ਬਾਲੀਵੁੱਡ ਗਾਇਕਾ ਸ਼੍ਰੇਆ ਘੋਸ਼ਾਲ ਦਾ ਅੱਜ ਹੈ ਜਨਮ ਦਿਨ, ਅਮਰੀਕਾ ‘ਚ ਗਾਇਕਾ ਦੇ ਨਾਂਅ ‘ਤੇ ਮਨਾਇਆ ਜਾਂਦਾ ਹੈ ਖ਼ਾਸ ਦਿਨ

Written by  Shaminder   |  March 12th 2024 08:00 AM  |  Updated: March 12th 2024 08:00 AM

ਬਾਲੀਵੁੱਡ ਗਾਇਕਾ ਸ਼੍ਰੇਆ ਘੋਸ਼ਾਲ ਦਾ ਅੱਜ ਹੈ ਜਨਮ ਦਿਨ, ਅਮਰੀਕਾ ‘ਚ ਗਾਇਕਾ ਦੇ ਨਾਂਅ ‘ਤੇ ਮਨਾਇਆ ਜਾਂਦਾ ਹੈ ਖ਼ਾਸ ਦਿਨ

ਬਾਲੀਵੁੱਡ (Bollywood Singer) ਗਾਇਕਾ ਸ਼੍ਰੇਆ ਘੋਸ਼ਾਲ (Shreya Ghoshal) ਦਾ ਅੱਜ ਜਨਮ ਦਿਨ (Birthday) ਹੈ । ਉਨ੍ਹਾਂ ਦੇ ਫੈਨਸ ਵੀ ਜਨਮ ਦਿਨ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਗੱਲਾਂ ਦੱਸਾਂਗੇ ।ਸੁਰਾਂ ਦੀ ਮਲਿਕਾ ਸ਼੍ਰੇਆ ਘੋਸ਼ਾਲ ਦਾ ਜਨਮ 1984 ਨੂੰ ਪੱਛਮ ਬੰਗਾਲ ਦੇ ਮੁਰਸ਼ਿਦਾਬਾਦ ‘ਚ ਹੋਇਆ ਸੀ । ਉਨ੍ਹਾਂ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਚਾਰ ਸਾਲ ਦੀ ਉਮਰ ‘ਚ ਕਰ ਦਿੱਤੀ ਸੀ। ਛੇ ਸਾਲ ਦੀ ਉਮਰ ‘ਚ ਉਨ੍ਹਾਂ ਨੇ ਰਾਵਤ ਭਾਟਾ ਕਲੱਬ ‘ਚ ਆਪਣਾ ਪਹਿਲਾ ਸਟੇਜ ਸ਼ੋਅ ਕੀਤਾ ਸੀ। ਪੱਛਮੀ ਬੰਗਾਲ ‘ਚ ਪੈਦਾ ਹੋਈ ਸ਼੍ਰੇਆ ਦਾ ਪਾਲਣ ਪੋਸ਼ਣ ਰਾਜਸਥਾਨ ‘ਚ ਹੋਇਆ ਸੀ ।

   Shreya Ghoshal ,,.jpg

ਹੋਰ ਪੜ੍ਹੋ : ਗਾਇਕ ਏਪੀ ਢਿੱਲੋਂ ਨੂੰ ਮੁਸਲਿਮ ਪਹਿਰਾਵਾ ਪਾਉਣਾ ਪਿਆ ਮਹਿੰਗਾ, ਲੋਕਾਂ ਨੇ ਇੰਝ ਕੀਤਾ ਟ੍ਰੋਲ

ਸਾਲ 2002 ‘ਚ ‘ਦੇਵਦਾਸ’ ਫ਼ਿਲਮ ‘ਚ ਗਾਇਆ ਗੀਤ

ਸਾਲ 2002 ‘ਚ ਉਨ੍ਹਾਂ ਨੇ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਦੇਵਦਾਸ’ ‘ਚ ਗੀਤ ਗਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਕਈ ਹਿੱਟ ਗੀਤ ਗਾਏ ਸਨ । ਸੰਜੇ ਲੀਲਾ ਭੰਸਾਲੀ ਨੇ ਸ਼੍ਰੇਆ ਨੂੰ ਚਿਲਡਰਨ ਡੇਅ ‘ਤੇ ਪਰਫਾਰਮ ਕਰਦੇ ਹੋਏ ਵੇਖਿਆ ਸੀ । ਸ਼੍ਰੇਆ ਦੀ ਪਰਫਾਰਮੈਂਸ ਵੇਖ ਕੇ ਉਹ ਏਨੇਂ ਜ਼ਿਆਦਾ ਇੰਪ੍ਰੈਸ ਹੋਏ ਕਿ ਉਨ੍ਹਾਂ ਨੇ ਸ਼ੇਆ ਨੂੰ ਫ਼ਿਲਮ ‘ਦੇਵਦਾਸ’ ‘ਚ ਗਾਉਣ ਦਾ ਮੌਕਾ ਦੇ ਦਿੱਤਾ। ਫ਼ਿਲਮ ‘ਚ ਉਨ੍ਹਾਂ ਨੇ ਬੈਰੀ ਪੀਆ, ਡੋਲਾ ਰੇ ਗੀਤ ਗਾਏ ਸਨ ।

Shreya Ghoshal66.jpgਸ਼੍ਰੇਆ ਘੋਸ਼ਾਲ ਦੀ ਕਮਾਈ 

ਸ਼ੇ੍ਰਆ ਘੋਸ਼ਾਲ ਦੀ ਕਮਾਈ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਜਾਇਦਾਦ ੧੮੨ ਕਰੋੜ ਰੁਪਏ ਹੈ। ਉਨ੍ਹਾਂ ਦੀ ਆਮਦਨੀ ਦਾ ਜ਼ਿਆਦਾ ਹਿੱਸਾ ਗਾਇਕੀ ਤੋਂ ਆਉਂਦਾ ਹੈ, ਜਦੋਂਕਿ ਉਹ ਕਈ ਰਿਆਲਟੀ ਸ਼ੋਅ ‘ਚ ਜੱਜ ਦੇ ਤੌਰ ‘ਤੇ ਵੀ ਦਿਖਾਈ ਦਿੰਦੇ ਹਨ । ਫ਼ਿਲਮੀ ਗੀਤਾਂ, ਐਲਬਮ, ਲਾਈਵ ਕੰਸਰਟ ਤੋਂ ਵੀ ਉਹ ਕਮਾਈ ਕਰਦੇ ਹਨ । ਗਾਇਕਾ ਦੀ ਪ੍ਰਤੀ ਮਹੀਨੇ ਆਮਦਨ ਇੱਕ ਕਰੋੜ ਤੋਂ ਜ਼ਿਆਦਾ ਹੈ ਅਤੇ ਸਾਲਾਨਾ ਕਮਾਈ ਬਾਰਾਂ ਕਰੋੜ ਤੋਂ ਜ਼ਿਆਦਾ ਹੁੰਦੀ ਹੈ। 

ਕਲਿਆਣ ਜੀ ਆਨੰਦ ਜੀ ਵੀ ਸ਼੍ਰੇਆ ਦੀ ਆਵਾਜ਼ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਸਨ । ਉਨ੍ਹਾਂ ਨੇ ਹੀ ਸ਼੍ਰੇਆ ਦੇ ਪਿਤਾ ਜੀ ਨੂੰ ਸੰਗੀਤ ਦੀ ਵਧੀਆ ਤਾਲੀਮ ਦੇ ਲਈ ਮੁੰਬਈ ਸ਼ਿਫਟ ਹੋਣ ਦੀ ਸਲਾਹ ਦਿੱਤੀ ਸੀ। ਮੁੰਬਈ ‘ਚ ਆਉਣ ਤੋਂ ਬਾਅਦ ਉਨ੍ਹਾਂ ਨੇ ਕਲਿਆਣ ਜੀ, ਅਨੰਦ ਜੀ ਤੋਂ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ ।

ਸ਼੍ਰੇਆ ਦੇ ਨਾਂਅ ‘ਤੇ ਮਨਾਇਆ ਜਾਂਦਾ ਖ਼ਾਸ ਦਿਨ 

ਕਈ ਫ਼ਿਲਮ ਫੇਅਰ ਅਵਾਰਡ ਜਿੱਤ ਚੁੱਕੀ ਸ਼੍ਰੇਆ ਘੋਸ਼ਾਲ ਦੇ ਨਾਮ ਅਮਰੀਕਾ ‘ਚ ਇੱਕ ਦਿਨ ਡੈਡੀਕੇਟ ਕੀਤਾ ਗਿਆ ਹੈ। ੨੬ ਜੂਨ ਨੂੰ ਅਮਰੀਕਾ ਦੇ ਅੋਹੀਓ ਸੂਬੇ ਦੇ ਗਵਰਨਰ ਟਰਿਕ ਸਟ੍ਰਿਕਲੈਂਡ ਨੇ ਇਸ ਦਿਨ ਨੂੰ ਸ਼੍ਰੇਆ ਘੋਸ਼ਾਲ ਨੂੰ ਸਮਰਪਿਤ ਕਰਦੇ ਹੋਏ ਸ਼੍ਰੇਆ ਘੋਸ਼ਾਲ ਡੇਅ ਮਨਾਉਣ ਦਾ ਐਲਾਨ ਕੀਤਾ ਸੀ । 

 

 

 

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network