'ਕਾਲਾ ਸ਼ਾਹ ਕਾਲਾ' 'ਚ ਬਿੰਨੂ ਢਿੱਲੋਂ ਦੀ ਲਵ ਸਟੋਰੀ 'ਚ ਰੋੜਾ ਬਣ ਸਕਦੇ ਨੇ ਜੌਰਡਨ ਸੰਧੂ , ਦੇਖੋ ਵੀਡੀਓ

written by Aaseen Khan | January 27, 2019

'ਕਾਲਾ ਸ਼ਾਹ ਕਾਲਾ' 'ਚ ਬਿੰਨੂ ਢਿੱਲੋਂ ਦੀ ਲਵ ਸਟੋਰੀ 'ਚ ਰੋੜਾ ਬਣ ਸਕਦੇ ਨੇ ਜੌਰਡਨ ਸੰਧੂ , ਦੇਖੋ ਵੀਡੀਓ : ਬਿੰਨੂ ਢਿੱਲੋਂ ਸਰਗੁਣ ਮਹਿਤਾ ਅਤੇ ਜੌਰਡਨ ਸੰਧੂ ਦੀ ਮੋਸਟ ਅਵੇਟਡ ਫਿਲਮ 'ਕਾਲਾ ਸ਼ਾਹ ਕਾਲਾ' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਟਰੇਲਰ 'ਚ ਬਿੰਨੂ ਢਿੱਲੋਂ ਅਤੇ ਜੌਰਡਨ ਸੰਧੂ ਸਰਗੁਣ ਮਹਿਤਾ ਨੂੰ ਪਸੰਦ ਕਰਦੇ ਹਨ। ਪਰ ਬਿੰਨੂ ਢਿੱਲੋਂ ਰੰਗ ਦਾ ਕਾਲਾ ਹੈ ਉੱਥੇ ਹੀ ਜੌਰਡਨ ਸੰਧੂ ਸਾਫ ਸੁੱਥਰੇ ਦਿਖਾਏ ਗਏ ਹਨ। ਬਿੰਨੂ ਢਿੱਲੋਂ ਨੂੰ ਆਪਣੇ ਰੰਗ ਦੇ ਕਰਕੇ ਕਾਫੀ ਕੁਝ ਝੱਲਣਾ ਪੈ ਰਿਹਾ ਹੈ।

ਟਰੇਲਰ 'ਚ ਪਿਆਰ ਦਾ ਟਰਾਇੰਗਲ ਦਿਖਾਈ ਦੇ ਰਿਹਾ। ਫਿਲਮ ਹਾਸੇ ਨਾਲ ਭਰਪੂਰ ਹੈ ਉੱਥੇ ਹੀ ਇਮੋਸ਼ਨਲ ਡਰਾਮਾ ਵੀ ਪੂਰਾ ਦੇਖਣ ਨੂੰ ਮਿਲ ਰਿਹਾ ਹੈ। ਕਾਲਾ ਸ਼ਾਹ ਕਾਲਾ ਦੇ ਟਰੇਲਰ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਆਏ ਫਿਲਮ ਦੇ ਟੀਜ਼ਰ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ। ਹੁਣ ਫਿਲਮ ਦੇ ਇਸ ਸ਼ਾਨਦਾਰ ਟਰੇਲਰ ਨੇ ਦਰਸ਼ਕਾਂ ਦੀ ਉਤਸਕਤਾ 'ਚ ਹੋਰ ਵੀ ਵਾਧਾ ਕਰ ਦਿੱਤਾ ਹੈ।

ਫਿਲਮ ਕਾਲਾ ਸ਼ਾਹ ਕਾਲਾ ‘ਚ ਬਿੰਨੂ ਢਿੱਲੋਂ ਅਤੇ ਸਰਗੁਣ ਮਹਿਤਾ ਤੋਂ ਇਲਾਵਾ ਨਿਰਮਲ ਰਿਸ਼ੀ , ਹਰਬੀ ਸੰਗਾ , ਕਰਮਜੀਤ ਅਨਮੋਲ, ਗੁਰਮੀਤ ਸੱਜਣ, ਅਤੇ ਅਨੀਤਾ ਦੇਵਗਨ ਵੀ ਅਹਿਮ ਰੋਲ ਨਿਭਾਉਂਦੇ ਨਜ਼ਰ ਆ ਰਹੇ ਹਨ।ਫਿਲਮ ਕਾਲਾ ਸ਼ਾਹ ਕਾਲਾ ਨੂੰ ਲਿਖਿਆ ਅਤੇ ਡਾਇਰੈਕਟ ਅਮਰਜੀਤ ਸਿੰਘ ਵੱਲੋਂ ਕੀਤਾ ਗਿਆ ਹੈ।

ਹੋਰ ਵੇਖੋ : ‘ਕੁੜੀਏ ਲਾਹੌਰ ਦੀਏ’ ‘ਚ ਬਿੰਨੂ ਢਿੱਲੋਂ ਨੂੰ ਮਿਲੇਗਾ ਮੈਂਡੀ ਤੱਖੜ ਦਾ ਸਾਥ

 

View this post on Instagram

 

Ssa ji .. link in my bio of our new film kala shah kala .. go watch it ??

A post shared by Binnu Dhillon (@binnudhillons) on


ਇਹ ਫਿਲਮ 14 ਫਰਵਰੀ ਨੂੰ ਵੱਡੇ ਪਰਦੇ 'ਤੇ ਦੇਖਣ ਨੂੰ ਮਿਲੇਗੀ। ਦੇਖਣਾ ਹੋਵੇਗਾ ਜਿਸ ਤਰਾਂ ਫਿਲਮ ਦੇ ਟਰੇਲਰ ਨੂੰ ਪਿਆਰ ਮਿਲ ਰਿਹਾ ਹੈ ਕੀ ਉਸੇ ਤਰਾਂ ਫਿਲਮ ਨੂੰ ਵੀ ਮਿਲੇਗਾ।

You may also like