ਇਸ ਵਜ੍ਹਾ ਕਰਕੇ ‘ਕਰੀਬ’ ਫ਼ਿਲਮ ਦੀ ਹੀਰੋਇਨ ਦੇ ਹੱਥ ’ਤੇ ਫ਼ਿਲਮ ਦੇ ਡਾਇਰੈਕਟਰ ਨੇ ਵੱਡੀ ਸੀ ਦੰਦੀ

Written by  Rupinder Kaler   |  June 23rd 2020 10:06 PM  |  Updated: June 23rd 2020 10:06 PM

ਇਸ ਵਜ੍ਹਾ ਕਰਕੇ ‘ਕਰੀਬ’ ਫ਼ਿਲਮ ਦੀ ਹੀਰੋਇਨ ਦੇ ਹੱਥ ’ਤੇ ਫ਼ਿਲਮ ਦੇ ਡਾਇਰੈਕਟਰ ਨੇ ਵੱਡੀ ਸੀ ਦੰਦੀ

ਬੌਬੀ ਦਿਓਲ ਭਾਵੇਂ ਫ਼ਿਲਮਾਂ ਵਿੱਚ ਜ਼ਿਆਦਾ ਨਜ਼ਰ ਨਹੀਂ ਆਉਂਦੇ, ਪਰ ਇੱਕ ਜ਼ਮਾਨਾ ਇਸ ਤਰ੍ਹਾਂ ਦਾ ਵੀ ਸੀ ਜਦੋਂ ਉਹਨਾਂ ਦੀਆਂ ਫ਼ਿਲਮਾਂ ਕਾਫੀ ਚੱਲਦੀਆਂ ਸਨ । ਉਹਨਾਂ ਦੀ ਫ਼ਿਲਮ ‘ਕਰੀਬ’ ਦਾ ਇੱਕ ਕਿੱਸਾ ਕਾਫੀ ਚਰਚਾ ਵਿੱਚ ਰਿਹਾ ਸੀ । ਇੱਕ ਇੰਟਰਵਿਊ ਵਿੱਚ ਬੌਬੀ ਦਿਓਲ ਨੇ ਇਸ ਬਾਰੇ ਖੁਲਾਸਾ ਕਰਦੇ ਹੋਏ ਦੱਸਿਆ ਸੀ ਕਿ ‘ਕਰੀਬ ਮੇਰੀ ਤੀਜੀ ਫ਼ਿਲਮ ਸੀ, ਉਦੋਂ ਨੇਹਾ ਨਵੀਂ ਨਵੀਂ ਸੀ ਤੇ ਵਿਨੋਦ ਨਾਲ ਉਹਨਾਂ ਦਾ ਅਨੁਭਵ ਕਾਫੀ ਬੁਰਾ ਰਿਹਾ । ਉਹ ਲਗਾਤਾਰ ਚੀਕ ਰਹੇ ਸਨ ।

ਪਰ ਮੇਰੇ ਤੇ ਕੋਈ ਵੀ ਚੀਕਦਾ ਨਹੀਂ ਸੀ, ਸ਼ਾਇਦ ਇਸ ਲਈ ਕਿਉਂਕਿ ਮੇਰੇ ਪਿਤਾ ਮਸ਼ਹੂਰ ਅਦਾਕਾਰ ਸਨ’। ਬੌਬੀ ਦਿਓਲ ਨੇ ਦੱਸਿਆ ਕਿ ‘ਨੇਹਾ ਨੇ ਇੱਕ ਸੀਨ ਲਈ ਪਹਾੜ ਤੋਂ ਹੇਠਾਂ ਆਉਣਾ ਸੀ ਤੇ ਮੇਰੇ ਵੱਲ ਉਸ ਨੇ ਖੱਬਾ ਹੱਥ ਅੱਗੇ ਵਧਾਉਣਾ ਸੀ, ਪਰ ਨੇਹਾ ਵਾਰ ਵਾਰ ਕਨਫਿਊਜ ਹੋ ਰਹੀ ਸੀ ਅਤੇ ਉਹ ਇਹ ਸੀਨ ਕਰ ਨਹੀ ਪਾ ਰਹੀ ਸੀ । ਡਾਇਰੈਕਟਰ ਵਿਧੂ ਨੇ ਕਿਹਾ ਕਿ ਉਹ ਆਪਣੇ ਹੱਥ ਨੂੰ ਦੰਦੀ ਵੱਡ ਲਵੇ ਤਾਂ ਜੋ ਉਸ ਨੂੰ ਯਾਦ ਰਹੇ ।

ਇਸ ਦੇ ਬਾਵਜੂਦ ਇਹ ਸੀਨ ਨਹੀਂ ਹੋਇਆ । 20 ਟੇਕ ਤੋਂ ਬਾਅਦ ਡਾਇਰੈਕਟਰ ਨੇ ਆਪਣਾ ਆਪਾ ਗਵਾ ਦਿੱਤਾ ਤੇ ਉਹ ਗੁੱਸੇ ਵਿੱਚ ਲਾਲ ਹੋ ਗਏ, ਤੇ ਉਹਨਾਂ ਨੇ ਨੇਹਾ ਦੇ ਹੱਥ ਤੇ ਦੰਦੀ ਵੱਡ ਦਿੱਤੀ । ਮੈਂ ਇਹ ਸਭ ਦੇਖ ਕੇ ਹੈਰਾਨ ਰਹਿ ਗਿਆ ਤੇ ਕੁਝ ਬੋਲ ਨਹੀਂ ਸਕਿਆ ਬਹੁਤ ਬੁਰੀ ਗੱਲ ਸੀ ਨੇਹਾ ਕੰਬ ਰਹੀ ਸੀ । ਪਰ ਜੋ ਟੇਕ ਓਕੇ ਕੀਤਾ ਗਿਆ ਉਸ ਵਿੱਚ ਉਸ ਨੇ ਸੱਜਾ ਹੱਥ ਅੱਗੇ ਵਧਾਇਆ, ਤੁਸੀਂ ਫ਼ਿਲਮ ਵਿੱਚ ਦੇਖ ਸਕਦੇ ਹੋ’ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network