
Guru Randhawa completes 10 years in Punjabi industry: ਪੰਜਾਬੀ ਗਾਇਕ ਗੁਰੂ ਰੰਧਾਵਾ ਜਿਨ੍ਹਾਂ ਦਾ ਪੂਰਾ ਸਿੱਕਾ ਅੱਜ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਤੱਕ ਦੇ ਮਿਊਜ਼ਿਕ ਵਿੱਚ ਖੂਬ ਚੱਲਦਾ ਹੈ। ਪੰਜਾਬੀ ਗਾਇਕ ਗੁਰਸ਼ਰਨਜੋਤ ਸਿੰਘ ਰੰਧਾਵਾ ਯਾਨੀ ਗੁਰੂ ਰੰਧਾਵਾ ਨੂੰ ਬੀਤੇ ਦਿਨ ਯਾਨਿ 19 ਦਸੰਬਰ ਨੂੰ ਮਿਊਜ਼ਿਕ ਇੰਡਸਟਰੀ ਵਿੱਚ 10 ਸਾਲ ਪੂਰੇ ਕਰ ਲਏ ਹਨ। ਜਿਸਦੀ ਖੁਸ਼ੀ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ਵਿੱਚ ਪੋਸਟ ਪਾ ਕੇ ਸਾਂਝੀ ਕੀਤੀ ਹੈ।

ਹੋਰ ਪੜ੍ਹੋ : ਅਫਸਾਨਾ ਖ਼ਾਨ ਨੇ ਪਤੀ ਸਾਜ਼ ਨਾਲ ਸ਼ੇਅਰ ਕੀਤਾ ਰੋਮਾਂਟਿਕ ਵੀਡੀਓ, ਪ੍ਰਸ਼ੰਸਕਾਂ ਨੂੰ ਜੋੜੇ ਦਾ ਇਹ ਅੰਦਾਜ਼ ਆ ਰਿਹਾ ਹੈ ਖੂਬ ਪਸੰਦ

ਗੂਰੁ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਤਸਵੀਰ ਪੋਸਟ ਕਰਦੇ ਹੋਏ ਲਿਖਿਆ, ਮੇਰੇ ਭਰਾ ਬਾਰਜੁਨਆਰਟਿਸਟ ਦਾ ਧੰਨਵਾਦ ਮੈਨੂੰ Same Girl ਵਿੱਚ ਪੇਸ਼ ਕਰਕੇ ਮੇਰੀ ਜਾਣ-ਪਛਾਣ ਬਣਾਉਣ ਲਈ... @gururandhawa @arjunartist 10 ਸਾਲ 19 ਦਸੰਬਰ 2012 ਨੂੰ ਮੇਰਾ ਪਹਿਲਾ ਗੀਤ ਰਿਲੀਜ਼ ਹੋਇਆ ਸੀ’। ਸੋਸ਼ਲ ਮੀਡੀਆ ਉੱਤੇ ਇਹ ਸਕਰੀਨ ਸ਼ਾਰਟ ਕਾਫੀ ਵਾਇਰਲ ਹੋ ਰਿਹਾ ਹੈ। ਇਸ ਪੋਸਟ ਵਿੱਚ ਦੇਖ ਸਕਦੇ ਹੋ ਗੁਰੂ ਨੇ ਆਪਣੀ ਪੁਰਾਣੀ ਲੁੱਕ ਵਾਲੀ ਤਸਵੀਰ ਵੀ ਨਾਲ ਸਾਂਝੀ ਕੀਤੀ ਹੈ।

ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 19 ਦਸੰਬਰ ਸਾਲ 2012 'ਚ ਕੀਤੀ ਸੀ। ਜਿਸ ਵਿੱਚ ਉਸਨੇ ਆਪਣਾ ਪਹਿਲਾ ਗੀਤ ‘ਸੇਮ ਗਰਲ’ ਬਣਾਇਆ ਸੀ। ਜਿਸਨੂੰ ਬੀਤੇ ਦਿਨ 10 ਸਾਲ ਪੂਰੇ ਹੋ ਗਏ ਹਨ। ਜਿਸ ਤੋਂ ਬਾਅਦ ਉਨ੍ਹਾਂ ਨੇ ਖੂਬ ਮਿਹਨਤ ਕੀਤੀ ਤੇ ਅੱਜ ਉਹ ਮਿਊਜ਼ਿਕ ਜਗਤ ਦਾ ਇੱਕ ਨਾਮੀ ਸਿਤਾਰਾ ਹੈ, ਜਿਸ ਨਾਲ ਹਰ ਕੋਈ ਕੰਮ ਕਰਨਾ ਚਾਹੁੰਦਾ ਹੈ। ਗੁਰੂ ਰੰਧਾਵਾ 'ਲਾਹੌਰ', 'ਹਾਈ ਰੇਟਡ ਗੱਬਰੂ', 'ਸੂਟ', ‘ਪਟੋਲਾ’ 'ਬਨ ਜਾ ਰਾਣੀ' ਵਰਗੇ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਉਨ੍ਹਾਂ ਦੇ ਗੀਤਾਂ ਨੇ ਕਈ ਰਿਕਾਰਡਜ਼ ਵੀ ਬਣਾਏ ਹਨ। ਇਸ ਤੋਂ ਇਲਾਵਾ ਕਈ ਇੰਟਰਨੈਸ਼ਨਲ ਗਾਇਕਾਂ ਦੇ ਨਾਲ ਕੰਮ ਕਰ ਚੁੱਕੇ ਹਨ। ਬਹੁਤ ਜਲਦ ਉਹ ਵੱਡੇ ਪਰਦੇ ਉੱਤੇ ਅਦਾਕਾਰੀ ਕਰਦੇ ਹੋਏ ਵੀ ਨਜ਼ਰ ਆਉਣਗੇ।