ਇਸ ਵਜ੍ਹਾ ਕਰਕੇ ਬਿਪਾਸ਼ਾ ਬਾਸੂ ਨੇ ਫ਼ਿਲਮਾਂ ਤੋਂ ਬਣਾਈ ਸੀ ਦੂਰੀ

Written by  Rupinder Kaler   |  August 15th 2020 05:39 PM  |  Updated: August 15th 2020 05:39 PM

ਇਸ ਵਜ੍ਹਾ ਕਰਕੇ ਬਿਪਾਸ਼ਾ ਬਾਸੂ ਨੇ ਫ਼ਿਲਮਾਂ ਤੋਂ ਬਣਾਈ ਸੀ ਦੂਰੀ

ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਦੀ ਫਿਲਮ ਡੇਂਜਰਸ 14 ਅਗਸਤ ਨੂੰ ਰਿਲੀਜ਼ ਹੋ ਗਈ ਹੈ।ਇਸ ਫਿਲਮ ਦੇ ਜਰੀਏ ਬਿਪਾਸ਼ਾ ਪੰਜ ਸਾਲ ਬਾਅਦ ਵਾਪਸੀ ਕਰ ਰਹੀ ਹੈ।ਵਿਆਹ ਤੋਂ ਬਾਅਦ ਬਿਪਾਸ਼ਾ ਨੇ ਬ੍ਰੇਕ ਲੈ ਲਿਆ ਸੀ।ਇਸ ਬਾਰੇ ਵਿੱਚ ਪੁੱਛਣ ਤੇ ਬਿਪਾਸ਼ਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਜਿਹਾ ਲੱਗਦਾ ਹੀ ਨਹੀਂ ਕਿ ਮੈਂ ਪੰਜ ਸਾਲ ਤੋਂ ਕੰਮ ਤੋਂ ਦੂਰ ਸੀ, ਇਹ ਗੈਪ ਬਹੁਤ ਜਰੂਰੀ ਸੀ , ਮੈਂ 15 ਸਾਲ ਦੀ ਉਮਰ ਵਿੱਚ ਬਤੌਰ ਮਾਡਲ ਕੰਮ ਸ਼ੁਰੂ ਕਰ ਦਿੱਤਾ ਸੀ ਅਤੇ ਫਿਰ 19 ਸਾਲ ਦੀ ਉਮਰ ਵਿੱਚ ਮੈਨੂੰ ਫਿਲਮਾਂ ਵਿੱਚ ਕੰਮ ਮਿਲਣਾ ਸੁਰੂ ਹੋ ਗਿਆ ਸੀ।

https://www.instagram.com/p/CD1GvZtDncp/

ਮੈਂ ਆਪਣੀ ਪੂਰੀ ਲਾਈਫ ਕੰਮ ਕੀਤਾ ਸੀ ਤਾਂ ਇਹ ਬਰੇਕ ਜਰੂਰੀ ਸੀ। ਮੈਨੂੰ ਆਪਣੇ ਪਤੀ ਦੇ ਨਾਲ ਸਟਰਾਂਗ ਬਾਂਡਿੰਗ ਸ਼ੇਅਰ ਕਰਨੀ ਸੀ।ਆਪਣੇ ਮਾਪਿਆਂ ਅਤੇ ਭੈਣਾਂ ਦੇ ਨਾਲ ਸਮਾਂ ਬਤੀਤ ਕਰਨਾ ਸੀ। ਮੈਂ ਆਪਣੇ ਲਈ ਸਮਾਂ ਕੱਢਿਆ, ਜਿਸ ਨੂੰ ਤੁਸੀਂ ਪਿਆਰ ਕਰਦੇ ਹੋ ਉਨ੍ਹਾਂ ਦੇ ਨਾਲ ਵੀ ਤੁਹਾਨੂੰ ਸਮਾਂ ਬਤੀਤ ਕਰਨਾ ਚਾਹੀਦਾ ਹੈ। ਇਸ ਤੋਂ ਅੱਗੇ ਬਿਪਾਸ਼ਾ ਬਾਸੂ ਨੇ ਕਿਹਾ ਕਿ ਹੁਣ ਮੈਂ ਆਪਣੀ ਪਰਨਸਨਲ ਅਤੇ ਪ੍ਰੋਫੈਸ਼ਨਲ ਲਾਈਫ ਵਿੱਚ ਬੈਲੇਂਸ ਕਰਾਂਗੀ। ਮੈਂ ਹੁਣ ਤੱਕ ਆਪਣੀ ਫੈਮਿਲੀ ਲਾਈਫ ਨੂੰ ਕਾਫੀ ਇੰਜੁਆਏ ਕੀਤਾ, ਹੁਣ ਮੈ ਕੰਮ ਦੇ ਲਈ ਤਿਆਰ ਹਾਂ, ਇਹ ਫਿਲਮ ਮੇਰੇ ਕੋਲ ਉਦੋਂ ਆਈ ਜਦੋਂ ਮੈਂ ਫਿਰ ਅਦਾਕਾਰੀ ਦੇ ਲਈ ਤਿਆਰ ਸੀ।

https://www.instagram.com/p/CD0wLrqjwHy/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network