‘ਬਲੈਕ ਫ੍ਰਾਈਡੇ’ ਫ਼ਿਲਮ ਦੇ ਅਦਾਕਾਰ ਦਾ ਹੋਇਆ ਦਿਹਾਂਤ, ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਜਤਾਇਆ ਸੋਗ

written by Shaminder | October 15, 2022 03:25pm

ਬਾਲੀਵੁੱਡ ਇੰਡਸਟਰੀ ਤੋਂ ਇੱਕ ਤੋਂ ਬਾਅਦ ਇੱਕ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ।ਹੁਣ ਖ਼ਬਰ ਇਹ ਹੈ ਕਿ ਬਾਲੀਵੁੱਡ ਦੀ ਮਸ਼ਹੂਰ ਫ਼ਿਲਮ ‘ਬਲੈਕ ਫ੍ਰਾਈਡੇ’ ਦੇ ਅਦਾਕਾਰ ਜਤਿੰਦਰ ਸ਼ਾਸਤਰੀ (Jitendra Shastri) ਦਾ ਦਿਹਾਂਤ (Death) ਹੋ ਗਿਆ ਹੈ । ਭਾਈ ਜੀਤੂ ਦੇ ਨਾਮ ਨਾਲ ਮਸ਼ਹੂਰ ਹਿੰਦੀ ਸਰਕਟ ਥੀਏਟਰ ‘ਚ ਮਸ਼ਹੂਰ ਹਨ । ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਤੋਂ ਬਾਅਦ ਬਾਲੀਵੁੱਡ ਜਗਤ ‘ਚ ਸੋਗ ਦੀ ਲਹਿਰ ਹੈ ।ਅਦਾਕਾਰ ਸੰਜੇ ਮਿਸ਼ਰਾ ਨੇ ਵੀ ਇੱਕ ਭਾਵੁਕ ਨੋਟ ਸਾਂਝਾ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਹੈ ।

Jitendera Shastri Image Source : Instagram

ਹੋਰ ਪੜ੍ਹੋ : ਕੀ ਜੈਸਮੀਨ ਭਸੀਨ ਅਤੇ ਅਲੀ ਗੋਨੀ ਨੇ ਕਰਵਾ ਲਿਆ ਹੈ ਵਿਆਹ, ਲਾੜੀ ਦੇ ਲਿਬਾਸ ‘ਚ ਸੱਜੀ ਨਜ਼ਰ ਆਈ ਅਦਾਕਾਰਾ

ਜਤਿੰਦਰ ਨੇ ਫ਼ਿਲਮਾਂ ‘ਚ ਬੇਸ਼ੱਕ ਛੋਟੇ-ਛੋਟੇ ਕਿਰਦਾਰ ਨਿਭਾਏ ਹੋਣ, ਪਰ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਜਾਂਦਾ ਸੀ । ਇਸ ਖਬਰ ਦੇ ਸਾਹਮਣੇ ਆਉਂਦੇ ਹੀ ਫੈਨਜ਼ ਤੇ ਸਿਤਾਰੇ ਸੋਸ਼ਲ ਮੀਡੀਆ 'ਤੇ ਸ਼ਰਧਾਂਜਲੀ ਦੇ ਰਹੇ ਹਨ। ਜਤਿੰਦਰ ਸ਼ਾਸਤਰੀ ਨੇ ਫ਼ਿਲਮਾਂ ਹੀ ਨਹੀਂ ਛੋਟੇ ਪਰਦੇ ‘ਤੇ ਵੀ ਕੰਮ ਕੀਤਾ ਸੀ ।

Jitendra Shastari Image Source : Google

ਹੋਰ ਪੜ੍ਹੋ : ਗਾਇਕ ਲਾਭ ਹੀਰਾ ਦਾ ਨਵਾਂ ਗੀਤ ‘ਦਲੇਰ ਬੰਦੇ’ ਰਿਲੀਜ਼, ਕਰਤਾਰ ਚੀਮਾ ਦੀ ਦਲੇਰੀ ਨੇ ਕਰਵਾਈ ਅੱਤ

ਉਨ੍ਹਾਂ ਨੇ ਲੱਜਾ, ਚਰਸ, ਬਲੈਕ ਫਰਾਈਡੇ, ਦੌੜ, ਇੰਡੀਆਜ਼ ਮੋਸਟ ਵਾਂਟੇਡ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਇਸ ਫ਼ਿਲਮ ‘ਚ ਉਨ੍ਹਾਂ ਨੇ ਨੇਪਾਲ ‘ਚ ਬੈਠੇ ਇੱਕ ਅਜਿਹੇ ਇਨਫਾਰਮਰ ਦਾ ਕਿਰਦਾਰ ਨਿਭਾਇਆ ਸੀ ਜੋ ਇੱਕ ਅੱਤਵਾਦੀ ਨੂੰ ਫੜਨ ‘ਚ ਮਦਦ ਕਰਦਾ ਹੈ ।

Jitendra shastari,, Image Source : Google

ਟੀਵੀ ਆਰਟਿਸਟ ਐਸੋਸੀਏਸ਼ਨ ਨੇ ਵੀ ਜਤਿੰਦਰ ਸ਼ਾਸਤਰੀ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਆਪਣੇ ਆਫੀਸ਼ੀਅਲ ਟਵਿੱਟਰ ‘ਤੇ ਇੱਕ ਮੈਸੇਜ ਸਾਂਝਾ ਕੀਤਾ ਹੈ ।

 

You may also like