ਬਾਲੀਵੁੱਡ ਅਦਾਕਾਰ ਅਨਿਲ ਕਪੂਰ ਜਵਾਨ ਤੇ ਖੂਬਸੂਰਤ ਦਿਖਣ ਲਈ ਪੀਂਦੇ ਹਨ ਖਾਸ ਚੀਜ਼ …!

written by Rupinder Kaler | September 15, 2021

ਬਾਲੀਵੁੱਡ ਅਦਾਕਾਰ ਅਨਿਲ ਕਪੂਰ (Anil Kapoor) ਦੀ ਫਿਟਨੈੱਸ ਤੇ ਉਮਰ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ । ਉਹਨਾਂ ਦੀ ਫਿਟਨੈੱਸ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ । ਅਨਿਲ ਕਪੂਰ (Anil Kapoor)  ਹਾਲ ਹੀ ਵਿੱਚ ਅਰਬਾਜ਼ ਖ਼ਾਨ ਦੇ ਟਾਕ ਸ਼ੋਅ ਵਿੱਚ ਪਹੁੰਚੇ ਸਨ ਜਿੱਥੇ ਉਹਨਾਂ ਨੇ ਕਈ ਮਜ਼ੇਦਾਰ ਗੱਲਾਂ ਦਾ ਖੁਲਾਸਾ ਕੀਤਾ ਹੈ ।

anil kapoor Pic Courtesy: Instagram

ਹੋਰ ਪੜ੍ਹੋ :

ਇਸ ਵੀਡੀਓ ਨੂੰ ਦੇਖ ਕੇ ਤੁਹਾਨੂੰ ਵੀ ਯਾਦ ਆ ਜਾਣਗੇ ਤੁਹਾਡੇ ਸਕੂਲ ਦੇ ਦਿਨ

Gurpreet Ghuggi Shared His Old Pic With Anil Kapoor Pic Courtesy: Instagram

ਇਸ ਦੌਰਾਨ ਅਰਬਾਜ਼ ਨੇ ਅਨਿਲ (Anil Kapoor)  ਨੂੰ ਇੱਕ ਵੀਡੀਓ ਦਿਖਾਇਆ ਜਿਸ ਵਿੱਚ ਉਹਨਾਂ ਦਾ ਇੱਕ ਪ੍ਰੰਸ਼ਸਕ ਕਹਿ ਰਿਹਾ ਹੈ ਕਿ ਅਨਿਲ ਜਵਾਨ ਰਹਿਣ ਲਈ ਸੱਪ ਦਾ ਖੂਨ ਪੀਂਦੇ ਹਨ । ਪ੍ਰਸ਼ੰਸਕ ਦਾ ਇਸ ਤਰ੍ਹਾਂ ਦਾ ਜਵਾਬ ਸੁਣ ਕੇ ਅਨਿਲ ਹੈਰਾਨ ਰਹਿ ਗਏ ਤੇ ਉਹਨਾਂ ਨੇ ਇਸ ਵੀਡੀਓ ਤੇ ਆਪਣਾ ਪ੍ਰਤੀਕਰਮ ਦਿੱਤਾ । ਅਨਿਲ ਨੇ ਕਿਹਾ ਕਿ ਰੱਬ ਨੇ ਤੁਹਾਨੂੰ ਵਧੀਆ ਜ਼ਿੰਦਗੀ ਦਿੱਤੀ ਹੈ ।

Anil Kapoor-RajKumar Rao2 Pic Courtesy: Instagram

 

ਮੈਂ ਇਸ ਮਾਮਲੇ ਵਿੱਚ ਕੁਝ ਜ਼ਿਆਦਾ ਹੀ ਕਿਸਮਤ ਵਾਲਾ ਹਾਂ । ਮੈਂ ਚਾਹੁੰਦਾ ਹਾਂ ਕਿ ਹਰ ਕਿਸੇ ਨੂੰ ਆਪਣਾ ਧਿਆਨ ਰੱਖਣਾ ਚਾਹੀਦਾ ਹੈ । ਉਹਨਾਂ ਨੇ ਕਿਹਾ ਕਿ ਰੱਬ ਨੇ ਤੁਹਾਨੂੰ ਦਿਨ ਦੇ 24 ਘੰਟੇ ਦਿੱਤੇ ਹਨ ਜੇਕਰ ਤੁਸੀਂ ਇਹਨਾਂ 24 ਘੰਟਿਆਂ ਵਿੱਚੋਂ ਇੱਕ ਘੰਟਾ ਆਪਣੀ ਕੇਅਰ ਵਾਸਤੇ ਨਹੀਂ ਕੱਢ ਸਕਦੇ ਤਾਂ ਜ਼ਿੰਦਗੀ ਦੇ ਕੀ ਮਾਇਨੇ ਰਹਿ ਜਾਣਗੇ ।

0 Comments
0

You may also like