotional note: ਪੰਜਾਬੀ ਐਕਟਰ ਬਿੰਨੂ ਢਿੱਲੋਂ ਨੇ ਇੱਕ ਵਾਰ ਫਿਰ ਤੋਂ ਆਪਣੇ ਮਾਪਿਆਂ ਨੂੰ ਯਾਦ ਕਰਦੇ ਹੋਏ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਕੁਝ ਸਮੇਂ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਮਾਪਿਆਂ ਦੇ ਲਈ ਕੁਝ ਖ਼ਾਸ ਸਾਂਝਾ ਕੀਤਾ ਹੈ। ਕਿਉਂਕਿ ਅੱਜ ਉਨ੍ਹਾਂ ਦੇ ਮਰਹੂਮ ਮਾਪਿਆਂ ਦੀ ਵੈਡਿੰਗ ਐਨੀਵਰਸਿਰੀ ਦਾ ਦਿਨ ਹੈ।
ਹੋਰ ਪੜ੍ਹੋ : ਆਪਣੇ ਪਿਤਾ ਨਾਲ ਸਕੂਨ ਨਾਲ ਸੌਂਦੀ ਨਜ਼ਰ ਆਈ ਦੇਵੀ, ਬਿਪਾਸ਼ਾ ਬਾਸੂ ਨੇ ਪਿਓ-ਧੀ ਦਾ ਬੇਹੱਦ ਹੀ ਕਿਊਟ ਫੋਟੋ ਕੀਤਾ ਸਾਂਝਾ

ਦੱਸ ਦਈਏ ਇਹ ਸਾਲ ਐਕਟਰ ਲਈ ਕਾਫੀ ਦੁਖਦਾਇਕ ਰਿਹਾ ਹੈ, ਕਿਉਂਕਿ ਫਰਵਰੀ ਮਹੀਨੇ ‘ਚ ਉਨ੍ਹਾਂ ਦੀ ਮਾਤਾ ਸਰਦਾਰਨੀ ਨਰਿੰਦਰ ਕੌਰ ਅਕਾਲ ਚਲਾਣਾ ਕਰ ਗਏ ਸੀ ਅਤੇ ਕੁਝ ਮਹੀਨਿਆਂ ਬਾਅਦ ਹੀ ਉਨ੍ਹਾਂ ਦੇ ਪਿਤਾ ਸਰਦਾਰ ਹਰਬੰਸ ਸਿੰਘ ਢਿੱਲੋਂ ਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ।

ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਮਾਪਿਆਂ ਦੇ ਨਾਲ ਬਿਤਾਏ ਖ਼ਾਸ ਪਲਾਂ ਵਾਲਾ ਇੱਕ ਵੀਡੀਓ ਸਾਂਝਾ ਕੀਤਾ ਹੈ। ਵੀਡੀਓ ਵਿੱਚ ਦੇਖ ਸਕਦੇ ਹੋ ਉਨ੍ਹਾਂ ਦੇ ਮਾਪੇ ਇੱਕ ਪਾਣੀ ਵਾਲੇ ਜਹਾਜ਼ ਉੱਤੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਉਨ੍ਹਾਂ ਨੇ ਅੰਮ੍ਰਿਤ ਮਾਨ ਦੇ ‘ਮਾਂ’ ਗੀਤ ਦੀਆਂ ਲਾਈਨਾਂ ‘ਮਾਪੇ ਰੱਬਾ ਬਹੁਤ ਜ਼ਰੂਰੀ’ ਦੇ ਨਾਲ ਅਪਲੋਡ ਕੀਤਾ ਹੈ। ਉਨ੍ਹਾਂ ਨੇ ਕਪੈਸ਼ਨ ਵਿੱਚ ਲਿਖਿਆ ਹੈ- ‘ਹੈਪੀ Marriage Anniversary Mummy Papa Ji Missing you 💔’। ਇਸ ਪੋਸਟ ਉੱਤੇ ਕਲਾਕਾਰ ਅਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

View this post on Instagram