ਧੀ ਈਸ਼ਾ ਦਿਓਲ ਦੀ ਡੋਲੀ ਦੀ ਵਿਦਾਈ ਸਮੇਂ ਫੁੱਟ-ਫੁੱਟ ਕੇ ਰੋਏ ਸਨ ਅਦਾਕਾਰ ਧਰਮਿੰਦਰ, ਵੀਡੀਓ ਧੀ ਨੇ ਕੀਤਾ ਸਾਂਝਾ

Written by  Rupinder Kaler   |  May 22nd 2020 02:03 PM  |  Updated: May 22nd 2020 02:03 PM

ਧੀ ਈਸ਼ਾ ਦਿਓਲ ਦੀ ਡੋਲੀ ਦੀ ਵਿਦਾਈ ਸਮੇਂ ਫੁੱਟ-ਫੁੱਟ ਕੇ ਰੋਏ ਸਨ ਅਦਾਕਾਰ ਧਰਮਿੰਦਰ, ਵੀਡੀਓ ਧੀ ਨੇ ਕੀਤਾ ਸਾਂਝਾ

ਲਾਕਡਾਊਨ ਦੇ ਚਲਦੇ ਹਰ ਕੋਈ ਆਪਣੇ ਘਰ ਵਿੱਚ ਸਮਾਂ ਬਿਤਾ ਰਿਹਾ ਹੈ । ਫਿਲਮੀ ਸਿਤਾਰਿਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਆਪਣੇ ਘਰਾਂ ਵਿੱਚ ਆਪਣੇ ਪਰਿਵਾਰ ਦੇ ਨਾਲ ਸਮਾਂ ਗੁਜ਼ਾਰ ਰਹੇ ਹਨ । ਕੁਝ ਸੈਲੀਬ੍ਰਿਟੀ ਆਪਣੀ ਪੁਰਾਣੀਆਂ ਯਾਦਾਂ ਤਾਜਾ ਤਾਜ਼ਾ ਕਰ ਰਹੇ ਹਨ ਅਤੇ ਪ੍ਰਸ਼ੰਸਕ ਵੀ ਉਨ੍ਹਾਂ ਦੀਆਂ ਇਨ੍ਹਾਂ ਯਾਦਾਂ ਨੂੰ ਕਾਫੀ ਪਸੰਦ ਕਰ ਰਹੇ ਹਨ ।

https://www.instagram.com/p/CAZ9GA6DtxS/

ਇਸੇ ਤਰ੍ਹਾਂ ਬਾਲੀਵੁੱਡ ਅਦਾਕਾਰ ਧਰਮਿੰਦਰ ਦੀ ਧੀ ਈਸ਼ਾ ਦਿਓਲ ਨੇ ਵੀ ਆਪਣੀਆਂ ਪੁਰਾਣੀਆਂ ਵੀਡੀਓ ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਹ ਤਸਵੀਰਾਂ ਉਨ੍ਹਾਂ ਦੇ ਵਿਆਹ ਦੀਆਂ ਹਨ, ਜਿਹੜੀਆਂ ਕਿ ਆਪਣੇ ਆਪ ਵਿੱਚ ਖਾਸ ਹਨ । ਇਹ ਵੀਡੀਓ ਈਸ਼ਾ ਦੀ ਡੋਲੀ ਦੀ ਵਿਦਾਈ ਦੇ ਸਮੇਂ ਦੀ ਹੈ । ਇਸ ਵੀਡੀਓ ਵਿੱਚ ਈਸ਼ਾ ਦਾ ਪੂਰਾ ਪਰਿਵਾਰ ਨਜ਼ਰ ਆ ਰਿਹਾ ਹੈ ।

https://www.instagram.com/p/CAUTUKKj7lt/

ਇਹ ਵੀਡੀਓ ਬਹੁਤ ਹੀ ਭਾਵੁਕ ਹੈ । ਵਿਆਹ ਤੋਂ ਬਾਅਦ ਈਸ਼ਾ ਜਦੋਂ ਵਿਦਾ ਹੋਣ ਲਗਦੀ ਹੈ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਛਲਕ ਪੈਂਦੇ ਹਨ।

https://www.instagram.com/p/CAM5EaAjWg_/

ਈਸ਼ਾ ਆਪਣੇ ਹੰਝੂਆਂ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਆਪਣ ਜਦੋਂ ਉਸ ਦੇ ਪਿਤਾ ਧਰਮਿੰਦਰ ਉਸ ਨੂੰ ਗਲ ਨਾਲ ਲਾਉਂਦੇ ਹਨ ਤਾਂ ਉਹ ਉੱਚੀ-ਉੱਚੀ ਰੋਣ ਲੱਗ ਪੈਂਦੀ ਹੈ । ਜਿਸ ਨੂੰ ਵੇਖ ਕੇ ਵਿਦਾਈ ਦੇ ਮੌਕੇ ‘ਤੇ ਮੌਜੂਦ ਹਰ ਸ਼ਖਸ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network