
Priyanka Chopra shares cute pics with daughter Malti : ਪ੍ਰਿਯੰਕਾ ਚੋਪੜਾ ਇਸ ਸਮੇਂ ਨਿਊਜਰਸੀ 'ਚ ਪਤੀ ਨਿਕ ਜੋਨਸ ਅਤੇ ਬੇਟੀ ਮਾਲਤੀ ਨਾਲ ਛੁੱਟੀਆਂ ਮਨਾ ਰਹੀ ਹੈ ਅਤੇ ਉਨ੍ਹਾਂ ਨੇ ਆਪਣੇ ਸ਼ਹਿਰ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦੱਸ ਦਈਏ ਅਦਾਕਾਰਾ ਪ੍ਰਿਯੰਕਾ ਭਾਵੇਂ ਵਿਦੇਸ਼ ਵਿੱਚ ਰਹਿੰਦੀ ਹੈ, ਪਰ ਉਹ ਸੋਸ਼ਲ ਮੀਡੀਆ ਉੱਤੇ ਆਪਣੇ ਫੈਨਜ਼ ਦੇ ਨਾਲ ਜੁੜੀ ਰਹਿੰਦੀ ਹੈ। ਇਨ੍ਹੀਂ ਦਿਨੀਂ ਉਹ ਕ੍ਰਿਸਮਸ ਦੇ ਤਿਉਹਾਰ ਨੂੰ ਲੈ ਕੇ ਕਾਫੀ ਉਤਸੁਕ ਹੈ।
ਹੋਰ ਪੜ੍ਹੋ : ਗੁਰੂ ਰੰਧਾਵਾ ਨੇ ਪੰਜਾਬੀ ਇੰਡਸਟਰੀ ‘ਚ ਪੂਰੇ ਕੀਤੇ 10 ਸਾਲ, ਪੋਸਟ ਪਾ ਕੇ ਫੈਨਜ਼ ਦਾ ਕੀਤਾ ਧੰਨਵਾਦ
ਪ੍ਰਿਯੰਕਾ ਚੋਪੜਾ ਨੇ ਤਸਵੀਰਾਂ ਦਾ ਇੱਕ ਸਮੂਹ ਸਾਂਝਾ ਕੀਤਾ ਹੈ ਜਦੋਂ ਉਹ ਆਪਣੇ ਪਤੀ ਨਿਕ ਜੋਨਸ ਅਤੇ ਧੀ ਮਾਲਤੀ ਨਾਲ ਨਿਊ ਜਰਸੀ ਵਿੱਚ ਕ੍ਰਿਸਮਸ ਦੀਆਂ ਲਾਈਟਾਂ ਦੇਖਣ ਲਈ ਬਾਹਰ ਨਿਕਲੀ ਸੀ। ਉਸਨੇ ਸਮੇਂ ਨੂੰ "ਸੰਪੂਰਨ ਸਰਦੀਆਂ ਦੇ ਦਿਨ" ਕਿਹਾ ਹੈ।
ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਨੇ ਲਿਖਿਆ, ''ਸਰਦੀਆਂ ਦੇ ਵਧੀਆ ਦਿਨ। Ps: ਪਹਿਲੀ ਤਸਵੀਰ- ਪਤੀ ਸੱਚਮੁੱਚ ਮੇਰੀ ਮਿਰਰ ਸੈਲਫੀ ਵਿੱਚ ਦਿਲਚਸਪੀ ਰੱਖਦਾ ਹੈ।" ਪਹਿਲੀ ਤਸਵੀਰ ਵਿੱਚ ਪ੍ਰਿਯੰਕਾ ਕਾਲੇ ਅਤੇ ਚਿੱਟੇ ਵਿੰਟਰ ਪਹਿਰਾਵੇ ਵਿੱਚ ਸ਼ੀਸ਼ੇ ਵਿੱਚ ਆਪਣੇ ਪਤੀ ਦੇ ਨਾਲ ਸੈਲਫੀ ਕਲਿੱਕ ਕਰਦੀ ਦਿਖਾਈ ਦੇ ਰਹੀ ਹੈ।
ਅਗਲੀ ਤਸਵੀਰ ਵਿੱਚ ਉਹ ਮਾਲਤੀ ਦੇ ਨਾਲ ਆਪਣੇ ਘਰ ਤੋਂ ਬਾਹਰ ਨਜ਼ਰ ਆ ਰਹੀ ਹੈ ਤੇ ਤੀਜੀ ਤਸਵੀਰ ਵਿੱਚ ਉਹ ਆਪਣੀ ਧੀ ਨੂੰ ਕ੍ਰਿਸਮਸ ਦੀ ਸਜਾਵਟ ਵਾਲੀ ਲਾਈਟਾਂ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਵਿੱਚ ਵੀ ਮਾਲਤੀ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ।
ਹਾਲ ਵਿੱਚ ਇਸ ਜੋੜੇ ਨੇ ਆਪਣੇ ਵਿਆਹ ਦੀ ਚੌਥੀ ਵਰ੍ਹੇਗੰਢ ਮਨਾਈ ਸੀ। ਦੱਸ ਦਈਏ ਇਸੇ ਸਾਲ ਇਹ ਜੋੜਾ ਸੈਰੋਗੇਸੀ ਦੀ ਪ੍ਰਕਿਰਿਆ ਰਾਹੀਂ ਮਾਤਾ-ਪਿਤਾ ਬਣਿਆ ਹੈ। ਜਿਸ ਕਰਕੇ ਉਹ ਮਾਲਤੀ ਦੇ ਪਹਿਲੇ ਕ੍ਰਿਸਮਸ ਨੂੰ ਲੈਕੇ ਕਾਫੀ ਉਤਸੁਕ ਹਨ।

View this post on Instagram