ਲਾਕਡਾਊਨ ਦੌਰਾਨ ਮੁੰਬਈ ‘ਚ ਇਸ ਅਦਾਕਾਰ ਨੇ ਸ਼ੁਰੂ ਕੀਤੀ ਸ਼ੂਟਿੰਗ, ਇਸ ਤਰ੍ਹਾਂ ਕਰਿਊ ਦੇ ਮੈਂਬਰ ਆਏ ਨਜ਼ਰ

Written by  Shaminder   |  May 26th 2020 01:02 PM  |  Updated: May 26th 2020 01:02 PM

ਲਾਕਡਾਊਨ ਦੌਰਾਨ ਮੁੰਬਈ ‘ਚ ਇਸ ਅਦਾਕਾਰ ਨੇ ਸ਼ੁਰੂ ਕੀਤੀ ਸ਼ੂਟਿੰਗ, ਇਸ ਤਰ੍ਹਾਂ ਕਰਿਊ ਦੇ ਮੈਂਬਰ ਆਏ ਨਜ਼ਰ

ਕੋਰੋਨਾ ਵਾਇਰਸ ਦੇ ਕਹਿਰ ਨੂੰ ਵੇਖਦਿਆਂ ਹੋਇਆਂ ਸਰਕਾਰ ਵੱਲੋਂ ਦੇਸ਼ ਭਰ ‘ਚ ਲਾਕਡਾਊਨ ਜਾਰੀ ਕੀਤਾ ਗਿਆ ਹੈ । ਜਿਸ ਕਰਕੇ ਪੂਰੀ ਦੁਨੀਆ ‘ਚ ਕੰਮ ਕਾਜ ਪੂਰੀ ਤਰ੍ਹਾਂ ਠੱਪ ਹੋ ਚੁੱਕੇ ਹਨ । ਬਾਲੀਵੁੱਡ ਦੀ ਗੱਲ ਕਰੀਏ ਤਾਂ ਇੰਡਸਟਰੀ ਵੀ ਇਸ ਵਾਇਰਸ ਕਾਰਨ ਵੱਡਾ ਨੁਕਸਾਨ ਝੱਲ ਰਹੀ ਹੈ ।ਫ਼ਿਲਮਾਂ ਅਤੇ ਟੀਵੀ ਸੀਰੀਅਲਾਂ ਦੀ ਸ਼ੂਟਿੰਗ ਬੰਦ ਪਈ ਹੈ, ਇਸੇ ਦੌਰਾਨ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ ।

https://www.instagram.com/p/CAo3JxqJ7Tf/?igshid=d7zy6r145xoy

ਜਿਸ ‘ਚ ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਸ਼ੂਟਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ ।ਇਹ ਤਸਵੀਰਾਂ ਕਮਾਲਿਸਤਾਨ ਸਟੂਡੀਓ ਦੀਆਂ ਹਨ । ਜਿੱਥੇ ਇਹ ਸ਼ੂਟਿੰਗ ਚੱਲ ਰਹੀ ਹੈ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਵਾਇਰਸ ਨੂੰ ਧਿਆਨ ‘ਚ ਰੱਖਦੇ ਹੋਏ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ ਅਤੇ ਸ਼ੂਟਿੰਗ ਵਾਲੀ ਜਗ੍ਹਾ ‘ਤੇ ਐਂਟਰੀ ਕਰਨ ਤੋਂ ਪਹਿਲਾਂ ਇੱਕ ਬੂਥ ਬਣਾਇਆ ਗਿਆ ਹੈ ਜਿੱਥੇ ਹਰ ਆਉਣ ਵਾਲੇ ਐਕਟਰ ਅਤੇ ਕਰਿਊ ਮੈਂਬਰਸ ਨੂੰ ਸੈਨੇਟਾਈਜ਼ ਕੀਤਾ ਜਾਂਦਾ ਹੈ ।

https://www.instagram.com/p/CAZ2qSdHUq1/

ਕਰਿਊ ਮੈਂਬਰਸ ਆਪਣੇ ਮੂੰਹ ‘ਤੇ ਮਾਸਕ ਦੇ ਨਾਲ-ਨਾਲ ਖ਼ਾਸ ਤਰ੍ਹਾਂ ਦੇ ਪਲਾਸਟਿਕ ਦੇ ਬਣੇ ਕਵਰ ਦੇ ਨਾਲ ਆਪਣੇ ਚਿਹਰਿਆਂ ਨੂੰ ਢੱਕੇ ਹੋਏ ਨਜ਼ਰ ਆਏ । ਦੱਸਿਆ ਜਾ ਰਿਹਾ ਹੈ ਕਿ ਅਕਸ਼ੇ ਕੁਮਾਰ ਇਹ ਕੈਂਪੇਨ ਸਰਕਾਰ ਲਈ ਕਰ ਰਹੇ ਹਨ । ਜਿਸ ‘ਚ ਕੋਰੋਨਾ ਵਾਇਰਸ ਤੋਂ ਸਾਵਧਾਨੀਆਂ ਰੱਖਣ ਲਈ ਜਾਗਰੂਕ ਕੀਤਾ ਜਾਵੇਗਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network