
ਬਾਲੀਵੁੱਡ ਦੇ ਸਿਤਾਰੇ ਵੀ ਪੰਜਾਬੀ ਗੀਤਾਂ ਦੇ ਬੇਹੱਦ ਸ਼ੌਕੀਨ ਹਨ । ਏਪੀ ਢਿੱਲੋਂ ( AP Dhillon) ਅਤੇ ਉਸ ਦਾ ਸਾਥੀ ਗੁਰਿੰਦਰ ਗਿੱਲ (Gurinder Gill ) ਦੇ ਗੀਤਾਂ ਦਾ ਪੂਰਾ ਬੋਲ ਬਾਲਾ ਹੈ। ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਏਪੀ ਢਿੱਲੋਂ ਦਾ ਸੁਪਰ ਹਿੱਟ ਗੀਤ ਬ੍ਰਾਊਨ ਮੁੰਡੇ (BROWN MUNDE) ਦਾ ਅਨੰਦ ਲੈਂਦੇ ਹੋਏ ਨਜ਼ਰ ਆ ਰਹੇ ਨੇ।

ਸ਼ਾਹਿਦ ਕਪੂਰ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇਸ ਨੂੰ ਪੋਸਟ ਕੀਤਾ ਹੈ । ਵੀਡੀਓ ਚ ਦੇਖ ਸਕਦੇ ਹੋ ਸ਼ਾਹਿਦ ਆਪਣੇ ਵਾਲਾਂ ਨੂੰ ਹਵਾ ਚ ਲਹਿਰਾਉਂਦੇ ਹੋਏ, ਧੂਪ ਦਾ ਅਨੰਦ ਲੈਂਦੇ ਹੋਏ, ਤੇ ਕਦੇ ਹਰੀ ਘਾਹ ਉੱਤੇ ਲੇਟ ਹੋਏ ਦਿਖਾਈ ਦੇ ਰਹੇ ਨੇ। ਦਰਸ਼ਕਾਂ ਨੂੰ ਉਨ੍ਹਾਂ ਦਾ ਇਹ ਕਿਊਟ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। ਇਸ ਵੀਡੀਓ ਉੱਤੇ ਪੰਜ ਲੱਖ ਤੋਂ ਵੱਧ ਲਾਈਕਸ ਤੇ ਕਮੈਂਟ ਆ ਚੁੱਕੇ ਨੇ।

ਜੇ ਗੱਲ ਕਰੀਏ ਸ਼ਾਹਿਦ ਕਪੂਰ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਜਰਸੀ ਫ਼ਿਲਮ ‘ਚ ਨਜ਼ਰ ਆਉਣਗੇ । ਇਹ ਫ਼ਿਲਮ ਪਹਿਲਾ ਪਿਛਲੇ ਸਾਲ ਰਿਲੀਜ਼ ਹੋਣੀ ਸੀ ਪਰ ਕੋਵਿਡ ਕਰਕੇ ਰਿਲੀਜ਼ ਨੂੰ ਟਾਲ ਦਿੱਤਾ ਗਿਆ ਸੀ। ਹੁਣ ਇਹ ਫ਼ਿਲਮ ਇਸ ਸਾਲ ਰਿਲੀਜ਼ ਹੋਵੇਗੀ।
View this post on Instagram