ਅਦਾਕਾਰ ਅਨੁਪਮ ਖੇਰ ਵੀ ਲੈ ਰਹੇ ਹਨ ਚੰਡੀਗੜ੍ਹ ਝੀਲ ਦੇ ਨਜ਼ਾਰੇ, ਵੀਡੀਓ ਵਾਇਰਲ 

written by Shaminder | May 07, 2019

ਅਦਾਕਾਰ ਅਨੁਪਮ ਖੇਰ ਏਨੀਂ ਦਿਨੀਂ ਚੰਡੀਗੜ੍ਹ 'ਚ ਹਨ । ਇਸ ਦੌਰਾਨ ਉਹ ਕਈ ਥਾਵਾਂ 'ਤੇ ਘੁੰਮ ਵੀ ਰਹੇ ਹਨ ਅਤੇ ਆਪਣੀ ਪਤਨੀ ਕਿਰਣ ਖੇਰ ਲਈ ਪ੍ਰਚਾਰ ਵੀ ਕਰ ਰਹੇ ਹਨ । ਇਸ ਦੌਰਾਨ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ । ਇਸ ਵੀਡੀਓ 'ਚ ਉਹ ਚੰਡੀਗੜ੍ਹ ਦੀ ਸੁਖਨਾ ਲੇਕ ਦੇ ਨਜ਼ਦੀਕ ਬੈਠੇ ਹੋਏ ਵਿਖਾਈ ਦੇ ਰਹੇ ਹਨ । ਉਨ੍ਹਾਂ ਦੀ ਇੱਕ ਫੈਨ ਨੇ ਉਨ੍ਹਾਂ ਕੋਲ ਬੈਠ ਕੇ ਗਿਟਾਰ ਵਜਾ ਰਹੀ ਹੈ ਅਤੇ ਗੀਤ ਵੀ ਸੁਣਾ ਰਹੀ ਹੈ । ਹੋਰ ਵੇਖੋ :ਅਨੁਪਮ ਖੇਰ ਦੀ ਮਾਂ ਨੇ ਸਭ ਨੂੰ ਦਿੱਤੀ ਨਵੇਂ ਸਾਲ ਦੀ ਵਧਾਈ ਤੇ ਖੇਰ ਨੂੰ ਕਿਹਾ ਮਾਰ ਪਵੇਗੀ https://www.instagram.com/p/BxKAA0nlGlc/ ਅਨੁਪਮ ਖੇਰ ਉਸ ਨੂੰ ਬੜੇ ਹੀ ਧਿਆਨ ਨਾਲ ਸੁਣ ਰਹੇ ਹਨ । ਦੱਸ ਦਈਏ ਕਿ ਅਨੁਪਮ ਖੇਰ ਦੀ ਪਤਨੀ ਕਿਰਣ ਖੇਰ ਵੀ ਚੋਣ ਮੈਦਾਨ 'ਚ ਨਿੱਤਰੇ ਨੇ ਅਤੇ ਲਗਾਤਾਰ ਆਪਣੀ ਪਤਨੀ ਦੇ ਹੱਕ 'ਚ ਪ੍ਰਚਾਰ ਕਰ ਰਹੇ ਨੇ ਅਤੇ ਲਗਾਤਾਰ ਲੋਕਾਂ ਨਾਲ ਸੰਪਰਕ ਕਰ ਰਹੇ ਨੇ ਅਤੇ ਸੁਖਨਾ ਲੇਕ 'ਤੇ ਵੀ ਉਨ੍ਹਾਂ ਦਾ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ । ਜਿਸ ਨੂੰ ਉਨ੍ਹਾਂ ਦੇ ਫੈਨਸ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ 'ਚ ਉਨ੍ਹਾਂ ਦੇ ਹੋਰ ਫੈਨਸ ਵੀ ਨਜ਼ਰ ਆ ਰਹੇ ਹਨ ।

0 Comments
0

You may also like