ਬੰਟੀ ਬੈਂਸ ਨੇ ਛੋਟੀ ਬੇਟੀ ਜਸਨੇਹ ਦੇ ਜਨਮਦਿਨ 'ਤੇ ਸ਼ੇਅਰ ਕੀਤੀ ਤਸਵੀਰ, ਪੰਜਾਬੀ ਗਾਇਕਾਂ ਨੇ ਵੀ ਦਿੱਤੀ ਜਨਮਦਿਨ ਦੀ ਵਧਾਈ

written by Lajwinder kaur | March 12, 2020

ਗੀਤਕਾਰ ਬੰਟੀ ਬੈਂਸ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਜਗਤ ‘ਚ ਆਸਮਾਨ ਦੀ ਬੁਲੰਦੀਆਂ ਨੂੰ ਛੂਹ ਲਿਆ ਹੈ ਜਿਸਦੇ ਚੱਲਦੇ ਗੀਤਾਂ ‘ਚ ਬੈਂਸ ਬੈਂਸ ਖ਼ੂਬ ਵੱਜਦਾ ਹੈ ।  ਬੰਟੀ ਬੈਂਸ ਜਿਹੜੇ ਗੀਤਾਂ ਦੇ ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਨ੍ਹਾਂ ਨੇ ਆਪਣੀ ਛੋਟੀ ਬੇਟੀ ਜਸਨੇਹ ਦੇ ਬਰਥਡੇਅ ‘ਤੇ ਪੋਸਟ ਪਾਈ ਹੈ ।

View this post on Instagram
 

Happy Birthday ? #Jasneh ??‍♀️??

A post shared by Bunty Bains (@buntybains) on

ਹੋਰ ਵੇਖੋ:ਅਰਜੁਨ ਕਪੂਰ ਨੇ ਸ੍ਰੀ ਹਰਿਮੰਦਰ ਸਾਹਿਬ 'ਚ ਟੇਕਿਆ ਮੱਥਾ, ਤਸਵੀਰ ਸ਼ੇਅਰ ਕਰਕੇ ਕੀਤਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਉਨ੍ਹਾਂ ਨੇ ਧੀ ਦੇ ਨਾਲ ਫੋਟੋ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਹੈਪੀ ਬਰਥਡੇਅ ਜਸਨੇਹ  (Jasneh)’ ਇਸ ਪੋਸਟ ਉੱਤੇ ਫੈਨਜ਼ ਤੋਂ ਇਲਾਵਾ ਅਫਸਾਨਾ ਖ਼ਾਨ, ਜੌਰਡਨ ਸੰਧੂ, ਸਟਾਲਿਨਵੀਰ ਸਿੰਘ ਤੇ ਕਈ ਹੋਰ ਕਲਾਕਾਰਾਂ ਨੇ ਜਸਨੇਹ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਨੇ । ਪਟਿਆਲਾ ਦੇ ਪਿੰਡ ਧਨੇਠੇ ਦੇ ਰਹਿਣ ਵਾਲੇ ਬੰਟੀ ਬੈਂਸ  ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ, ਜਿਵੇਂ ਇੰਮਪ੍ਰੈੱਸ, ਮਿਸ ਯੂ, ਫਿਲਿੰਗ,ਮਸ਼ਹੂਰ ਹੋ ਗਿਆ, ਮਿਸਟਰ ਪੈਂਡੂ, ਲਾਈਕ ਕਰਾਂ, ਬਲੈਕ ਵਰਗੇ ਕਈ ਗੀਤ ਸ਼ਾਮਿਲ ਨੇ । ਬੰਟੀ ਬੈਂਸ ਨੇ ਆਪਣੀ ਮਿਹਨਤ ਤੇ ਲਗਨ ਸਦਕਾ ‘ਬੰਟੀ ਬੈਂਸ ਪ੍ਰੋਡਕਸ਼ਨ’ ਨਾਂਅ ਦੀ ਕੰਪਨੀ ਖੜੀ ਕੀਤੀ ਹੈ । ਬੰਟੀ ਬੈਂਸ ਨੇ ਜਿੱਥੇ ਕਈ ਵੱਡੇ ਗਾਇਕਾਂ ਨਾਲ ਕੰਮ ਕੀਤਾ ਹੈ ਜਿੰਨ੍ਹਾਂ ਦੇ ਵਿੱਚ ਰਣਜੀਤ ਬਾਵਾ, ਗੁਰੂ ਰੰਧਾਵਾ, ਕੌਰ ਬੀ, ਜੈਨੀ ਜੌਹਲ, ਗੀਤਾਜ਼ ਬਿੰਦਰਖੀਆ, ਜੌਰਡਨ ਸੰਧੂ ਅਤੇ ਕਈ ਹੋਰ ਗਾਇਕਾਂ ਦੇ ਨਾਂਅ ਸ਼ਾਮਿਲ ਨੇ ।

0 Comments
0

You may also like