ਉਰਮਿਲਾ ਮਾਤੋਂਡਕਰ ਦਾ ਅੱਜ ਹੈ ਜਨਮ ਦਿਨ, ਜਾਣੋ ਕਿਵੇਂ ਇੱਕ ਗਲਤੀ ਕਾਰਨ ਹੋਇਆ ਕਰੀਅਰ ਬਰਬਾਦ

Reported by: PTC Punjabi Desk | Edited by: Shaminder  |  February 04th 2024 08:00 AM |  Updated: February 04th 2024 08:00 AM

ਉਰਮਿਲਾ ਮਾਤੋਂਡਕਰ ਦਾ ਅੱਜ ਹੈ ਜਨਮ ਦਿਨ, ਜਾਣੋ ਕਿਵੇਂ ਇੱਕ ਗਲਤੀ ਕਾਰਨ ਹੋਇਆ ਕਰੀਅਰ ਬਰਬਾਦ

ਉਰਮਿਲਾ ਮਾਤੋਂਡਕਰ (Urmila Matondkar) ਦਾ ਅੱਜ ਜਨਮ ਦਿਨ (Birthday)ਹੈ ।ਅਦਾਕਾਰਾ ਨੇ ਬਹੁਤ ਹੀ ਛੋਟੀ ਉਮਰ ‘ਚ ਬਤੌਰ ਬਾਲ ਕਲਾਕਾਰ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਕਈ ਸਾਲ ਇੰਡਸਟਰੀ ‘ਤੇ ਆਪਣੀ ਅਦਾਕਾਰੀ ਦੇ ਨਾਲ ਰਾਜ ਕੀਤਾ  ।ਉਸ ਨੇ ਰੰਗੀਲਾ, ਨਰਸਿਮ੍ਹਾ, ਜੁਦਾਈ,ਭੂਤ, ਸੱਤਿਆ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ, ਪਰ ਇੰਡਸਟਰੀ ‘ਚ  ਉਨ੍ਹਾਂ ਨੂੰ ਪਛਾਣ ‘ਰੰਗੀਲਾ’ ਫ਼ਿਲਮ ਦੇ ਨਾਲ ਮਿਲੀ । ਰਾਮ ਗੋਪਾਲ ਵਰਮਾ ਦੇ ਨਾਲ ਉਸ ਨੇ ਇੱਕ ਨਹੀਂ ਬਲਕਿ ਇੱਕ ਤੋਂ ਬਾਅਦ ਇੱਕ ਤੇਰਾਂ ਫ਼ਿਲਮਾਂ ‘ਚ ਕੰਮ ਕੀਤਾ ਸੀ।ਇਸੇ ਦੌਰਾਨ ਦੋਵਾਂ ਦੀਆਂ ਨਜ਼ਦੀਕੀਆਂ ਵਧਣ ਲੱਗੀਆਂ । ਉਰਮਿਲਾ ਮਾਤੋਂਡਕਰ ਨੇ ਹੋਰਨਾਂ ਡਾਇਰੈਕਟਰ ਨਾਲ ਕੰਮ ਕਰਨਾ ਘੱਟ ਕਰ ਦਿੱਤਾ ਅਤੇ ਉਨ੍ਹਾਂ ਦੇ ਆਫਰ ਠੁਕਰਾ ਦਿੱਤੇ ।

ਤਿੰਨ ਸਾਲ ਦੀ ਉਮਰ ‘ਚ ਇਸ ਅਦਾਕਾਰਾ ਨੇ ਬਾਲੀਵੁੱਡ ‘ਚ ਰੱਖਿਆ ਸੀ ਕਦਮ, ਕੀ ਤੁਸੀਂ ਪਛਾਣਿਆ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੂੰ !

ਹੋਰ ਪੜ੍ਹੋ : ਪੰਜਾਬੀ ਇੰਡਸਟਰੀ ਦਾ ਇੱਕ ਹੋਰ ਕਲਾਕਾਰ ਵਿਆਹ ਦੇ ਬੰਧਨ ‘ਚ ਬੱਝਿਆ, ਨਿਸ਼ਾ ਬਾਨੋ ਨੇ ਤਸਵੀਰਾਂ ਸਾਂਝੀਆਂ ਕਰ ਦਿੱਤੀ ਵਧਾਈ

ਰਾਮ ਗੋਪਾਲ ਵਰਮਾ ਅਜਿਹੇ ਫ਼ਿਲਮ ਡਾਇਰੈਕਟਰ ਸਨ ਜਿਨ੍ਹਾਂ ਦੀ ਇੰਡਸਟਰੀ ‘ਚ ਬਹੁਤ ਘੱਟ ਲੋਕਾਂ ਦੇ ਨਾਲ ਬਣਦੀ ਸੀ। ਜਿਸ ਕਾਰਨ ਹੋਰਨਾਂ ਡਾਇਰੈਕਟਰ ਨੇ ਉਸ ਨੂੰ ਫ਼ਿਲਮਾਂ ਦੇਣੀਆਂ ਬੰਦ ਕਰ ਦਿੱਤੀਆਂ।ਇਸ ਦਾ ਅਸਰ ਉਰਮਿਲਾ ਦੇ ਕਰੀਅਰ ‘ਤੇ ਵੀ ਪਿਆ ।ਹੌਲੀ ਹੌਲੀ ਉਸ ਨੂੰ ਫ਼ਿਲਮਾਂ ਮਿਲਣੀਆਂ ਬੰਦ ਹੋ ਗਈਆਂ ਅਤੇ ਇਸ ਤਰ੍ਹਾਂ ਅਦਾਕਾਰਾ ਦਾ ਕਰੀਅਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ।

ਉਰਮਿਲਾ ਮਾਤੋਂਡਕਰ ਨੇ ਮਾਂ ਬਨਣ ਦੀਆਂ ਅਫਵਾਹਾਂ 'ਤੇ ਤੋੜੀ ਚੁੱਪੀ, ਦੱਸੀ ਵਾਇਰਲ ਹੋਈ ਤਸਵੀਰਾਂ ਦੀ ਸੱਚਾਈਰਾਮ ਗੋਪਾਲ ਵਰਮਾ ਦੀ ਪਤਨੀ ਨੇ ਖੜਾ ਕੀਤਾ ਸੀ ਵਿਵਾਦ

ਰਾਮ ਗੋਪਾਲ ਵਰਮਾ ਦੀ ਪਤਨੀ ਨੂੰ ਜਦੋਂ ਇਹ ਪਤਾ ਲੱਗਿਆ ਕਿ ਉਸ ਦੇ ਪਤੀ ਦਾ ਉਰਮਿਲਾ ਦੇ ਨਾਲ ਚੱਕਰ ਹੈ ਤਾਂ ਉਸ ਨੇ ਕਾਫੀ ਬਵਾਲ ਖੜਾ ਕੀਤਾ ਸੀ । ਖ਼ਬਰਾਂ ਤਾਂ ਇਹ ਵੀ ਹਨ ਕਿ ਡਾਇਰੈਕਟਰ ਦੀ ਪਤਨੀ ਨੇ ਉਸ ‘ਤੇ ਹੱਥ ਵੀ ਚੁੱਕਿਆ ਸੀ। ਇਸੇ ਕਾਰਨ ਅਦਾਕਾਰਾ ਦਾ ਕਰੀਅਰ ਬਰਬਾਦੀ ਵੱਲ ਤੁਰ ਪਿਆ ਸੀ ਅਤੇ ਵੇਖਦੇ ਹੀ ਵੇਖਦੇ ਉਹ ਇੰਡਸਟਰੀ ਚੋਂ ਗਾਇਬ ਜਿਹੀ ਹੋ ਗਈ।

ਉਰਮਿਲਾ ਮਾਤੋਂਡਕਰ ਨੇ ਮਾਂ ਬਨਣ ਦੀਆਂ ਅਫਵਾਹਾਂ 'ਤੇ ਤੋੜੀ ਚੁੱਪੀ, ਦੱਸੀ ਵਾਇਰਲ ਹੋਈ ਤਸਵੀਰਾਂ ਦੀ ਸੱਚਾਈਉਰਮਿਲਾ ਮਾਤੋਂਡਕਰ ਦੀ ਨਿੱਜੀ ਜ਼ਿੰਦਗੀ 

ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਰਮਿਲਾ ਨੇ 2016 ‘ਚ ਬਿਜਨੇਸਮੈਨ ਮੋਹਸਿਨ ਅਖਤਰ ਦੇ ਨਾਲ ਵਿਆਹ ਕਰਵਾ ਲਿਆ ।ਮੋਹਸਿਨ ਅਦਾਕਾਰਾ ਦੇ ਨਾਲੋਂ ਨੌ ਸਾਲ ਛੋਟਾ ਹੈ । ਅਦਾਕਾਰਾ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਫੈਨਸ ਦੇ ਨਾਲ ਸਾਂਝੇ ਕਰਦੀ ਰਹਿੰਦੀ ਹੈ। ਹਾਲਾਂਕਿ ਉਸ ਨੇ ਕੁਝ ਸਮਾਂ ਪਹਿਲਾਂ ਕਾਂਗਰਸ ਵੀ ਜੁਆਇਨ ਕੀਤੀ ਸੀ ਅਤੇ ਚੋਣ ਵੀ ਲੜੀ ਸੀ, ਪਰ ਅਦਾਕਾਰਾ ਹਾਰ ਗਈ ਸੀ। ਇਸ ਤੋਂ ਬਾਅਦ ਉਸ ਨੇ ਸ਼ਿਵਸੈਨਾ ਜੁਆਇਨ ਕੀਤੀ ਸੀ । 

  

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network