Trending:
ਹੇਮਾ ਮਾਲਿਨੀ ਨੂੰ ਫੈਨ ‘ਤੁੇ ਆਇਆ ਗੁੱਸਾ, ਕਿਹਾ ‘ਮੈਂ ਇੱਥੇ ਸੈਲਫੀ ਲੈਣ ਨਹੀਂ ਆਈ’
ਹੇਮਾ ਮਾਲਿਨੀ (Hema Malini) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ (Video Viral)ਹੋ ਰਿਹਾ ਹੈ। ਜਿਸ ‘ਚ ਅਦਾਕਾਰਾ ਆਪਣੇ ਫੈਨ ਦੇ ਨਾਲ ਨਰਾਜ਼ਗੀ ਜ਼ਾਹਿਰ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਦੇ ਨਾਲ ਕੋਈ ਫੈਨ ਤਸਵੀਰ ਖਿਚਵਾਉਣਾ ਚਾਹੁੰਦਾ ਸੀ, ਪਰ ਅਦਾਕਾਰਾ ਨੇ ਗੁੱਸੇ ‘ਚ ਕਿਹਾ ਕਿ ਉਹ ਸੈਲਫੀ ਕਰਵਾਉਣ ਦੇ ਲਈ ਨਹੀਂ ਆਈ ਹੈ। ਅਦਾਕਾਰਾ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਲਗਾਤਾਰ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ । ਹੇਮਾ ਮਾਲਿਨੀ ਦਾ ਇਹ ਵੀਡੀਓ ਉਸ ਵੇਲੇ ਦਾ ਹੈ ਜਦੋਂ ਅਦਾਕਾਰਾ ਗੀਤਕਾਰ ਗੁਲਜ਼ਾਰ ਦੀ ਬਾਇਓਗ੍ਰਾਫੀ ਲਾਂਚ ਦੇ ਮੌਕੇ ‘ਤੇ ਪਹੁੰਚੀ ਸੀ ।
/ptc-punjabi/media/post_attachments/9NtqvWtsDIqH1eadYjKx.webp)
ਹੋਰ ਪੜ੍ਹੋ : ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਪਿੰਡ ਮਿਲਣ ਲਈ ਪਹੁੰਚੇ ਜਸਬੀਰ ਜੱਸੀ
ਹੇਮਾ ਮਾਲਿਨੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਜਿਸ ‘ਚ ਸੀਤਾ ਔਰ ਗੀਤਾ, ਸ਼ੋਅਲੇ, ਰਾਜਾ ਜਾਨੀ, ਜੁਗਨੂੰ, ਡਰੀਮ ਗਰਲ, ਬਾਗਬਾਨ, ਅੰਜਾਮ, ਸਪਨੋਂ ਕਾ ਸੌਦਾਗਰ ਸਣੇ ਕਈ ਫ਼ਿਲਮਾਂ ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ‘ਚ ਸ਼ਾਮਿਲ ਹਨ । ਹੇਮਾ ਮਾਲਿਨੀ ਫ਼ਿਲਮਾਂ ਦੇ ਨਾਲ ਨਾਲ ਸਿਆਸਤ ‘ਚ ਵੀ ਸਰਗਰਮ ਹਨ । ਉਹ ਅੱਜ ਵੀ ਓਨੀ ਹੀ ਐਕਟਿਵ ਹੈ, ਜਿੰਨੇ ਕੁਝ ਸਮਾਂ ਪਹਿਲਾਂ ਸਨ । ਉਹ ਅਕਸਰ ਆਪਣੇ ਭਾਰਤ ਨਾਟਿਅਮ ਦਾ ਪ੍ਰਦਰਸ਼ਨ ਵੀ ਕਰਦੇ ਹੋਏ ਨਜ਼ਰ ਆਉਂਦੇ ਹਨ ।ਹੇਮਾ ਮਾਲਿਨੀ ਨੇ ਧਰਮਿੰਦਰ ਦੇ ਨਾਲ ਵਿਆਹ ਕਰਵਾਇਆ ਸੀ ।
/ptc-punjabi/media/post_attachments/5q48FliRiMfj1ZV7Ku86.webp)
ਧਰਮਿੰਦਰ ਅਤੇ ਹੇਮਾ ਮਾਲਿਨੀ ਨੂੰ ਵਿਆਹ ਕਰਵਾਉਣ ਦੇ ਲਈ ਕਾਫੀ ਮਸ਼ੱਕਤ ਕਰਨੀ ਪਈ ਸੀ। ਕਿਉਂਕਿ ਹੇਮਾ ਮਾਲਿਨੀ ਦੀ ਮਾਂ ਨਹੀਂ ਸੀ ਚਾਹੁੰਦੇ ਕਿ ਧਰਮਿੰਦਰ ਹੇਮਾ ਮਾਲਿਨੀ ਦੇ ਨਾਲ ਵਿਆਹ ਕਰਵਾਏ । ਦੋਵਾਂ ਦੇ ਘਰ ਦੋ ਧੀਆਂ ਹੋਈਆਂ । ਜਿਨ੍ਹਾਂ ਦਾ ਨਾਮ ਅਹਾਨਾ ਅਤੇ ਈਸ਼ਾ ਦਿਓਲ ਹੈ। ਧਰਮਿੰਦਰ ਵੀ ਅਕਸਰ ਆਪਣੀਆਂ ਧੀਆਂ ਦੇ ਨਾਲ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ ।ਹੇਮਾ ਮਾਲਿਨੀ ਦੇ ਤਿੰਨ ਦੋਹਤੇ ਦੋਹਤੀਆਂ ਹਨ । ਵੱਡੀ ਧੀ ਈਸ਼ਾ ਦਿਓਲ ਦੋ ਧੀਆਂ ਦੀ ਮਾਂ ਹੈ ਅਤੇ ਛੋਟੀ ਅਹਾਨਾ ਦਿਓਲ ਦਾ ਇੱਕ ਪੁੱਤਰ ਹੈ।ਜਿਸਦੇ ਨਾਲ ਕਈ ਵਾਰ ਹੇਮਾ ਮਾਲਿਨੀ ਵੀ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ।
-