ਸੁਸ਼ਮਿਤਾ ਸੇਨ ਦੀ ਭਾਬੀ ਚਾਰੂ 'ਤੇ ਟੁੱਟਿਆ ਮੁਸੀਬਤਾਂ ਦਾ ਪਹਾੜ, ਅੱਧੀ ਰਾਤ ਨੂੰ ਬਿਮਾਰ ਧੀ ਨੂੰ ਲੈ ਕੇ ਹਸਪਤਾਲ ਪਹੁੰਚੀ

written by Lajwinder kaur | July 27, 2022

Charu Asopa reveals her daughter is suffering from hand, foot and mouth disease: ਸੁਸ਼ਮਿਤਾ ਸੇਨ ਦੇ ਛੋਟੇ ਭਰਾ ਰਾਜੀਵ ਸੇਨ ਅਤੇ ਚਾਰੂ ਅਸੋਪਾ ਵਿਚਾਲੇ ਤਲਾਕ ਦੀ ਖਬਰ ਕਾਫੀ ਸਮੇਂ ਤੋਂ ਵਾਇਰਲ ਹੋ ਰਹੀ ਹੈ। ਚਾਰੂ ਅਤੇ ਰਾਜੀਵ ਇੱਕ ਦੂਜੇ ਨੂੰ ਤਲਾਕ ਦਾ ਕਾਰਨ ਵੀ ਦੱਸ ਰਹੇ ਹਨ। ਇਸ ਦੌਰਾਨ ਚਾਰੂ ਨੇ ਆਪਣੀ ਬੇਟੀ ਦੀ ਬਿਮਾਰੀ ਦਾ ਖੁਲਾਸਾ ਕੀਤਾ ਹੈ। ਉਸ ਨੇ ਦੱਸਿਆ ਕਿ ਉਸ ਦੀ ਬੇਟੀ ਗੰਭੀਰ ਬਿਮਾਰੀ ਨਾਲ ਜੂਝ ਰਹੀ ਹੈ ਅਤੇ ਉਹ ਇਸ ਮੁਸ਼ਕਿਲ ਸਮੇਂ 'ਚ ਇਕੱਲੀ ਹੈ ਤੇ ਇਕੱਲੇ ਹੀ ਆਪਣੀ ਬੇਟੀ ਦਾ ਧਿਆਨ ਰੱਖ ਰਹੀ ਹੈ। ਚਾਰੂ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਆਪਣੀ ਇੱਕ ਵੀਡੀਓ ਪੋਸਟ ਕੀਤੀ ਹੈ ਅਤੇ ਵੀਡੀਓ ਪੋਸਟ ਕਰਕੇ ਉਹ ਪ੍ਰਸ਼ੰਸਕਾਂ ਨੂੰ ਆਪਣੀ ਬੇਟੀ ਦੀ ਹਾਲਤ ਬਾਰੇ ਦੱਸ ਰਹੀ ਹੈ।

ਹੋਰ ਪੜ੍ਹੋ : ਖ਼ੂਬਸੂਰਤ ਲਫ਼ਜ਼ਾਂ ਤੇ ਅਮਰਿੰਦਰ ਗਿੱਲ ਦੀ ਮਨਮੋਹਕ ਆਵਾਜ਼ ‘ਚ ਰਿਲੀਜ਼ ਹੋਇਆ ਫ਼ਿਲਮ ‘ਛੱਲਾ ਮੁੜ ਕੇ ਨਹੀਂ ਆਇਆ’ ਦਾ ਟਾਈਟਲ ਟਰੈਕ

ਚਾਰੂ ਅਸੋਪਾ ਨੇ ਬੇਟੀ ਗਿਆਨਾ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ Ziana ਨੂੰ ਹੱਥਾਂ, ਪੈਰਾਂ ਅਤੇ ਮੂੰਹ ਦੀ ਬਿਮਾਰੀ (HFMD) ਹੈ। ਉਸ ਨੇ ਆਪਣੀ ਵੀਡੀਓ ਵਿੱਚ ਇਹ ਵੀ ਦੱਸਿਆ ਕਿ ਜ਼ਿਆਨਾ ਨੂੰ ਲੱਗੀ ਬਿਮਾਰੀ ਕਾਰਨ ਲੜਕੀ ਦੇ ਹੱਥਾਂ, ਪੈਰਾਂ, ਚਿਹਰੇ ਅਤੇ ਮੂੰਹ ਵਿੱਚ ਛਾਲੇ ਹੋ ਜਾਂਦੇ ਹਨ, ਜਿਸ ਕਾਰਨ ਉਹ ਕੁਝ ਵੀ ਖਾਣ ਤੋਂ ਅਸਮਰੱਥ ਹੈ। ਚਾਰੂ ਨੇ ਵੀਡੀਓ 'ਚ ਦੱਸਿਆ ਕਿ ਉਹ ਜ਼ਿਆਨਾ ਦੀ ਸਿਹਤ ਨੂੰ ਲੈ ਕੇ ਬਹੁਤ ਡਰੀ ਹੋਈ ਸੀ ਅਤੇ ਜਿਸ ਕਰਕੇ ਉਹ ਅੱਧੀ ਰਾਤ ਨੂੰ ਆਪਣੀ ਬੇਟੀ ਨੂੰ ਹਸਪਤਾਲ ਲੈ ਕੇ ਜਾਣਾ ਪਿਆ।

ਦੱਸ ਦੇਈਏ ਕਿ ਇਨ੍ਹੀਂ ਦਿਨੀਂ ਚਾਰੂ ਆਪਣੇ ਪਤੀ ਰਾਜੀਵ ਸੇਨ ਤੋਂ ਵੱਖ ਰਹਿ ਰਹੀ ਹੈ। ਦੋਵਾਂ ਵਿਚਾਲੇ ਤਲਾਕ ਦੀਆਂ ਖਬਰਾਂ ਕਾਫੀ ਸਮੇਂ ਤੋਂ ਆ ਰਹੀਆਂ ਹਨ ਅਤੇ ਹੁਣ ਦੋਵੇਂ ਖੁੱਲ੍ਹ ਕੇ ਵੱਖ ਹੋਣ ਦੀ ਗੱਲ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਜੂਨ 2019 ਨੂੰ ਰਾਜੀਵ ਅਤੇ ਚਾਰੂ ਨੇ ਸੱਤ ਫੇਰੇ ਲਏ ਸਨ। ਉਨ੍ਹਾਂ ਦੇ ਵਿਆਹ 'ਚ ਸਿਰਫ ਪਰਿਵਾਰ ਅਤੇ ਖਾਸ ਦੋਸਤ ਹੀ ਸ਼ਾਮਿਲ ਹੋਏ। ਦੋਵਾਂ ਦੇ ਵਿਆਹ ਨਾਲ ਜੁੜੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸਨ। ਚਾਰੂ ਅਸੋਪਾ ਅਤੇ ਰਾਜੀਵ ਸੇਨ ਪਿਛਲੇ ਸਾਲ ਇੱਕ ਬੇਟੀ ਦੇ ਮਾਤਾ-ਪਿਤਾ ਬਣੇ ਸਨ। ਪਰ ਬੇਟੀ ਦੇ ਜਨਮ ਤੋਂ ਬਾਅਦ ਹੀ ਉਨ੍ਹਾਂ ਦੇ ਵਿਆਹ ਵਿੱਚ ਕਈ ਮੁਸ਼ਕਿਲਾਂ ਆ ਗਈਆਂ।

ਚਾਰੂ ਨੇ 7 ਜੂਨ ਨੂੰ ਰਾਜੀਵ ਨੂੰ ਕਾਨੂੰਨੀ ਨੋਟਿਸ ਭੇਜਿਆ ਸੀ। ਇਸ ਦੇ ਨਾਲ ਹੀ ਰਾਜੀਵ ਨੇ ਇਸ ਨੋਟਿਸ ਦਾ ਜਵਾਬ ਇਕ ਹੋਰ ਨੋਟਿਸ ਨਾਲ ਦਿੱਤਾ, ਜਿਸ 'ਚ ਉਸ ਨੇ ਚਾਰੂ 'ਤੇ ਹੈਰਾਨ ਕਰਨ ਵਾਲੇ ਦੋਸ਼ ਲਾਏ ਸਨ।

You may also like