ਪੁਲਵਾਮਾ ਅੱਤਵਾਦੀ ਹਮਲੇ ਉੱਤੇ ਭੜਕਿਆ ਬਾਲੀਵੁੱਡ, ਟਵੀਟ ਕਰਕੇ ਜਤਾਇਆ ਗੁੱਸਾ, ਅਕਸ਼ੈ ਕੁਮਾਰ ਬੋਲੇ-ਇਸਨੂੰ ਕਦੇ ਨਹੀਂ ਭੁੱਲ ਸਕਦੇ

Written by  Lajwinder kaur   |  February 15th 2019 11:13 AM  |  Updated: February 15th 2019 12:19 PM

ਪੁਲਵਾਮਾ ਅੱਤਵਾਦੀ ਹਮਲੇ ਉੱਤੇ ਭੜਕਿਆ ਬਾਲੀਵੁੱਡ, ਟਵੀਟ ਕਰਕੇ ਜਤਾਇਆ ਗੁੱਸਾ, ਅਕਸ਼ੈ ਕੁਮਾਰ ਬੋਲੇ-ਇਸਨੂੰ ਕਦੇ ਨਹੀਂ ਭੁੱਲ ਸਕਦੇ

ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ CRPF ਦੇ ਕਾਫਲੇ ਉੱਤੇ ਦਹਿਸ਼ਤਗਰਦੀ ਹਮਲਾ ਕੀਤਾ ਗਿਆ ਸੀ। ਇਸ ਹਮਲੇ ਦੀ ਨਿੰਦਾ ਜਿੱਥੇ ਸਾਰੀ ਦੁਨੀਆ ਕਰ ਰਹੀ ਹੈ ਉੱਥੇ ਬਾਲੀਵੁੱਡ ਕਲਾਕਾਰਾਂ ਨੇ ਵੀ ਪੁਲਵਾਮਾ ਹਮਲੇ ਉੱਤੇ ਆਪਣਾ ਗੁੱਸਾ ਸੋਸ਼ਲ ਮੀਡੀਆ ਦੇ ਰਾਹੀਂ ਕੱਢਿਆ ਹੈ। ਜਿਸ ਵਿਚ ਸਲਮਾਨ ਖਾਨ, ਅਕਸ਼ੇ ਕੁਮਾਰ, ਰਣਵੀਰ ਸਿੰਘ, ਜਾਵੇਦ ਅਖਤਰ, ਵਿੱਕੀ ਕੌਸ਼ਲ, ਪ੍ਰਿਯੰਕਾ ਚੋਪੜਾ, ਅਨੁਪਮ ਖੇਰ, ਰਿਸ਼ੀ ਕਪੂਰ, ਆਯੁਸ਼ਮਾਨ ਖੁਰਾਨਾ, ਸੁਨੀਲ ਗਰੋਵਰ ਆਦਿ ਸ਼ਾਮਿਲ ਹਨ।

ਬਾਲੀਵੁੱਡ ਸਟਾਰ ਅਮੀਰ ਖਾਨ ਨੇ ਟਵੀਟ ਰਾਹੀ ਆਪਣਾ ਗੁੱਸਾ ਤੇ ਦੁੱਖ ਪ੍ਰਗਟਾਉਂਦੇ ਹੋਏ ਲਿਖਿਆ ਹੈ, ‘ ਪੁਲਵਾਮਾ ਵਿੱਚ ਸਾਡੇ ਸੀ.ਆਰ.ਪੀ.ਐੱਫ. ਜਵਾਨਾਂ ਉੱਤੇ ਹੋਏ ਅੱਤਵਾਦੀ ਹਮਲੇ ਦੇ ਬਾਰੇ ਵਿੱਚ ਪੜ੍ਹਕੇ ਮੈਂ ਗੁੱਸੇ ਵਿਚ ਹਾਂ..ਇਹ ਬਹੁਤ ਦੁਖਦਾਈ ਹੈ.. ਉਨ੍ਹਾਂ ਜਵਾਨਾਂ ਦੇ ਪਰਿਵਾਰਾਂ ਦੇ ਪ੍ਰਤੀ ਮੇਰੀ ਦਿਲੀ ਹਮਦਰਦੀ ਹੈ ਜਿਨ੍ਹਾਂ ਨੇ ਆਪਣਿਆਂ ਨੂੰ ਖੋਇਆ ਹੈ।

ਪ੍ਰਿਯੰਕਾ ਚੋਪੜਾ ਨੇ ਭਾਰਤੀ ਜਵਾਨਾਂ ਉੱਤੇ ਹੋਏ ਹਮਲੇ ਦੀ ਨਿੰਦਿਆ ਕਰਦੇ ਹੋਏ ਟਵੀਟ ਕਰ ਲਿਖਿਆ,  ‘ਪੁਲਵਾਮਾ ਹਮਲੇ ਦੇ ਬਾਰੇ ਵਿੱਚ ਸੁਣਕੇ ਸਦਮੇ ਵਿੱਚ ਹਾਂ.. ਨਫਰਤ ਕਦੇ ਜਵਾਬ ਨਹੀਂ ਹੁੰਦੀ !!!  ਜਖ਼ਮੀ ਅਤੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ ਪ੍ਰਮਾਤਮਾ ਤਾਕਤ ਬਖਸ਼ੇ’

ਰਣਵੀਰ ਸਿੰਘ ਤੇ ਰਿਸ਼ੀ ਕਪੂਰ ਨੇ ਵੀ ਕਿਹਾ ਹੈ ਕਿ ਪੁਲਵਾਮਾ ਵਿੱਚ ਜਾਵਾਨਾਂ ਉੱਤੇ ਹੋਏ ਕਾਇਰਤਾ ਭਰੇ ਅੱਤਵਾਦੀ ਹਮਲਾ ਸ਼ਰਮਨਾਕ ਤੇ ਨਿੰਦਣਯੋਗ ਹੈ। ਸ਼ਹੀਦ ਤੇ ਜ਼ਖਮੀ ਹੋਈ ਪਰਿਵਾਰਾਂ ਦੇ ਨਾਲ ਖੜੇ ਹਾਂ।

ਅਨੁਪਮ ਖੇਰ ਨੇ ਲਿਖਿਆ ਹੈ: ‘CRPF ਦੇ  ਕਾਫਿਲੇ ਉੱਤੇ ਹੋਏ ਕਾਇਰਤਾ ਭਰੇ ਹਮਲੇ ਦੇ ਬਾਰੇ ਵਿੱਚ ਜਾਣਕੇ ਦੁੱਖੀ ਅਤੇ ਗੁੱਸੇ ‘ਚ ਹਾਂ।  ਮੇਰਾ ਦਿਲ ਦੀਆਂ ਸਦਭਾਵਨਾਵਾਂ ਉਹਨਾਂ ਪਰਿਵਾਰਾਂ ਦੇ ਨਾਲ ਹੈ ਜਿਨ੍ਹਾਂ ਨੇ ਅੱਜ ਇੱਕ ਪੁੱਤਰ, ਇੱਕ ਭਰਾ, ਇੱਕ ਪਤੀ ਜਾਂ ਇੱਕ ਪਿਤਾ ਨੂੰ ਗਵਾਇਆ ਹੈ। ਜਖ਼ਮੀਆਂ ਹੋਏ ਜਵਾਨ ਜਲਦੀ ਠੀਕ ਹੋਣ ਇਸ ਲਈ ਮੈਂ ਪ੍ਰਾਥਨਾ ਕਰਦਾ ਹਾਂ’।

 

ਦੱਸ ਦਈਏ ਇਹ ਹਮਾਲਾ ਜੰਮੂ ਕਸ਼ਮੀਰ ਵਿਚ ਪਿਛਲੇ ਕਈ ਸਾਲਾਂ ਦੌਰਾਨ ਹੋਏ ਹਮਲਿਆਂ ‘ਚ ਸਭ ਤੋਂ ਵੱਡਾ ਅੱਤਵਾਦੀ ਹਮਲਾ ਮੰਨਿਆ ਜਾ ਰਿਹਾ ਹੈ।  ਇਸ ਹਮਲੇ ‘ਚ ਹੁਣ ਤੱਕ ਸੀ.ਆਰ.ਪੀ.ਐੱਫ ਦੇ ਲਗਭਗ 40 ਜਵਾਨ ਸ਼ਹੀਦ ਹੋ ਗਏ ਹਨ ਅਤੇ ਕਈ ਜ਼ਖਮੀ ਹੋਏ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network