ਅਦਾਕਾਰ ਧਰਮਿੰਦਰ ਨੂੰ ਆਈ ਮਾਂ ਦੀ ਯਾਦ,ਹੋਏ ਭਾਵੁਕ

written by Shaminder | January 22, 2020

ਆਪਣੀ ਅਦਾਕਾਰੀ ਨਾਲ ਲੱਖਾਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਅਦਾਕਾਰ ਧਰਮਿੰਦਰ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਆਪਣੀ ਮਾਂ ਦੀ ਤਸਵੀਰ ਸਾਂਝੀ ਕਰਦੇ ਹੋਏ ਭਾਵੁਕ ਮੈਸੇਜ ਲਿਖਿਆ ਹੈ । ਆਪਣੇ ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਧਰਮਿੰਦਰ ਭਾਵੁਕ ਹੋ ਗਏ ।ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇੱਕ ਕਿੱਸਾ ਸਾਂਝਾ ਕਰਦੇ ਹੋਏ ਲਿਖਿਆ ਕਿ 'ਦਿਲ ਸੇ ਜੁਦਾ ਹੁੰ ਦੋਸਤੋ ਕਹਿ ਦੇਤਾ ਹੁੰ,ਛੋਟਾ ਥਾ ।

[embed]https://twitter.com/aapkadharam/status/1218683351587934208[/embed]

ਮਾਂ ਸੇ ਕਹਿ ਬੈਠਾ,ਤੂੰ ਕਭੀ ਛੋੜ ਕੇ ਨਾ ਜਾਏਗੀ ਮੁਝੇ …ਤੂੰ ਹਮੇਸ਼ਾ ਜਿੰਦਾ ਰਹੇਗੀ । ਸੀਨੇ ਨਾਲ ਲਿਪਟਾ ਲਿਆ ਮਾਂ ਕਹਿਣ ਲੱਗੀ ਤੇਰੇ ਨਾਨਾ ਨਾਨੀ ਕੀ ਜਿਉੁਂਦੇ ਨੇ ?ਮੈਂ ਵੀ ਤਾਂ ਉਨ੍ਹਾਂ ਬਿਨਾਂ ਜਿੰਦਾ ਹਾਂ…ਇਸ ਤਰ੍ਹਾਂ ਧਰਮਿੰਦਰ ਨੇ ਆਪਣੀ ਮਾਂ ਨੂੰ ਯਾਦ ਕੀਤਾ ।

[embed]https://www.instagram.com/p/B7akXl_HT5O/[/embed]

ਦੱਸ ਦਈਏ ਕਿ ਧਰਮਿੰਦਰ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਆਪਣੇ ਫੈਨਸ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ ।ਉਹ ਆਪਣਾ ਜ਼ਿਆਦਾਤਰ ਸਮਾਂ ਆਪਣੇ ਫਾਰਮ ਹਾਊਸ 'ਤੇ ਬਿਤਾਉਂਦੇ ਹਨ ਪ੍ਰਕ੍ਰਿਤੀ ਨਾਲ ਉਨ੍ਹਾਂ ਨੂੰ ਬਹੁਤ ਪਿਆਰ ਹੈ ਅਤੇ ਉਹ ਆਪਣੇ ਖੇਤਾਂ ਅਤੇ ਫਸਲ ਵਾੜੀ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੇ ਰਹਿੰਦੇ ਨੇ ।

 

You may also like