ਰਾਖੀ ਸਾਵੰਤ ਨੂੰ ਪ੍ਰਸ਼ੰਸਕ ਨੇ ਭੇਜਿਆ ਇਸ ਤਰ੍ਹਾਂ ਦਾ ਤੋਹਫਾ, ਹੋ ਗਈ ਭਾਵੁਕ, ਵੀਡੀਓ ਵਾਇਰਲ

Written by  Rupinder Kaler   |  March 04th 2021 01:41 PM  |  Updated: March 04th 2021 01:41 PM

ਰਾਖੀ ਸਾਵੰਤ ਨੂੰ ਪ੍ਰਸ਼ੰਸਕ ਨੇ ਭੇਜਿਆ ਇਸ ਤਰ੍ਹਾਂ ਦਾ ਤੋਹਫਾ, ਹੋ ਗਈ ਭਾਵੁਕ, ਵੀਡੀਓ ਵਾਇਰਲ

ਵਿਵਾਦਾਂ ਵਿੱਚ ਰਹਿਣ ਵਾਲੀ ਰਾਖੀ ਸਾਵੰਤ ਨੂੰ ਚਾਹੁਣ ਵਾਲਿਆਂ ਦੀ ਲਿਸਟ ਬਹੁਤ ਲੰਮੀ ਹੈ । ਹਾਲ ਹੀ ਵਿੱਚ ਰਾਖੀ ਦੇ ਇੱਕ ਪ੍ਰਸ਼ੰਸਕ ਨੇ ਉਸ ਨੂੰ ਬਹੁਤ ਹੀ ਖ਼ਾਸ ਤੋਹਫਾ ਭੇਜਿਆ ਹੈ । ਇਸ ਤੋਹਫੇ ਨੂੰ ਖੋਹਲਦੇ ਹੋਏ ਰਾਖੀ ਨੇ ਇਸ ਦੀ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ ।

image from rakhi sawant's Instagram

ਹੋਰ ਪੜ੍ਹੋ :

ਰਣਜੀਤ ਬਾਵਾ ਨੇ ਨਵੀਂ ਫ਼ਿਲਮ ਦਾ ਕੀਤਾ ਐਲਾਨ, ‘ਖਾਓ ਪੀਓ ਐਸ਼ ਕਰੋ’ ਫ਼ਿਲਮ ਦਾ ਫ੍ਰਸਟ ਲੁੱਕ ਕੀਤਾ ਸਾਂਝਾ

rakhi sawant image from rakhi sawant's Instagram

ਇਸ ਤੋਹਫੇ ਦੇ ਨਾਲ ਹੀ ਰਾਖੀ ਦੇ ਪ੍ਰਸ਼ੰਸਕ ਨੇ ਇੱਕ ਕਾਰਡ ਵੀ ਭੇਜਿਆ ਹੈ ਜਿਸ ਵਿੱਚ ਉਸ ਨੇ ਰਾਖੀ ਨੂੰ ‘ਸਵੀਟ ਹਾਰਟ’ ਦੱਸਿਆ ਹੈ । ਤੋਹਫੇ ਦੀ ਗੱਲ ਕੀਤੀ ਜਾਵੇ ਤਾਂ ਪ੍ਰਸ਼ੰਸਕ ਨੇ ਰਾਖੀ ਨੂੰ ਫਲ ਭੇਜੇ ਹਨ, ਜਿਨ੍ਹਾਂ ਨੂੰ ਦੇਖ ਕੇ ਉਹ ਬਹੁਤ ਖੁਸ਼ ਹੋ ਜਾਂਦੀ ਹੈ ।

image from rakhi sawant's Instagram

ਇਸ ਤੋਹਫੇ ਨੂੰ ਦੇਖ ਕੇ ਰਾਖੀ ਕੁਝ ਭਾਵੁਕ ਹੁੰਦੀ ਨਜ਼ਰ ਆ ਰਹੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਰਾਖੀ ਹਾਲ ਹੀ ਵਿੱਚ ਰਿਆਲਟੀ ਸ਼ੋਅ ਬਿੱਗ ਬੌਸ ਵਿੱਚ ਨਜ਼ਰ ਆਈ ਹੈ । ਫ਼ਿਲਹਾਲ ਉਹ ਆਪਣੇ ਮਾਂ ਦੇ ਕੈਂਸਰ ਦਾ ਇਲਾਜ਼ ਕਰਵਾ ਰਹੀ ਹੈ । ਸਲਮਾਨ ਖ਼ਾਨ ਨੇ ਰਾਖੀ ਦੀ ਮਾਂ ਦੇ ਇਲਾਜ਼ ਦਾ ਖਰਚ ਉਠਾਇਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network