ਲੋਕਾਂ ਦੀ ਸੇਵਾ ਲਈ ਲੱਖਾਂ ਰੁਪਏ ਦੀ ਨੌਕਰੀ ਨੂੰ ਠੋਕਰ ਮਾਰ ਦਿੱਤੀ ਸੀ ਇਸ ਨੌਜਵਾਨ ਨੇ, ਹੁਣ ਜੀਵਨ 'ਤੇ ਬਣ ਰਹੀ ਹੈ ਫ਼ਿਲਮ 

Written by  Rupinder Kaler   |  May 14th 2019 01:45 PM  |  Updated: May 14th 2019 01:45 PM

ਲੋਕਾਂ ਦੀ ਸੇਵਾ ਲਈ ਲੱਖਾਂ ਰੁਪਏ ਦੀ ਨੌਕਰੀ ਨੂੰ ਠੋਕਰ ਮਾਰ ਦਿੱਤੀ ਸੀ ਇਸ ਨੌਜਵਾਨ ਨੇ, ਹੁਣ ਜੀਵਨ 'ਤੇ ਬਣ ਰਹੀ ਹੈ ਫ਼ਿਲਮ 

ਦੁਨੀਆਂ ਤੇ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਹਨ ਜਿਨ੍ਹਾਂ ਦੇ ਜੀਵਨ ਦਾ ਮਕਸਦ ਸਿਰਫ਼ ਸਮਾਜ ਸੇਵਾ ਹੀ ਹੁੰਦਾ ਹੈ । ਅਜਿਹਾ ਹੀ ਇੱਕ ਇਨਸਾਨ ਹੈ ਪੰਥਦੀਪ ਸਿੰਘ ਜਿਸ ਨੇ ਆਪਣੇ ਪਿੰਡ ਦੇ ਲੋਕਾਂ ਦੀ ਸੇਵਾ ਕਰਨ ਲਈ ਲੱਖਾਂ ਰੁਪਏ ਦੀ ਨੌਕਰੀ ਨੂੰ ਠੋਕਰ ਮਾਰ ਦਿੱਤੀ । ਇੱਥੋਂ ਤੱਕ ਕਿ ਆਪਣਾ ਵਿਆਹ ਵੀ ਟਾਲ ਦਿੱਤਾ । ਗੁਰਦਾਸਪੁਰ ਦੇ ਪਿੰਡ ਛੀਨਾ ਰੇਲਵਾਲਾ ਦੇ ਰਹਿਣ ਵਾਲੇ ਸਰਪੰਚ ਪੰਥਦੀਪ ਸਿੰਘ ਤੋਂ ਪ੍ਰਭਾਵਿਤ ਹੋ ਕੇ ਕੇਂਦਰ ਸਰਕਾਰ  ਇਸ ਨੌਜਵਾਨ ਦੇ ਜੀਵਨ ਤੇ ਦਸਤਾਵੇਜ਼ੀ ਫ਼ਿਲਮ ਬਣਾ ਰਹੀ ਹੈ।

Panthdeep Singh Panthdeep Singh

ਜਿਸ ਦਾ ਟਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ । ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਦੇ ਕੌਮੀ ਅਦਾਰੇ ਵੱਲੋਂ ਬਣਾਈ ਜਾ ਰਹੀ ਫ਼ਿਲਮ 'ਚੈਂਪੀਅਨ ਆਫ਼ ਦ ਚੇਜ਼ ਪੰਥਦੀਪ ਸਿੰਘ' ਵਿੱਚ 27 ਸਾਲ ਦੇ ਸਰਪੰਚ ਪੰਥਦੀਪ ਸਿੰਘ ਤੇ ਉਸ ਦੇ ਪਿੰਡ ਦੇ ਬਦਲਾਅ ਦੀ ਕਹਾਣੀ ਹੈ।

Panthdeep Singh Panthdeep Singh

ਪੰਥਦੀਪ ਸਿੰਘ ਨੇ ਐਮਬੀਏ ਦੀ ਡਿਗਰੀ ਕੀਤੀ ਹੋਈ ਹੈ। ਉਹ ਆਪਣੇ ਪਿੰਡ ਲਈ ਪੰਚਾਇਤੀ ਵਿਭਾਗ ਵਿੱਚ ਸਰਕਾਰੀ ਨੌਕਰੀ ਵੀ ਛੱਡ ਚੁੱਕੇ ਹਨ। ਇਸ ਤੋਂ ਪਹਿਲਾਂ ਉਹ 6,੦੦,੦੦੦ ਰੁਪਏ ਦੇ ਪੈਕੇਜ ਵਾਲੀ ਪ੍ਰਾਈਵੇਟ ਜੌਬ ਤੇ ਆਸਟ੍ਰੇਲੀਆ ਜਿਹੇ ਸੋਹਣੇ ਦੇਸ਼ ਨੂੰ ਛੱਡ ਕੇ ਆਪਣੇ ਪਿੰਡ ਦੀ ਸੇਵਾ ਵਿੱਚ ਜੁਟ ਗਏ।

https://www.youtube.com/watch?v=4IwpQS05gFw

ਪੰਥਦੀਪ ਨੇ ਸਾਲ 2014 ਵਿੱਚ ਪਿੰਡ ਦੀ ਦੁਰਦਸ਼ਾ ਦੇਖ ਕੇ ਸੁਧਾਰ ਕਰਨ ਲਈ ਕਦਮ ਚੁੱਕੇ ਸਨ। ਪਿੰਡ ਵਾਸੀਆਂ ਨੂੰ ਉਸ ਦਾ ਕੰਮ ਏਨਾਂ ਪਸੰਦ ਆਇਆ ਕਿ ਅਗਲਾ ਸਰਪੰਚ ਉਸੇ ਨੂੰ ਬਣਾਉਣ ਦਾ ਐਲਾਨ ਕਰ ਦਿੱਤਾ। ਦਸੰਬਰ 2018 ਵਿੱਚ ਪੰਥਦੀਪ ਦੀ ਸਰਕਾਰੀ ਨੌਕਰੀ ਲੱਗੀ ਪਰ ਚੋਣ ਲੜਨ ਕਾਰਨ ਉਨ੍ਹਾਂ ਨੂੰ ਛੱਡਣੀ ਪਈ। ਪੰਥਦੀਪ ਨੂੰ ਕੇਂਦਰ ਸਰਕਾਰ ਨੇ ਨੌਜਵਾਨ ਤੇ ਅਗਾਂਹਵਧੂ ਸਰਪੰਚ ਵਜੋਂ ਕੌਮੀ ਪੁਰਸਕਾਰ ਨਾਲ ਸਨਮਾਨਤ ਵੀ ਕਰ ਚੁੱਕੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network