ਅਭੈ ਦਿਓਲ ਦਾ ਅੱਜ ਹੈ ਜਨਮ ਦਿਨ, ਅਭੈ ਦੇ ਪਿਤਾ ਅਜੀਤ ਦਿਓਲ ਵੀ  ਰਹੇ ਬਾਲੀਵੁੱਡ ਦੇ ਸ਼ਾਨਦਾਰ ਅਦਾਕਾਰ

Reported by: PTC Punjabi Desk | Edited by: Shaminder  |  March 15th 2024 08:00 AM |  Updated: March 15th 2024 08:00 AM

ਅਭੈ ਦਿਓਲ ਦਾ ਅੱਜ ਹੈ ਜਨਮ ਦਿਨ, ਅਭੈ ਦੇ ਪਿਤਾ ਅਜੀਤ ਦਿਓਲ ਵੀ  ਰਹੇ ਬਾਲੀਵੁੱਡ ਦੇ ਸ਼ਾਨਦਾਰ ਅਦਾਕਾਰ

ਅਭੈ ਦਿਓਲ (Abhay Deol) ਦਾ ਅੱਜ ਜਨਮ ਦਿਨ (Birthday) ਹੈ । ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਅਸੀਂ ਤੁਹਾਨੂੰ ਦੱਸਾਂਗੇ ।ਅਭੈ ਦਿਓਲ ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾਂ ਚੋਂ ਇੱਕ ਹਨ । ਪਰ ਵਧੀਆ ਅਦਾਕਾਰੀ ਦੇ ਬਾਵਜੂਦ ਬਾਲੀਵੁੱਡ ‘ਚ ਉਨ੍ਹਾਂ ਨੂੰ ਏਨੀਂ ਵੱਡੀ ਪਛਾਣ ਨਹੀਂ ਮਿਲ ਸਕੀ ਜਿੰਨੀ ਕਿ ਉਨ੍ਹਾਂ ਦੇ ਚਚੇਰੇ ਭਰਾਵਾਂ ਸੰਨੀ ਦਿਓਲ ਅਤੇ ਬੌਬੀ ਦਿਓਲ ਨੂੰ ਮਿਲੀ ਸੀ ।ਅਭੈ ਦਿਓਲ ਉਨ੍ਹਾਂ ਸਿਤਾਰਿਆਂ ਚੋਂ ਹਨ ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਉਨ੍ਹਾਂ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਫ਼ਿਲਮ ‘ਸੋਚਾ ਨਾ ਥਾ’ ਦੇ ਨਾਲ ਕੀਤੀ ਸੀ। 

Abhay deol (2).jpg

 ਅਭੈ ਦਿਓਲ ਦੇ ਪਿਤਾ ਵੀ ਹਨ ਵਧੀਆ ਅਦਾਕਾਰ 

ਅਭੈ ਦਿਓਲ ਬਾਲੀਵੁੱਡ ਦੇ ਸ਼ਾਨਦਾਰ ਅਦਾਕਾਰਾਂ ਚੋਂ ਇੱਕ ਹਨ । ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਨ੍ਹਾਂ ਦੇ ਪਿਤਾ ਅਜੀਤ ਸਿੰਘ ਵੀ ਪ੍ਰਸਿੱਧ ਕਲਾਕਾਰਾਂ ਚੋਂ ਇੱਕ ਹਨ । ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਸੀ । ਅਭੈ ਦਿਓਲ ਨੇ ਫ਼ਿਲਮ ਓਏ ਲੱਕੀ, ਲੱਕੀ ਓਏ, ਦੇਵ ਡੀ, ਜ਼ਿੰਦਗੀ ਨਾ ਮਿਲੇਗੀ ਦੁਬਾਰਾ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। 

Abhay deol 900.jpg

ਧਰਮਿੰਦਰ ਦੇ ਛੋਟੇ ਭਰਾ ਦੇ ਪੁੱਤਰ ਹਨ ਅਭੈ ਦਿਓਲ 

ਅਭੈ ਦਿਓਲ ਧਰਮਿੰਦਰ ਦੇ ਛੋਟੇ ਭਰਾ ਅਜੀਤ ਦਿਓਲ ਦੇ ਪੁੱਤਰ ਹਨ ।ਅਜੀਤ ਸਿੰਘ ਵੀ ਆਪਣੇ ਭਰਾ ਧਰਮਿੰਦਰ ਵਾਂਗ ਫ਼ਿਲਮਾਂ ‘ਚ ਸਰਗਰਮ ਸਨ । ਉਨ੍ਹਾਂ ਨੇ ਸੋਲਜ਼ਰ ਏਜ਼ ਠਾਕੁਰ ਦਲੇਰ ਸਿੰਘ ਨਾਂਅ ਦੀ ਫ਼ਿਲਮ ‘ਚ ਕੰਮ ਕੀਤਾ ਸੀ ।ਇਸ ਤੋਂ ਇਲਾਵਾ 1971 ‘ਚ ਵੀ ਉਨ੍ਹਾਂ ਦੀ ਇੱਕ ਫ਼ਿਲਮ ਆਉਣੀ ਸੀ ‘ਜਹਾਂ ਜਾਗੋ ਵਹਾਂ ਸਵੇਰਾ’ ਪਰ ਇਹ ਫ਼ਿਲਮ ਬਣਦੇ ਬਣਦੇ ਰਹਿ ਗਈ ਸੀ । ਇਹੀ ਕਾਰਨ ਸੀ ਕਿ ਉਹ ਆਪਣੇ ਭਰਾ ਵਾਂਗ ਫ਼ਿਲਮ ਇੰਡਸਟਰੀ ‘ਚ ਕਾਮਯਾਬ ਨਹੀਂ ਹੋ ਸਕੇ ਸਨ ।

 ਫ਼ਿਲਮ ਮੇਕਰ ਨੇ ਜੜਿਆ ਸੀ ਥੱਪੜ 

ਅਭੈ ਦਿਓਲ ਨੇ ਆਪਣੇ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਇੱਕ ਫ਼ਿਲਮ ਮੇਕਰ ਨੇ ਉਨ੍ਹਾਂ ਨੂੰ ਥੱਪੜ ਜੜ ਦਿੱਤਾ ਸੀ ।ਜੋ ਕਿ ਉਨ੍ਹਾਂ ਦੇ ਖਿਲਾਫ ਦੁਸ਼ਣਬਾਜ਼ੀ ਕਰ ਰਿਹਾ ਸੀ ਅਤੇ ਕਈ ਅਫਵਾਹਾਂ ਫੈਲਾ ਰਿਹਾ ਸੀ। 

-


Popular Posts