ਇਸ ਔਰਤ ਨੇ Doll ਨਾਲ ਕਰਵਾਇਆ ਵਿਆਹ, ਹੁਣ ਬੱਚਾ ਹੋਣ ਦਾ ਕੀਤਾ ਦਾਅਵਾ, ਲੋਕ ਹੋ ਰਹੇ ਨੇ ਹੈਰਾਨ!

written by Lajwinder kaur | June 27, 2022

ਸੋਸ਼ਲ ਮੀਡੀਆ ਉੱਤੇ ਕਈ ਵਾਰ ਅਜਿਹੇ ਅਜੀਬੋ ਗਰੀਬ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਦੁਨੀਆ ਚ ਵਿਆਹ ਦੇ ਕਈ ਅਜੀਬੋ ਜਿਹੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਪਰ ਇਸ ਵਾਰ ਤਾਂ ਇੱਕ ਔਰਤ ਨੇ ਇੱਕ ਕੱਪੜੇ ਦੇ ਬਣੇ ਪੁਤਲੇ ਯਾਨੀਕਿ ਇੱਕ Doll ਦੇ ਨਾਲ ਵਿਆਹ ਕਰਵਾ ਲਿਆ ਤੇ ਉਸ ਤੋਂ ਬਾਅਦ ਲੋਕ ਸਿਰ ਫੜ ਕੇ ਬੈਠ ਗਏ ਜਦੋਂ ਇਸ ਔਰਤ ਨੇ ਕੱਪੜੇ ਵਾਲੇ ਪੁਤਲੇ ਦੇ ਬੱਚੇ ਦੀ ਮਾਂ ਹੋਣ ਦਾ ਦਾਅਵਾ ਕੀਤਾ। ਆਓ ਤੁਹਾਨੂੰ ਦੱਸਦੇ ਹਾਂ ਮਾਮਲਾ ਹੈ ਕੀ...

ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਪਤੀ ਨਿੱਕ ਜੋਨਸ ਨਾਲ ਬਿਤਾ ਰਹੀ ਹੈ ਕੁਆਲਿਟੀ ਟਾਈਮ , ਬੀਚ ‘ਤੇ ਰੋਮਾਂਟਿਕ ਹੁੰਦਾ ਹੋਇਆ ਨਜ਼ਰ ਆਇਆ ਜੋੜਾ

Brazil Woman marriage image source google

ਬ੍ਰਾਜ਼ੀਲ ਦੀ ਇੱਕ ਔਰਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਔਰਤ ਦਾ ਦਾਅਵਾ ਹੈ ਕਿ ਉਸ ਨੇ ਕੱਪੜੇ ਨਾਲ ਬਣੇ 'ਗੁੱਡੇ' ਨਾਲ ਵਿਆਹ ਕੀਤਾ ਅਤੇ ਹੁਣ ਉਸ ਦਾ ਇੱਕ ਬੱਚਾ ਵੀ ਹੈ। 37 ਸਾਲਾਂ ਦੀ ਇਸ ਔਰਤ ਦਾ ਨਾਮ ਮੇਰਿਵੋਨ ਰੋਕਾ ਮੋਰੇਸ ਦੱਸਿਆ ਜਾ ਰਿਹਾ ਹੈ। ਮੋਰੇਸ ਨੇ ਆਪਣੀ ਮਾਂ ਨੂੰ ਕਿਹਾ ਸੀ ਕਿ ਉਹ ਸਿੰਗਲ ਹੈ।

ਡਾਂਸ ਪਾਰਟਨਰ ਨਾ ਹੋਣ ਕਾਰਨ ਵੀ ਉਹ ਪਰੇਸ਼ਾਨ ਸੀ। ਇਸ ਮਗਰੋਂ ਮੋਰੇਸ ਦੀ ਮਾਂ ਨੇ ਉਸ ਦੀ ਖੁਸ਼ੀ ਦੀ ਖਾਤਰ ਕੱਪੜੇ ਦਾ ਇੱਕ ਗੁੱਡਾ ਬਣਾ ਕੇ ਦੇ ਦਿੱਤਾ ਅਤੇ ਉਸ ਦਾ ਨਾਮ ਮਾਰਸੇਲੋ ਰੱਖਿਆ। ਮੋਰੇਸ ਨੇ ਜਦੋਂ ਮਾਰਸੇਲੋ ਨੂੰ ਪਹਿਲੀ ਵਾਰ ਦਿਖਾਇਆ ਤਾਂ ਉਸ ਨੂੰ ਇਸ ਗੁੱਡੇ ਨਾਲ ਪਿਆਰ ਹੋ ਗਿਆ।

brazil woman with baby image source google

ਰਿਪੋਰਟ ਮੁਤਾਬਕ ਮੋਰੇਸ ਅਤੇ ਮਾਰਸੇਲੋ ਉਸ ਦਿਨ ਤੋਂ ਹੀ ਰੋਮਾਂਟਿਕ ਰਿਲੇਸ਼ਨਸ਼ਿਪ ਵਿਚ ਹਨ, ਜਦੋਂ ਉਹ ਪਹਿਲੀ ਵਾਰ ਮਿਲੇ ਸਨ। ਰਿਪੋਰਟ ਮੁਤਾਬਕ ਇਸ ਜੋੜੇ ਨੇ ਕਈ ਮਹੀਨੇ ਇਕੱਠੇ ਗੁਜਾਰੇ। ਇਸ ਮਗਰੋਂ ਖ਼ਬਰ ਆਈ ਕਿ ਮੋਰੇਸ ਗਰਭਵਤੀ ਹੈ। ਮੋਰੇਸ ਨੇ ਅਜੀਬੋਗਰੀਬ ਦਾਅਵਾ ਕਰਦਿਆਂ ਕਿਹਾ ਕਿ ਇਹ ਸੱਚ ਹੈ। ਮਾਰਸੇਲੋ ਨੇ ਮੈਨੂੰ ਗਰਭਵਤੀ ਕੀਤਾ। ਮੈਂ ਪ੍ਰੈਗਨੈਂਸੀ ਟੈਸਟ ਕੀਤਾ ਅਤੇ ਇਹ ਪਾਜ਼ੇਟਿਵ ਆਇਆ। ਮੋਰੇਸ ਨੇ ਦੱਸਿਆ ਕਿ ਇਸ ਮਗਰੋਂ ਉਸ ਨੇ ਵਿਆਹ ਕਰਨਾ ਦਾ ਫ਼ੈਸਲਾ ਕੀਤਾ।

brazil woman image source google

ਮਾਰਸੇਲੋ ਆਪਣੇ ਵਿਆਹ ਨੂੰ ਲੈ ਕੇ ਕਾਫੀ ਉਤਸੁਕ ਸੀ। ਜੋੜੇ ਦੇ ਵਿਆਹ ਵਿਚ 250 ਮਹਿਮਾਨ ਨੇ ਸ਼ਿਰਕਤ ਕੀਤੀ ਸੀ। ਹਨੀਮੂਨ ਦੇ ਬਾਅਦ ਜੋੜੇ ਨੇ 21 ਮਈ ਨੂੰ 'ਡੌਲ ਚਾਈਲਡ' ਮਾਰਸਿਨਹੋ ਦਾ ਸਵਾਗਤ ਕੀਤਾ। ਆਪਣੇ ਪਰਿਵਾਰ ਨੂੰ ਲੈ ਕੇ ਮਾਰਸੇਲੋ ਕਾਫੀ ਖੁਸ਼ ਹੈ।

 

 

 

 

 

You may also like