ਬਿਪਾਸ਼ਾ ਬਾਸੂ ਨੇ ਕਰਨ ਸਿੰਘ ਗਰੋਵਰ ਲਈ ਦਿੱਤੀ ਸਰਪ੍ਰਾਈਜ਼ ਬਰਥਡੇ ਪਾਰਟੀ, ਦੋਸਤਾਂ ਨਾਲ ਮਿਲਕੇ ਕੀਤਾ ਖੂਬ ਡਾਂਸ

Written by  Lajwinder kaur   |  February 23rd 2022 04:59 PM  |  Updated: February 23rd 2022 04:59 PM

ਬਿਪਾਸ਼ਾ ਬਾਸੂ ਨੇ ਕਰਨ ਸਿੰਘ ਗਰੋਵਰ ਲਈ ਦਿੱਤੀ ਸਰਪ੍ਰਾਈਜ਼ ਬਰਥਡੇ ਪਾਰਟੀ, ਦੋਸਤਾਂ ਨਾਲ ਮਿਲਕੇ ਕੀਤਾ ਖੂਬ ਡਾਂਸ

ਕਰਨ ਸਿੰਘ ਗਰੋਵਰ ਅੱਜ ਆਪਣਾ 40ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦੀ ਪਤਨੀ ਤੇ ਅਦਾਕਾਰਾ ਬਿਪਾਸ਼ਾ ਬਾਸੂ ਨੇ ਕਰਨ ਸਿੰਘ ਗਰੋਵਰ ਨੂੰ ਖਾਸ ਮਹਿਸੂਸ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਪਰਿਵਾਰ ਅਤੇ ਦੋਸਤਾਂ ਨਾਲ ਕਰਨ ਗਰੋਵਰ ਦੇ ਜਨਮਦਿਨ 'ਤੇ ਸ਼ਾਨਦਾਰ ਪਾਰਟੀ ਰੱਖੀ। ਉਨ੍ਹਾਂ ਨੇ ਕਰਨ ਸਿੰਘ ਗਰੋਵਰ ਲਈ ਸਰਪ੍ਰਾਈਜ਼ ਪਾਰਟੀ ਦਾ ਆਯੋਜਨ ਕੀਤਾ ਸੀ, ਜਿਸ 'ਚ ਕਰਨ ਅਤੇ ਬਿਪਾਸ਼ਾ ਦੇ ਖਾਸ ਦੋਸਤਾਂ ਨੇ ਸ਼ਿਰਕਤ ਕੀਤੀ ਸੀ। ਆਪਣੇ ਲਈ ਸਰਪ੍ਰਾਈਜ਼ ਪਾਰਟੀ ਦੇਖ ਕੇ ਕਰਨ ਸਿੰਘ ਗਰੋਵਰ ਦੀ ਵੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਸਰਪ੍ਰਾਈਜ਼ ਪਾਰਟੀ ਨੂੰ ਲੈ ਕੇ ਉਤਸ਼ਾਹ ਉਨ੍ਹਾਂ ਦੇ ਚਿਹਰੇ 'ਤੇ ਸਾਫ ਦਿਖਾਈ ਦੇ ਰਿਹਾ ਸੀ।

ਹੋਰ ਪੜ੍ਹੋ : ਪ੍ਰੀਤ ਹਰਪਾਲ ਖੇਤ ‘ਚ ਗੰਨਿਆਂ ਦਾ ਅਨੰਦ ਲੈਂਦੇ ਆਏ ਨਜ਼ਰ, ਗਾਇਕ ਦਾ ਇਹ ਦੇਸੀ ਅੰਦਾਜ਼ ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

bipasha basu and karan singh grover image From instagram

ਕਰਨ ਸਿੰਘ ਗਰੋਵਰ ਅਤੇ ਬਿਪਾਸ਼ਾ ਬਾਸੂ ਦੀ ਇਸ ਪਾਰਟੀ 'ਚ ਬਿੱਗ ਬੌਸ ਫੇਮ ਆਰਤੀ ਸਿੰਘ ਅਤੇ ਰਾਜੀਵ ਅਦਿਤੀਆ ਨੇ ਵੀ ਸ਼ਿਰਕਤ ਕੀਤੀ। ਸਾਰੇ ਲੋਕਾਂ ਨੇ ਮਿਲ ਕੇ ਖੂਬ ਮਸਤੀ ਕੀਤੀ। ਇਸ ਪਾਰਟੀ 'ਚ ਆਰਤੀ ਸਿੰਘ ਵੀ ਖੂਬ ਡਾਂਸ ਕਰਦੀ ਨਜ਼ਰ ਆਈ। ਉਸ ਦੀਆਂ ਸ਼ਾਨਦਾਰ ਹਰਕਤਾਂ ਨੂੰ ਦੇਖ ਕੇ ਕਰਨ ਸਿੰਘ ਗਰੋਵਰ ਵੀ ਆਪਣੇ ਆਪ ਨੂੰ ਰੋਕ ਨਹੀਂ ਸਕੇ ਅਤੇ ਉਨ੍ਹਾਂ ਨੇ ਡਾਂਸ ਫਲੋਰ 'ਤੇ ਵੀ ਜ਼ੋਰਦਾਰ ਧਮਾਲ ਮਚਾ ਦਿੱਤਾ। ਬਿਪਾਸ਼ਾ ਬਾਸੂ ਨੇ ਇਸ ਸਭ ਮਸਤੀਆਂ ਦੀਆਂ ਕੁਝ ਝਲਕੀਆਂ ਇੰਸਟਾਗ੍ਰਾਮ ਅਕਾਉਂਟ ਦੀਆਂ ਸਟੋਰੀਆਂ ਚ ਵੀ ਸਾਂਝੀਆਂ ਕੀਤੀਆਂ ਨੇ। ਇਸ ਤੋਂ ਇਲਾਵਾ ਉਨ੍ਹਾਂ ਬਰਥਡੇਅ ਪਾਰਟੀ ਦੀ ਇੱਕ ਵੀਡੀਓ ਵੀ ਪੋਸਟ ਕੀਤੀ ਹੈ।

Bipasha Basu

ਕਰਨ ਨੇ ਬਰਥਡੇ ਪਾਰਟੀ ਦੀਆਂ ਕਈ ਵੀਡੀਓਜ਼ ਇੰਸਟਾਗ੍ਰਾਮ 'ਤੇ ਸਟੋਰੀ 'ਚ ਸ਼ੇਅਰ ਕੀਤੀਆਂ ਹਨ। ਇਸ 'ਚ ਹਰ ਕੋਈ ਇਕ-ਦੂਜੇ ਨਾਲ ਖੂਬ ਮਸਤੀ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਬਿਪਾਸ਼ਾ ਬਾਸੂ ਨੇ ਕਾਲੇ ਰੰਗ ਦੀ ਡਰੈੱਸ ਪਾਈ ਹੋਈ ਸੀ। ਉਹ ਘੱਟੋ-ਘੱਟ ਮੇਕਅੱਪ 'ਚ ਹਮੇਸ਼ਾ ਦੀ ਤਰ੍ਹਾਂ ਖੂਬਸੂਰਤ ਲੱਗ ਰਹੀ ਸੀ।

ਹੋਰ ਪੜ੍ਹੋ : ਸਾਰਾ ਅਲੀ ਖ਼ਾਨ ਨੇ ਆਪਣੇ ਨਿੱਕੇ ਭਰਾ ਜੇਹ ਨੂੰ ਜਨਮਦਿਨ 'ਤੇ ਵਧਾਈ ਦਿੰਦੇ ਹੋਏ ਸ਼ੇਅਰ ਕੀਤੀਆਂ ਤਸਵੀਰਾਂ, ਜੇਹ ਦੀ ਕਿਊਟਨੈੱਸ ਨੇ ਜਿੱਤਿਆ ਦਰਸ਼ਕਾਂ ਦਾ ਦਿਲ

ਤੁਹਾਨੂੰ ਦੱਸ ਦੇਈਏ ਕਿ ਕਰਨ ਸਿੰਘ ਗਰੋਵਰ ਅਤੇ ਬਿਪਾਸ਼ਾ ਬਾਸੂ ਦੀ ਮੁਲਾਕਾਤ ਫ਼ਿਲਮ ਅਲੋਨ ਦੀ ਸ਼ੂਟਿੰਗ ਦੌਰਾਨ ਹੋਈ ਸੀ। ਫ਼ਿਲਮ ਦੀ ਸ਼ੂਟਿੰਗ ਦੌਰਾਨ ਦੋਵੇਂ ਇਕ-ਦੂਜੇ ਦੇ ਕਰੀਬ ਆਏ ਸਨ। ਕੁਝ ਸਾਲ ਡੇਟ ਕਰਨ ਤੋਂ ਬਾਅਦ ਦੋਹਾਂ ਨੇ 2016 'ਚ ਵਿਆਹ ਕਰ ਲਿਆ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network