ਕਿਵੇਂ ਇੱਕ ਸੱਜ ਵਿਆਹੀ ਨੂੰ ਮਿਲਿਆ ‘ਬੋਰਿੰਗ ਬੰਦਾ’ ਦੱਸ ਰਹੇ ਨੇ ਸੁਖਜ਼ਿੰਦ

Written by  Shaminder   |  April 03rd 2020 11:36 AM  |  Updated: April 03rd 2020 11:36 AM

ਕਿਵੇਂ ਇੱਕ ਸੱਜ ਵਿਆਹੀ ਨੂੰ ਮਿਲਿਆ ‘ਬੋਰਿੰਗ ਬੰਦਾ’ ਦੱਸ ਰਹੇ ਨੇ ਸੁਖਜ਼ਿੰਦ

ਸੁਖਜ਼ਿੰਦ ਦੀ ਆਵਾਜ਼ ‘ਚ ਗੀਤ ‘ਬੋਰਿੰਗ ਬੰਦਾ’ ਰਿਲੀਜ਼ ਹੋ ਚੁੱਕਿਆ ਹੇ । ਇਸ ਗੀਤ ‘ਚ ਵਿਖਾਇਆ ਗਿਆ ਹੈ ਕਿ ਇੱਕ ਮੁਟਿਆਰ ਦਾ ਜਦੋਂ ਵਿਆਹ ਹੋ ਜਾਂਦਾ ਹੈ ਤਾਂ ਉਹ ਚਾਹੁੰਦੀ ਹੈ ਕਿ ਉਸ ਦਾ ਪਤੀ ਉਸ ਨਾਲ ਘੁੰਮਣ ਫਿਰਨ ਜਾਵੇ ਅਤੇ ਉਸ ਦੀ ਹਰ ਖਾਹਿਸ਼ ਨੂੰ ਪੂਰਾ ਕਰੇ । ਪਰ ਜਦੋਂ ਉਸ ਨੂੰ ਅੱਥਰਾ ਬੰਦਾ ਟੱਕਰ ਜਾਵੇ ਤਾਂ ਉਸ ਮੁਟਿਆਰ ਨੂੰ ਆਪਣੇ ਪਤੀ ‘ਤੇ ਬਹੁਤ ਹੀ ਗੁੱਸਾ ਆਉਂਦਾ ਹੈ ।

ਹੋਰ ਵੇਖੋ:ਗਾਇਕ ਸੁਖਜ਼ਿੰਦ ਨਹੀਂ ਰੱਖਦੇ “ਫੋਰਮੈਲਿਟੀ” ‘ਚ ਵਿਸ਼ਵਾਸ਼,ਜੋ ਕਹਿੰਦੇ ਇਸ ਤਰ੍ਹਾਂ ਕਰ ਵਿਖਾਉਂਦੇ ਨੇ,ਵੇਖੋ ਵੀਡੀਓ

ਕਿਉਂਕਿ ਉਸ ਦੀਆਂ ਸਹੇਲੀਆਂ ਜਦੋਂ ਆਪਣੇ ਪਤੀ ਦੇ ਨਾਲ ਸ਼ਾਪਿੰਗ ਅਤੇ ਘੁੰਮਣ ਫਿਰਨ ਦੀਆਂ ਤਸਵੀਰਾਂ ਸਾਂਝੀਆਂ ਕਰਦੀਆਂ ਹਨ ਤਾਂ ਉਸ ਨੂੰ ਬਹੁਤ ਹੀ ਗੁੱਸਾ ਆਉਂਦਾ ਹੈ ਅਤੇ ਇਹੀ ਸਭ ਕੁਝ ਇਸ ਗੀਤ ‘ਚ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।ਇਸ ਗੀਤ ਨੂੰ ਸੁਖ ਜ਼ਿੰਦ ਨੇ ਆਪਣੀ ਖੂਬਸੂਰਤ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਅਤੇ ਬੋਲ ਲਿਖੇ ਨੇ ਅੰਮ੍ਰਿਤ ਨੇ ।

https://www.instagram.com/p/B9yL7PolbHQ/

ਮਿਊਜ਼ਿਕ ਸਾਊਲ ਰੌਕਰਸ ਵੱਲੋਂ ਦਿੱਤਾ ਗਿਆ ਹੈ ।

New Song New Song

ਇਸ ਗੀਤ ਨੂੰ ਸੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ਅਤੇ ਇਸ ਗੀਤ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ‘ਤੇ ਵੀ ਚਲਾਇਆ ਜਾ ਰਿਹਾ ਹੈ । ਇਸ ਗੀਤ ਨੁੰ ਜਿੰਨਾ ਖੂਬਸੂਰਤ ਗਾਇਆ ਗਿਆ ਹੈ ਉਸ ਦੇ ਨਾਲ ਹੀ ਉਸ ਦਾ ਵੀਡੀਓ ਵੀ ਬਹੁਤ ਹੀ ਵਧੀਆ ਤਿਆਰ ਕੀਤਾ ਗਿਆ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network