ਇੰਗਲੈਂਡ ਦੀਆਂ ਸੜਕਾਂ ‘ਤੇ ਕੁਦਰਤੀ ਨਜ਼ਾਰਿਆਂ ਦਾ ਅਨੰਦ ਮਾਣਦੇ ਹੋਏ ਭਾਵੁਕ ਹੋਏ ਬਿੰਨੂ ਢਿੱਲੋਂ, ਯਾਦ ਆਏ ਮਾਪੇ

written by Lajwinder kaur | October 07, 2022 11:48am

Binnu Dhillon Shares emotional video: ਪੰਜਾਬੀ ਅਦਾਕਾਰ ਬਿਨੂੰ ਢਿੱਲੋਂ ਇੰਨੀਂ ਦਿਨੀਂ ਆਪਣੀ ਨਵੀਂ ਫ਼ਿਲਮ ਕੈਰੀ ਆਨ ਜੱਟਾ-3 ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸ ਫ਼ਿਲਮ ਦੀ ਸ਼ੂਟਿੰਗ ਲੰਡਨ ਚ ਹੋ ਰਹੀ ਹੈ। ਸੋਸ਼ਲ ਮੀਡੀਆ ਉੱਤੇ ਐਕਟਿਵ ਰਹਿਣ ਵਾਲੇ ਬਿਨੂੰ ਫ਼ਿਲਮ ਦੇ ਸੈੱਟ ਤੋਂ ਆਪਣੀ ਦਿਲਚਸਪ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਪਰ ਇਸ ਵਾਰ ਉਨ੍ਹਾਂ ਨੇ ਇੱਕ ਭਾਵੁਕ ਵੀਡੀਓ ਨੂੰ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ ਯੋਗੀ ਆਦਿੱਤਿਆਨਾਥ ਦਾ ਵੀਡੀਓ, ਚੀਤੇ ਦੇ ਬੱਚੇ ਨੂੰ ਦੁੱਧ ਪਿਲਾਉਂਦੇ ਆ ਰਹੇ ਨੇ ਨਜ਼ਰ

binnu dhillon image from london image source Instagram

ਬਿਨੂੰ ਢਿੱਲੋਂ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਕੁਦਰਤ ਦੇ ਖ਼ੂਬਸੂਰਤ ਨਜ਼ਾਰਿਆਂ ਦਾ ਅਨੰਦ ਲੈਂਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਉਹ ਹਰੇ-ਭਰੇ ਰੁੱਖਾਂ ਦੀ ਖ਼ੂਬਸੂਰਤੀ ਨੂੰ ਮਹਿਸੂਸ ਕਰਦੇ ਹੋਏ ਕੁਝ ਭਾਵੁਕ ਹੋ ਜਾਂਦੇ ਹਨ। ਬਿਨੂੰ ਢਿੱਲੋਂ ਦੀ ਇਹ ਪਿਆਰੀ ਵੀਡੀਓ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ। ਕਿਉਂਕਿ ਬਿਨੂੰ ਇਸ ਵੀਡੀਓ 'ਚ ਸਿਰਫ਼ ਕੁਦਰਤੀ ਨਜ਼ਾਰੇ ਨਹੀਂ ਮਾਣ ਰਹੇ, ਬਲਕਿ ਉਹ ਰੁੱਖਾਂ 'ਚ ਆਪਣੇ ਮਾਪਿਆਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਬਿੰਨੂ ਨੇ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, "ਕੁਦਰਤਿ ਕਵਣ ਕਹਾ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥"

binnu dhillon with parents image source Instagram

ਦੱਸ ਦਈਏ ਕਿ ਬਿਨੂੰ ਢਿੱਲੋਂ ਇੰਨੀਂ ਦਿਨੀਂ ਇੰਗਲੈਂਡ ਵਿੱਚ ਹਨ। ਉਹ ਆਪਣੀ ਫ਼ਿਲਮ 'ਕੈਰੀ ਆਨ ਜੱਟਾ 3' ਦੀ ਸ਼ੂਟਿੰਗ ਕਰ ਰਹੇ ਸੀ। ਫ਼ਿਲਮ 'ਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਬਿਨੂੰ ਢਿੱਲੋਂ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ ਤੇ ਨਰੇਸ਼ ਕਥੂਰੀਆ ਮੁੱਖ ਕਿਰਦਾਰਾਂ 'ਚ ਨਜ਼ਰ ਆ ਰਹੇ ਹਨ। ਇਸ ਫ਼ਿਲਮ ਅਗਲੇ ਸਾਲ 29 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।

inside image of binnu, karamjit and gippy image source Instagram

 

View this post on Instagram

 

A post shared by Binnu Dhillon (@binnudhillons)

 

 

 

You may also like