ਚਾਰੂ ਅਸੋਪਾ ਦੀ 'ਸੰਦੂਰ' ਵਾਲੀ ਵੀਡੀਓ ਨੇ ਇੱਕ ਵਾਰ ਫਿਰ ਲੋਕਾਂ ਨੂੰ ਕੀਤਾ ਕੰਨਫਿਊਜ਼, ਪ੍ਰਸ਼ੰਸਕਾਂ ਨੇ ਕਿਹਾ; 'ਤੁਸੀਂ ਕੀ ਕਹਿਣਾ ਚਾਹੁੰਦੇ ਹੋ...'

written by Lajwinder kaur | December 23, 2022 10:51am

Charu Asopa latest video: ਚਾਰੂ ਅਸੋਪਾ ਅਤੇ ਰਾਜੀਵ ਸੇਨ ਨੇ ਹਾਲ ਹੀ 'ਚ ਵੱਖ-ਵੱਖ ਇੰਟਰਵਿਊ 'ਚ ਦਾਅਵਾ ਕੀਤਾ ਸੀ ਕਿ ਦੋਵੇਂ ਤਲਾਕ ਲੈਣ ਵਾਲੇ ਹਨ ਪਰ ਹੁਣ ਚਾਰੂ ਅਸੋਪਾ ਦੇ ਨਵੇਂ ਖੁਲਾਸੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਉਸ ਨੇ ਕਿਹਾ ਹੈ ਕਿ ਰਾਜੀਵ ਸੇਨ ਨਾਲ ਉਸ ਦੇ ਸਬੰਧ ਪਹਿਲਾਂ ਵਾਂਗ ਠੀਕ ਹੋ ਗਏ ਹਨ। ਉਸਨੇ ਆਪਣੇ ਬੇਟੀ ਜ਼ਿਆਨਾ ਬਾਰੇ ਵੀ ਗੱਲ ਕੀਤੀ। ਚਾਰੂ ਅਸੋਪਾ ਨੇ ਇਹ ਵੀ ਕਿਹਾ ਕਿ ਉਹ ਆਪਣੇ ਪਤੀ ਬਾਰੇ ਕਹੀਆਂ ਗਈਆਂ ਗੱਲਾਂ ਤੋਂ ਦੁਖੀ ਹੈ।

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਆਪਣੀ ਅਜਿਹੀ ਗੱਲ ਨਾਲ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ, ਵੀਡੀਓ ਦੇਖ ਕੇ ਹਰ ਕੋਈ ਕਰ ਰਿਹਾ ਹੈ ਤਾਰੀਫ਼

Image Source: Instagram

ਅਦਾਕਾਰਾ ਚਾਰੂ ਅਸੋਪਾ ਅਤੇ ਰਾਜੀਵ ਸੇਨ ਦੇ ਰਿਸ਼ਤੇ ‘ਚ ਇੰਨੇ ਉਤਾਰ-ਚੜਾਅ ਦੇਖਣ ਨੂੰ ਮਿਲੇ ਨੇ ਹੁਣ ਤਾਂ ਲੋਕ ਵੀ ਪਰੇਸ਼ਾਨ ਹੋ ਗਏ ਹਨ। ਸ਼ਾਇਦ ਇਹੀ ਕਾਰਨ ਹੈ ਕਿ ਜਦੋਂ ਆਪਣੇ ਪਤੀ ਤੋਂ ਵੱਖ ਹੋ ਚੁੱਕੀ ਟੀਵੀ ਅਦਾਕਾਰਾ ਚਾਰੂ ਅਸੋਪਾ ਨੇ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਤਾਂ ਉਸ ਦੀ ਮਾਂਗ ਵਿੱਚ 'ਸੰਦੂਰ' ਦੇਖ ਕੇ ਲੋਕ ਫਿਰ ਤੋਂ ਭੰਬਲਭੂਸੇ ਵਿੱਚ ਪੈ ਗਏ ਹਨ।

Charu Asopa reveals her daughter is suffering-min Image Source: Instagram

ਚਾਰੂ ਅਤੇ ਰਾਜੀਵ ਨੇ ਇਸ ਸਾਲ ਦੀ ਸ਼ੁਰੂਆਤ 'ਚ ਕਿਹਾ ਸੀ ਕਿ ਉਹ ਦੋਵੇਂ ਆਪਣੀ ਬੇਟੀ ਜ਼ਿਆਨਾ ਦੀ ਖਾਤਰ ਆਪਣੇ ਸਾਰੇ ਮਤਭੇਦਾਂ ਨੂੰ ਪਿੱਛੇ ਛੱਡ ਕੇ ਅੱਗੇ ਵਧਣਗੇ ਪਰ ਇਸ ਪੋਸਟ ਦੇ ਕੁਝ ਦਿਨ ਬਾਅਦ ਹੀ ਚਾਰੂ ਨੇ ਕਿਹਾ ਕਿ ਉਹ ਇਸ ਰਿਸ਼ਤੇ 'ਚ ਨਹੀਂ ਰਹਿ ਸਕਦੀ। ਅਜਿਹਾ ਇੱਕ ਵਾਰ ਨਹੀਂ ਸਗੋਂ ਕਈ ਵਾਰ ਹੋਇਆ ਹੈ, ਜਦੋਂ ਇਹ ਜੋੜੀ ਇਕੱਠੇ ਨਜ਼ਰ ਆ ਚੁੱਕੀ ਹੈ ਅਤੇ ਫਿਰ ਵੱਖ ਹੋ ਚੁੱਕੀ ਹੈ।

Charu Asopa news

ਚਾਰੂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਤਾਜ਼ਾ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਅਦਾਕਾਰਾ ਲਾਲ ਰੰਗ ਦੀ ਸਾੜ੍ਹੀ ਪਾਈ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਚਾਰੂ ਕਹਿ ਰਹੀ ਹੈ, 'ਮੈਨੂੰ ਹੁਣ ਆਪਣੇ ਅਤੀਤ ਤੋਂ ਕੋਈ ਡਰ ਨਹੀਂ ਹੈ, ਕਿਉਂਕਿ ਮੈਂ ਆਪਣੀ ਜ਼ਿੰਦਗੀ 'ਚ ਉਸ ਥਾਂ 'ਤੇ ਆ ਗਈ ਹਾਂ, ਜਿੱਥੋਂ ਹੁਣ ਜਦੋਂ ਮੈਂ ਪਿੱਛੇ ਮੁੜ ਕੇ ਕੱਲ੍ਹ ਨੂੰ ਦੇਖਦੀ ਹਾਂ ਤਾਂ ਲੱਗਦਾ ਹੈ ਕਿ ਮੈਂ ਜੋ ਵੀ ਗਲਤੀਆਂ ਕੀਤੀਆਂ ਹਨ, ਜੋ ਵੀ ਧੋਖੇ ਸਹੇ ਨੇ...ਉਹ ਮੇਰੇ ਲਈ ਸਭ ਕਿੰਨੇ ਜ਼ਰੂਰੀ ਸੀ.. ਕਿਉਂਕਿ ਜੇਕਰ ਕੱਲ੍ਹ ਉਹ ਨਾ ਹੁੰਦੇ ਤਾਂ ਅੱਜ ਮੈਂ ਇੱਥੇ ਨਾ ਹੁੰਦੀ...'। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਬਸ ਫਿਰ ਕੀ ਸੀ, ਲੋਕਾਂ ਨੇ ਅਦਾਕਾਰਾ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਯੂਜ਼ਰਸ ਕਹੇ ਰਹੇ ਨੇ ਕਿ ਕਿਯਾ ਨੋਟੰਕੀ ਲਗਾ ਰੱਖੀ ਹੈ ਕਭੀ ਅਲੱਗ ਹੋ ਰਹੇ ਹੈ ਔਰ ਕਭੀ ਸਾਥ..।

ਤੁਹਾਨੂੰ ਦੱਸ ਦੇਈਏ ਕਿ ਚਾਰੂ ਅਸੋਪਾ ਅਤੇ ਰਾਜੀਵ ਸੇਨ ਦਾ ਵਿਆਹ 2019 ਵਿੱਚ ਹੋਇਆ ਸੀ ਅਤੇ 2022 ਵਿੱਚ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਕੀਤਾ ਸੀ। ਚਾਰੂ ਦਾ ਇਹ ਦੂਜਾ ਵਿਆਹ ਹੈ। ਚਾਰੂ ਅਤੇ ਰਾਜੀਵ 2021 ਵਿੱਚ ਮਾਤਾ-ਪਿਤਾ ਬਣ ਗਏ ਹਨ।

 

 

View this post on Instagram

 

A post shared by Charu Asopa (@asopacharu)

You may also like