ਤਸਵੀਰ ਤੋਂ ਬਾਅਦ ਬੋਨੀ ਕਪੂਰ ਨੇ ਫ਼ਿਲਮ ਮਿਸਟਰ ਇੰਡੀਆ ਦੀ ਸ਼ੂਟਿੰਗ ਦੇ ਪਹਿਲੇ ਦਿਨ ਦੀ ਅਣਦੇਖੀ ਵੀਡੀਓ ਕੀਤੀ ਸ਼ੇਅਰ
ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਨਿਰਮਾਤਾ ਬੋਨੀ ਕਪੂਰ ਨੇ ਕੁਝ ਸਮੇਂ ਪਹਿਲਾਂ ਹੀ ਸੋਸ਼ਲ ਮੀਡੀਆ ਪਲੇਟਫਾਰਮ ਜੁਆਇਨ ਕੀਤਾ ਹੈ। ਬੋਨੀ ਕਪੂਰ ਸੋਸ਼ਲ ਮੀਡੀਆ ਉੱਤੇ ਅਕਸਰ ਆਪਣੀਆਂ ਤੇ ਸ਼੍ਰੀਦੇਵੀ ਦੀਆਂ ਪੁਰਾਣੀਆਂ ਤਸਵੀਰਾਂ ਸ਼ੇਅਰ ਕਰਦੇ ਹਨ। ਬੈਕ ਟੂ ਬੈਕ ਤਸਵੀਰਾਂ ਸ਼ੇਅਰ ਕਰਨ ਤੋਂ ਬਾਅਦ ਹੁਣ ਬੋਨੀ ਨੇ ਫ਼ਿਲਮ ਮਿਸਟਰ ਇੰਡੀਆ ਦੀ ਸ਼ੂਟਿੰਗ ਦੇ ਪਹਿਲੇ ਦਿਨ ਦੀ ਅਣਦੇਖੀ ਵੀਡੀਓ ਸ਼ੇਅਰ ਕੀਤੀ ਹੈ।
ਬੋਨੀ ਕਪੂਰ ਨੇ ਬੀਤੇ ਦਿਨ ਆਪਣੀ ਮਰਹੂਮ ਪਤਨੀ ਸ਼੍ਰੀਦੇਵੀ ਦੀ ਇੱਕ ਪੁਰਾਣੀ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਸ਼੍ਰੀਦੇਵੀ ਦੀ ਪਿੱਠ 'ਤੇ ਸਿੰਦੂਰ ਨਾਲ ਬੋਨੀ ਦਾ ਨਾਂਅ ਲਿਖਿਆ ਹੋਇਆ ਨਜ਼ਰ ਆ ਰਿਹਾ ਹੈ।
ਹੁਣ ਬੋਨੀ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਨੇ ਫ਼ਿਲਮ ਮਿਸਟਰ ਇੰਡੀਆ ਦੀ ਸ਼ੂਟਿੰਗ ਦੇ ਪਹਿਲੇ ਦਿਨ ਦੀ ਅਣਦੇਖੀ ਵੀਡੀਓ ਸ਼ੇਅਰ ਕੀਤੀ ਹੈ। ਇਹ ਵੀਡੀਓ ਪੁਰਾਣੀ ਤਸਵੀਰਾਂ ਨੂੰ ਇੱਕਠੇ ਕਰਕੇ ਬਣਾਈ ਗਈ ਹੈ।
ਇਸ ਵੀਡੀਓ ਦੇ ਨਾਲ ਬੋਨੀ ਕਪੂਰ ਨੇ ਕੈਪਸ਼ਨ ਵਿੱਚ ਲਿਖਿਆ, " ਇਹ 1985 ਵਿੱਚ ਅੱਜ ਦਾ ਹੀ ਦਿਨ ਸੀ ਜਦੋਂ ਅਸੀਂ ਮਿਸਟਰ ਇੰਡੀਆ ਦੀ ਸ਼ੂਟਿੰਗ ਸ਼ੁਰੂ ਕੀਤੀ, ਫ਼ਿਲਮ ਦੇ ਨਿਰਮਾਣ ਦੇ ਕੁਝ ਪਲ ਸਾਂਝੇ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ।"
View this post on Instagram
ਬੋਨੀ ਕਪੂਰ ਦੁਆਰਾ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਉਨ੍ਹਾਂ ਦੀ ਫ਼ਿਲਮ ਮਿਸਟਰ ਇੰਡੀਆ ਦੇ ਕੁਝ ਖੂਬਸੂਰਤ ਅਤੇ ਯਾਦਗਾਰ ਦ੍ਰਿਸ਼ਾਂ ਨੂੰ ਦਰਸਾਇਆ ਗਿਆ ਹੈ। ਵੀਡੀਓ 'ਚ ਬੋਨੀ ਕਪੂਰ ਨੂੰ ਫਿਲਮ ਦੀ ਸ਼ੂਟਿੰਗ ਦੌਰਾਨ ਅਨਿਲ ਕਪੂਰ ਅਤੇ ਸ਼੍ਰੀਦੇਵੀ ਸਣੇ ਕਲਾਕਾਰਾਂ ਅਤੇ ਕਰੂ ਟੀਮ ਨਾਲ ਗੱਲਬਾਤ ਕਰਦੇ ਵੇਖਿਆ ਜਾ ਸਕਦਾ ਹੈ ਅਤੇ ਸ਼ੂਟਿੰਗ ਦੌਰਾਨ ਪੂਰੀ ਟੀਮ ਨੂੰ ਮਸਤੀ ਕਰਦੇ ਦੇਖਿਆ ਜਾ ਸਕਦਾ ਹੈ।
ਹੋਰ ਪੜ੍ਹੋ : ਬਾਲੀਵੁੱਡ ਅਦਾਕਾਰ ਫਰਦੀਨ ਖਾਨ ਦੀ ਕੋਰੋਨਾ ਰਿਪੋਰਟ ਆਈ ਪੌਜ਼ੀਟਿਵ, ਨਹੀਂ ਵਿਖਾਈ ਦਿੱਤੇ ਲੱਛਣ
ਬੋਨੀ ਕਪੂਰ ਮੌਜੂਦਾ ਸਮੇਂ ਵਿੱਚ ਵੀ 'ਮਿਸਟਰ ਇੰਡੀਆ' ਦੇ ਸੀਕਵਲ 'ਤੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਫ਼ਿਲਮ ਵਿੱਚ ਸ਼੍ਰੀਦੇਵੀ, ਅਨਿਲ ਕਪੂਰ ਅਤੇ ਅਮਰੀਸ਼ ਪੁਰੀ ਵੱਲੋਂ ਪਹਿਨੇ ਗਏ ਪੁਸ਼ਾਕਾਂ ਬਾਰੇ ਇੱਕ ਦਿਲਚਸਪ ਕਿੱਸਾ ਵੀ ਦੱਸਿਆ। ਬੋਨੀ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਅਨਿਲ ਨੂੰ ਸਿਰਫ ਇੱਕ ਡਰੈਸ ਨਾਲ ਸੰਤੁਸ਼ਟ ਹੋਣਾ ਪੈਂਦਾ ਸੀ, ਜੋ ਉਨ੍ਹਾਂ ਨੇ ਖ਼ੁਦ ਚੋਰ ਬਾਜ਼ਾਰ ਤੋਂ ਖਰੀਦੀ ਸੀ। ਜਦੋਂ ਕਿ, ਅਮਰੀਸ਼ ਪੁਰੀ ਨੇ ਆਪਣੇ ਕਿਰਦਾਰ ਮੋਗੈਂਬੋ ਲਈ ਪਹਿਰਾਵੇ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਸ਼੍ਰੀਦੇਵੀ ਦੇ ਘੱਟੋ-ਘੱਟ ਪੰਜ ਸਟਾਈਲਿਸਟ ਉਨ੍ਹਾਂ ਦੀ ਲੁੱਕਸ 'ਤੇ ਕੰਮ ਕਰ ਰਹੇ ਸਨ।