ਨਹੀਂ ਰਹੇ ਲੋਕਾਂ ਨੂੰ ਹਸਾਉਣ ਵਾਲੇ ਦਿੱਗਜ ਕਲਾਕਾਰ ਕਾਦਰ ਖਾਨ

written by Aaseen Khan | January 01, 2019

ਨਹੀਂ ਰਹੇ ਲੋਕਾਂ ਨੂੰ ਹਸਾਉਣ ਵਾਲੇ ਦਿੱਗਜ ਕਲਾਕਾਰ ਕਾਦਰ ਖਾਨ : ਨਵਾਂ ਸਾਲ ਬਾਲੀਵੁੱਡ ਲਈ ਬੁਰੀ ਖ਼ਬਰ ਲੈ ਕੇ ਆਇਆ ਹੈ। ਬਾਲੀਵੁੱਡ ਦੇ ਦਿੱਗਜ ਕਲਾਕਾਰ ਕਾਦਰ ਖਾਨ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਐਕਟਰ ਕਾਦਰ ਖਾਨ 81 ਸਾਲ ਦੀ ਉੱਮਰ 'ਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਇਸ ਦੀ ਜਾਣਕਾਰੀ ਉਹਨਾਂ ਦੇ ਪੁੱਤਰ ਸਰਫਰਾਜ਼ ਖਾਨ ਨੇ ਦਿੱਤੀ ਹੈ। ਕੈਨੇਡਾ ਦਾ ਇੱਕ ਹਸਪਤਾਲ 'ਚ ਕਾਦਰ ਖਾਨ ਨੇ ਆਪਣੇ ਆਖ਼ਿਰੀ ਸਾਹ ਲਏ ਹਨ। ਇਸ ਖ਼ਬਰ ਨਾਲ ਪੂਰੇ ਬਾਲੀਵੁਡ 'ਚ ਅਫਸੋਸ ਹੈ।

https://twitter.com/ANI/status/1079968781475098625?ref_src=twsrc%5Etfw%7Ctwcamp%5Etweetembed%7Ctwterm%5E1079968781475098625&ref_url=https%3A%2F%2Fwww.ptcnews.tv%2Fbollywood-actor-kadar-khan-death%2F
ਹਾਲ ਹੀ 'ਚ ਕਾਦਰ ਖਾਨ ਦੀ ਮੌਤ ਦੀ ਅਫਵਾਹ ਵੀ ਫ਼ਿਲਮੀ ਗਲਿਆਰਿਆਂ 'ਚ ਉੱਡੀ ਸੀ। ਕੈਨੇਡਾ 'ਚ ਕਾਦਰ ਖਾਨ ਦਾ ਇਲਾਜ ਚੱਲ ਰਿਹਾ ਸੀ। ਉਹਨਾਂ ਨੂੰ ਸਾਹ ਲੈਣ 'ਚ ਤਕਲੀਫ ਸੀ , ਜਿਸ ਕਰਕੇ ਡਾਕਟਰ ਨੇ ਕਾਦਰ ਖਾਨ ਨੂੰ ਲਗਾਤਾਰ ਵੈਂਟੀਲੇਟਰ 'ਤੇ ਰੱਖਿਆ ਹੋਈ ਸੀ। ਕਾਦਰ ਖਾਨ ਦੀ ਸਲਾਮਤੀ ਲਈ ਅਮਿਤਾਬ ਬੱਚਨ ਨੇ ਵੀ ਟਵੀਟ ਕੀਤਾ ਸੀ। ਪਰ ਲੋਕਾਂ ਨੂੰ ਹਸਾਉਣ ਵਾਲੇ ਕਲਾਕਾਰ ਹੁਣ ਨਹੀਂ ਰਹੇ। ਅਮਿਤਾਬ ਦੇ ਨਾਲ ਕਾਦਰ ਖਾਨ 'ਦੋ ਔਰ ਦੋ ਪਾਂਚ' , ਮੁੱਕਦਰ ਦਾ ਸਿਕੰਦਰ , ਮਿ.ਨਟਵਰ ਲਾਲ , ਸੁਹਾਗ , ਕੁਲੀ , ਅਤੇ ਸਹਿਨਸ਼ਾਹ 'ਚ ਕੰਮ ਕਰ ਚੁੱਕੇ ਹਨ।

Kader Khan passes away at the age of 81 in a hospital in Toronto, Canada ਨਹੀਂ ਰਹੇ ਲੋਕਾਂ ਨੂੰ ਹਸਾਉਣ ਵਾਲੇ ਦਿੱਗਜ ਕਲਾਕਾਰ ਕਾਦਰ ਖਾਨ

ਕਾਦਰ ਖਾਨ ਹਰਫਨਮੌਲਾ ਕਲਾਕਾਰ ਸਨ। ਉਨ੍ਹਾਂ ਦੀ ਅਤੇ ਗੋਵਿੰਦਾ ਦੀ ਜੋੜੀ ਨੂੰ ਪਰਦੇ 'ਤੇ ਕਾਫ਼ੀ ਪਸੰਦ ਕੀਤਾ ਗਿਆ। ਇਹਨਾਂ 'ਚ ਦਰਿਆ ਦਿਲ , ਰਾਜਾ ਬਾਬੂ , ਕੁਲੀ ਨੰਬਰ 1 , ਛੋਟੇ ਸਰਕਾਰ , ਅੱਖਾਂ , ਪਾਇਲ ਤੇਰੀ ਮੇਰੇ ਗੀਤ , ਆਂਟੀ ਨੰਬਰ 1 , ਹੀਰੋ ਨੰਬਰ 1 , ਰਾਜਾਜੀ , ਨਸੀਬ , ਦੀਵਾਨਾ ਮੈਂ ਦੀਵਾਨਾ , ਦੂਲਹੇ ਰਾਜਾ , ਅੱਖੀਓਂ ਸੇ ਗੋਲੀ ਮਾਰੇ ਆਦਿ ਫਿਲਮਾਂ ਕੀਤੀਆਂ।

Kader Khan passes away at the age of 81 in a hospital in Toronto, Canada ਨਹੀਂ ਰਹੇ ਲੋਕਾਂ ਨੂੰ ਹਸਾਉਣ ਵਾਲੇ ਦਿੱਗਜ ਕਲਾਕਾਰ ਕਾਦਰ ਖਾਨ

ਉਂਝ ਕਾਦਰ ਖਾਨ ਨੇ ਖਲਨਾਇਕ ਅਤੇ ਤਮਾਮ ਭੂਮਿਕਾਵਾਂ ਵੀ ਫ਼ਿਲਮਾਂ 'ਚ ਨਿਭਾਈਆਂ। ਉਨ੍ਹਾਂ ਨੇ ਕਈ ਫਿਲਮਾਂ ਦਾ ਨਿਰਦੇਸ਼ਨ ਵੀ ਕੀਤਾ। ਉਨ੍ਹਾਂ ਨੇ ਕਈ ਫਿਲਮਾਂ ਦੇ ਮਸ਼ਹੂਰ ਸੰਵਾਦ ਵੀ ਲਿਖੇ। ਪਿਛਲੇ ਕੁਝ ਸਮੇਂ ਤੋਂ ਸ਼ਰੀਰਕ ਤਕਲੀਫ ਦੇ ਚਲਦੇ ਉਨ੍ਹਾਂ ਨੇ ਫਿਲਮਾਂ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਲਈ ਸੀ।

You may also like